ਨਿਸਾਨ Kicks ਦਾ ਵੀਡੀਓ ਟੀਜ਼ਰ ਕੀਤਾ ਜਾਰੀ, ਅਗਲੇ ਸਾਲ ਭਾਰਤ ''ਚ ਹੋਵੇਗੀ ਲਾਂਚ
Sunday, Nov 25, 2018 - 06:03 PM (IST)

ਆਟੋ ਡੈਸਕ- ਨਿਸਾਨ ਇੰਡੀਆ ਨੇ ਆਪਣੀ ਅਪਕਮਿੰਗ ਐੱਸ. ਯੂ. ਵੀ. ਨਿਸਾਨ ਕਿਕਸ ਦਾ ਟੀਜ਼ਰ ਵੀਡੀਓ ਰੀਲੀਜ ਕੀਤਾ ਹੈ। ਨਿਸਾਨ ਕਿਕਸ ਨੂੰ ਜਨਵਰੀ 2019 'ਚ ਭਾਰਤ 'ਚ ਲਾਂਚ ਕੀਤਾ ਜਾਣਾ ਹੈ ਤੇ ਅਗਰੀ ਮੀਡੀਆ ਖਬਰਾਂ ਦੀਆਂ ਮੰਨੀਏ ਤਾਂ ਇਹ ਮੌਜੂਦਾ ਟੇਰਾਨੋ ਐਸ. ਯੂ. ਵੀ ਨੂੰ ਰਿਪਲੇਸ ਕਰੇਗੀ।
ਨਿਸਾਨ ਕਿਕਸ ਦਾ ਟੀਜਰ ਵੀਡੀਓ ਦੇਖਣ ਤੋਂ ਬਾਅਦ ਇਸ ਦੇ ਕਈ ਡਿਟੇਲਸ ਦਾ ਖੁਲਾਸਾ ਹੋ ਜਾਂਦਾ ਹੈ। ਜਿਵੇਂ ਕਿ V-ਮੋਸ਼ਨ ਗਰਿਲ, ਐੱਲ. ਈ. ਡੀ ਡੀ. ਆਰ. ਐੱਲਸ ਦੇ ਨਾਲ ਪ੍ਰੋਜੈਕਟਰ ਹੈੱਡਲੈਂਪ, 17-
ਇੰਚ ਦੇ ਫਾਈਵ-ਸਪੋਕ ਅਲੌਏ ਵ੍ਹੀਲਸ, ਪਾਵਰਡ ORVMs ਤੇ ਹਾਈ ਗਰਾਊਂਡ ਕਲੀਅਰੰਸ ਜਿਹੇ ਫੀਚਰਸ ਇਸ ਨੂੰ ਇਕ ਸ਼ਾਨਦਾਰ ਐੱਸ. ਯੂ. ਵੀ. ਬਣਾਉਂਦੇ ਹਨ।
ਗੱਲ ਕਰੀਏ ਨਿਸਾਨ ਕਿਕਸ ਦੇ ਓਵਰਆਲ ਸਾਈਜ ਦੀ ਤਾਂ ਇਹ 4,384mm ਲੰਬੀ, 1,813mm ਚੌੜੀ ਤੇ 1,656mm ਉਚੀ ਹੈ। ਉਥੇ ਹੀ ਇਸ ਦਾ ਵ੍ਹੀਲਬੇਸ 2,673mm ਹੈ ਜੋ ਇਸ ਦੇ ਇੰਟੀਰੀਅਰ ਨੂੰ ਕਾਫ਼ੀ ਵੱਡਾ ਬਣਾਇਆ ਹੈ। ਇਸ ਤੋਂ ਇਲਾਵਾ ਨਿਸਾਨ ਕਿਕਸ 'ਚ ਗਰੇਫਿਨ ਬਾਡੀ ਦਾ ਸਟਰਕਚਰ ਦਿੱਤਾ ਗਿਆ ਹੈ ਜੋ ਇਸ ਨੂੰ ਹੋਰ ਸੁਵਿਧਾਜਨਕ ਬਣਾਉਂਦਾ ਹੈ।
ਨਿਸਾਨ ਕਿਕਸ ਇਕ ਫਾਈਵ ਸੀਟਰ ਐੱਸ. ਵੀ. ਊ ਹੈ ਤੇ ਇਸ 'ਚ ਕਈ ਸਾਰੇ ਫੀਚਰਸ ਦਿੱਤੇ ਜਾਣਗੇ। ਜਿਵੇਂ ਕਿ ਇਸ 'ਚ 360-ਡਿਗਰੀ ਕੈਮਰਾ ਲਗਾ ਹੈ ਜੋ ਕਿ ਵਿਊ ਮਾਨਿਟਰ ਦੇ ਕੋਲ ਪਲੇਸ ਕੀਤਾ ਗਿਆ ਹੈ ਤੇ ਇਸ ਦੀ ਪਰਫਾਰਮੇਨਸ ਕਾਫ਼ੀ ਸ਼ਾਨਦਾਰ ਹੈ। ਇਸ 'ਚ ਕੁਲ ਚਾਰ ਕੈਮਰੇ ਪਲੇਸ ਕੀਤੇ ਗਏ ਹਨ ਜੋ ਕਿ ਕਾਰ ਦੇ ਚਾਰਾਂ ਕਿਨਾਰਿਆਂ 'ਚ ਲੱਗੇ ਹਨ। ਦੱਸ ਦੇਈਏ ਕਿ ਇਹੀ ਕੈਮਰਾ ਗਲੋਬਲ ਸਪੇਕ ਨਿਸਾਨ ਕਿਕਸ 'ਚ ਵੀ ਲਗਾ ਹੈ।
ਨਿਸਾਨ ਕਿਕਸ ਪੈਟਰੋਲ ਅਤੇ ਡੀਜਲ ਦੋਨਾਂ ਵਰਜਨ 'ਚ ਉਪਲੱਬਧ ਹੋਵੇਗੀ। ਨਿਸਾਨ ਕਿਕਸ ਪੈਟਰੋਲ 'ਚ 1.5-ਲਿਟਰ ਦਾ ਇੰਜਣ ਲਗਾ ਹੈ ਜੋ ਕਿ 105 ਬੀ. ਐੱਚ. ਪੀ ਦੀ ਪਾਵਰ ਤੇ 142 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਮੈਨੂਅਲ ਤੇ ਸੀ. ਵੀ. ਟੀ ਗਿਅਰਬਾਕਸ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।
ਉਥੇ ਹੀ ਨਿਸਾਨ ਕਿਕਸ ਡੀਜਲ 'ਚ ਵੀ 1.5-ਲਿਟਰ ਯੂਨਿਟ ਦਾ ਇੰਜਣ ਲਗਾ ਹੈ ਜੋ ਕਿ 108 ਬੀ. ਐੱਚ. ਪੀ ਦੀ ਪਾਵਰ ਅਤੇ 240 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਡੀਜਲ ਇੰਜਣ ਨੂੰ 6-ਸਪੀਡ ਮੈਨੂਅਲ ਜਾਂ ਏ. ਐੱਮ. ਟੀ ਗਿਅਰਬਾਕਸ ਦੀ ਆਪਸ਼ਨ ਮਿਲਦੀ ਹੈ।
ਭਾਰਤ 'ਚ ਇਕ ਵਾਰ ਲਾਂਚ ਹੋਣ ਤੋਂ ਬਾਅਦ ਨਿਸਾਨ ਕਿਕਸ ਦਾ ਮੁਕਾਬਲਾ ਮੁੱਖ ਰੂਪ ਤੋਂ ਹੁੰਡਈ ਕ੍ਰੇਟਾ ਤੇ ਰੈਨੋ ਡਸਟਰ ਤੇ ਮਹਿੰਦਰਾ XUV 500 ਨਾਲ ਹੋਵੇਗਾ।