ਨਿਸਾਨ ਜਲਦ ਲਾਂਚ ਕਰੇਗੀ ਨਵੀਂ 2017 ਮਾਡਲ Micra

01/15/2017 6:27:50 PM

ਜਲੰਧਰ : ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਨੇ ਪੰਜਵੀ ਜਨਰੇਸ਼ਨ ਦੀ ਮਾਇਕਰਾ ਹੈਚਬੈਕ ਕਾਰ ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ।  ਇਸ ਨੂੰ ਰੇਨੋ ਦੇ ਫ਼ਰਾਂਸ ''ਚ ਸਥਿਤ ਪਲਾਂਟ ''ਚ ਤਿਆਰ ਕੀਤਾ ਜਾ ਰਿਹਾ ਹੈ । ਜਾਣਕਾਰੀ ਦੇ ਮੁਤਾਬਕ ਇਹ ਨਿਸਾਨ ਦੀ ਪਹਿਲੀ ਕਾਰ ਹੈ, ਜੋ ਰੇਨੋ  ਦੇ ਪਲਾਂਟ ''ਚ ਤਿਆਰ ਹੋ ਰਹੀ ਹੈ। ਯੂਰੋਪ ''ਚ ਇਸ ਦੀ ਵਿਕਰੀ ਫਰਵਰੀ ਮਹੀਨੇ ਦੇ ਵਿਚਕਾਰ ਤੋਂ ਸ਼ੁਰੂ ਹੋਵੇਗੀ। ਫਿਲਹਾਲ ਭਾਰਤ ''ਚ ਨਿਸਾਨ ਮਾਇਕਰਾ ਨੂੰ ਖਾਸ ਰਿਸਪਾਂਸ ਨਹੀਂ ਮਿਲ ਪਾਇਆ ਹੈ, ਪਰ ਅੰਤਰਰਾਸ਼ਟਰੀ ਬਾਜ਼ਾਰ ''ਚ ਇਸ ਦੇ ਹੁਣ ਤੱਕ 70 ਲੱਖ ਤੋਂ ਜ਼ਿਆਦਾ ਯੂਨਿਟ ਵੇਚੇ ਜਾ ਚੁੱਕੇ ਹਨ। ਨਵੀਂ 2017 ਮਾਇਕਰਾ ਨੂੰ ਕੰਪਨੀ ਨੇ ਪਿਛਲੇ ਸਾਲ ਸਿਤੰਬਰ ਦੇ ਮਹੀਨੇ ''ਚ ਆਯੋਜਿਤ ਪੈਰਿਸ ਮੋਟਰ ਸ਼ੋਅ 2016 ''ਚ ਪਹਿਲੀ ਵਾਰ ਪੇਸ਼ ਕੀਤਾ ਸੀ ।

 

ਨਵੀਂ ਮਾਇਕਰਾ ਡਿਜ਼ਾਇਨ ਦੇ ਮਾਮਲੇ ''ਚ ਮੌਜੂਦਾ ਮਾਡਲ ਤੋਂ ਇਕਦਮ ਵੱਖ ਹੈ। ਇਹ ਪਹਿਲਾਂ ਤੋਂ ਜ਼ਿਆਦਾ ਲੰਬੀ ਅਤੇ ਚੌੜੀ ਹੈ। ਨਵੀਂ ਮਾਇਕਰਾ ''ਚ 7 ਇੰਚ ਦੀ ਇੰਫੋਟੇਂਮੇਂਟ ਸਿਸਟਮ ਵੀ ਮਿਲੇਗਾ ਜੋ ਨੈਵੀਗੇਸ਼ਨ, ਡਾਊਨਲੋਡੇਬਲ ਐਪ ਅਤੇ ਐਪਲ ਕਾਰਪਲੇ ਦੇ ਰਾਹੀਂ ਸਿਰੀ ਵਾਇਸ ਕਮਾਂਡ ਨੂੰ ਸਪੋਰਟ ਕਰੇਗਾ। ਮਿਊਜ਼ਿਕ ਲਈ ਇਸ ''ਚ 6 ਸਪੀਕਰ ਵਾਲਾ ਬੌਸ ਦਾ ਸਰਾਊਂਡ ਸਾਊਂਡ ਸਿਸਟਮ ਦਿੱਤਾ ਜਾਵੇਗਾ।

 

ਨਵੀਂ ਮਾਇਕਰਾ ਨੂੰ ਦੋ ਪੈਟਰੋਲ ਅਤੇ ਇਕ ਡੀਜ਼ਲ ਵੇਰਿਅੰਟ ''ਚ ਉਤਾਰਿਆ ਜਾਵੇਗਾ। ਕਾਰ ਦੇ ਪੈਟਰੋਲ ਵੇਰਿਅੰਟ ''ਚ 0.9 ਲਿਟਰ ਦਾ ਟਰਬੋਚਾਰਜਡ ਇੰਜਣ ਲਗਾ ਹੋਵੇਗਾ ਜੋ 90 ਪੀ. ਐੱਸ ਦੀ ਪਾਵਰ ਅਤੇ 140 ਐਨ ਐੱਮ ਦਾ ਟਾਰਕ ਜਨਰੇਟ ਕਰੇਗਾ। ਦੂੱਜਾ ਹੋਵੇਗਾ 1.0 ਲਿਟਰ ਦਾ ਇੰਜਣ, ਇਹ 73 ਪੀ. ਐੱਸ ਦੀ ਪਾਵਰ ਅਤੇ 95 ਐੱਨ. ਐੱਮ ਦਾ ਟਾਰਕ ਜਨਰੇਟ ਕਰੇਗਾ। ਡੀਜਲ ਵਰਜਨ ''ਚ 1.5 ਲਿਟਰ ਦਾ ਡੀ. ਸੀ. ਆਈ ਇੰਜਣ ਮਿਲੇਗਾ, ਜੋ 90 ਪੀ. ਐੱਸ ਦੀ ਪਾਵਰ ਅਤੇ 220 ਐੱਨ. ਐੱਮ ਦਾ ਟਾਰਕ ਪੈਦਾ ਕਰੇਗਾ। ਇਨ੍ਹਾਂ ਇੰਜਣਾਂ ਨੂੰ 5- ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੋਵੇਗਾ।