ਇਸ ਸਮੱਸਿਆ ਕਾਰਨ ਨਿਸਾਨ ਨੇ 56,000 ਤੋਂ ਜ਼ਿਆਦਾ ਕਾਰਾਂ ਵਾਪਸ ਮੰਗਵਾਈਆਂ

03/27/2017 12:06:18 PM

ਜਲੰਧਰ/ਵਾਸ਼ਿੰਗਟਨ- ਆਟੋ ਸੈਕਟਰ ਦੀ ਮੰਨੀ-ਪ੍ਰਮੰਨੀ ਕਾਰ ਨਿਰਮਾਤਾ ਕੰਪਨੀ ਨਿਸਾਨ ਨੇ ਆਪਣੀਆਂ ਕਰੀਬ 56,000 ਤੋਂ ਜ਼ਿਆਦਾ ਕਾਰਾਂ ਨੂੰ ਵਾਪਸ ਮੰਗਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਇਹ ਫੈਸਲਾ ਕਾਰਾਂ ਦੇ ਪਾਵਰ ਸਟੀਅਰਿੰਗ ਹੋਮਜ਼ ''ਚ ਆ ਰਹੀ ਸਮੱਸਿਆ ਕਾਰਨ ਲਿਆ ਹੈ। ਇਸ ਸਮੱਸਿਆ ਨਾਲ ਲੀਕੇਜ ਹੋਣ ''ਤੇ ਅੱਗ ਲੱਗਣ ਦੀ ਘਟਨਾ ਹੋ ਸਕਦੀ ਹੈ। ਨਿਸਾਨ ਉੱਤਰ ਅਮਰੀਕਾ ਨੇ ਕਿਹਾ ਕਿ ਇਸ ਦੇ ਤਹਿਤ 2013-14 ਦੇ ਮੁਰਾਨੋ ਵਾਹਨਾਂ ਨੂੰ ਵਾਪਸ ਮੰਗਵਾਇਆ ਜਾਵੇਗਾ। ਨਿਸਾਨ ਨੇ ਕਿਹਾ ਕਿ ਉਸ ਦੇ ਡੀਲਰ ਨਵਾਂ ਪਾਵਰ ਸਟੀਅਰਿੰਗ ਮੁਫਤ ਬਦਲਣਗੇ।