ਨਿਸਾਨ ਨੇ ਲਾਂਚ ਕੀਤੀ 2017 ਮਾਡਲ Sunny, ਜਾਣੋ ਕੀਮਤ

01/18/2017 5:23:53 PM

ਜਲੰਧਰ - ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਨੇ ਆਪਣੀ ਮਿਡ ਸਾਇਜ ਸੇਡਾਨ ਕਾਰ Sunny ਦਾ 2017 ਮਾਡਲ ਭਾਰਤੀ ਬਾਜ਼ਾਰ ''ਚ ਲਾਂਚ ਕੀਤਾ ਹੈ। ਇਸ ਮਾਡਲ ਦੀ ਦਿੱਲੀ ''ਚ ਐਕਸ-ਸ਼ੋਅ ਰੂਮ ਕੀਮਤ 7.91 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਨਿਸਾਨ ਮੋਟਰ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਅਰਚਣ ਮਲਹੋਤਰਾ ਨੇ ਕਿਹਾ, ਨਿਸਾਨ ਇੰਡੀਆ ਲਗਾਤਾਰ ਆਪਣੇ ਗਾਹਕਾਂ ਦੀ ਅਵਾਜ ਸੁਣ ਰਹੀ ਹੈ ਅਤੇ ਨਵੀਂ ਸਾਨੀ 2017 ਇਸ ਦੀ ਬਿਹਤਰ ਉਦਾਹਰਣ ਹੈ। ਫੀਚਰਸ ਦੇ ਬਾਰੇ ''ਚ ਦੱਸਦੇ ਹੋਏ ਕਿਹਾ ਗਿਆ ਕਿ ਇਸ ਕਾਰ ਦੇ ਅੰਦਰ 2016 ਮਾਡਲ ਤੋਂ ਜ਼ਿਆਦਾ ਸਪੇਸ ਹੈ,  ਚਲਾਉਣ ''ਚ ਸੁਵਿਧਾਜਨਕ ਹੈ ਅਤੇ ਇਸ ਦਾ ਇੰਜਣ ਘੱਟ ਬਾਲਣ ਖਪਤ ਵਾਲਾ ਹੈ।


ਇੰਜਣ
ਦੀ ਗੱਲ ਕੀਤੀ ਜਾਵੇ ਤਾਂ ਨਿਸਾਨ ਸਾਨੀ ਨੂੰ 1.5-ਲਿਟਰ HR15 ਪੈਟਰੋਲ ਜਾਂ 1.5-ਲਿਟਰ k9k dci ਡੀਜਲ ਇੰਜਣ ਆਪਸ਼ਨ ''ਚ ਉਪਲੱਬਧ ਕੀਤਾ ਗਿਆ ਹੈ । ਕਾਰ ਦੇ ਪੈਟਰੋਲ ਵੇਰਿਅੰਟ ''ਚ 1498cc ਦਾ ਇੰਜਣ ਲਗਾ ਹੈ ਜੋ 98bhp ਦੀ ਪਾਵਰ ਜਨਰੇਟ ਕਰਦਾ ਹੈ ਉਥੇ ਹੀ ਕਾਰ ਦੇ ਡੀਜ਼ਲ ਵੇਰਿਅੰਟ ''ਚ 1461cc ਦਾ ਡੀਜ਼ਲ ਇੰਜਣ ਲਗਾ ਹੈ ਜੋ 85bhp ਦੀ ਪਾਵਰ ਜਨਰੇਟ ਕਰੇਗਾ।  ਇਨ੍ਹਾਂ ਦੋਨਾਂ ਇੰਜਣਾਂ ਨੂੰ 5 ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਕਾਰ ਦੀ ਮਾਇਲੇਜ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਦਾ ਡੀਜਲ ਮਾਡਲ 22.71 km/L  ਦੀ ਮਾਇਲੇਜ ਦੇਵੇਗਾ, ਉਥੇ ਹੀ ਇਸ ਦੇ ਪੈਟਰੋਲ ਵੇਰਿਅੰਟ ਤੋਂ 16.95km/l ਦੀ ਮਾਇਲੇਜ ਮਿਲੇਗੀ।