Nike ਨੇ ਬਣਾਏ ਸੈਲਫ ਲੇਸਿੰਗ ਸ਼ੂਜ਼, ਸਮਾਰਟਫੋਨ ਨਾਲ ਕਰ ਸਕੋਗੇ ਕੰਟਰੋਲ

01/16/2019 1:16:32 AM

ਗੈਜੇਟ ਡੈਸਕ—ਸਪੋਰਟਸਵੀਅਰ ਦੀ ਦਿੱਗਜ ਕੰਪਨੀ ਨਾਈਕ ਨੇ ਆਪਣੇ ਪਹਿਲੇ ਸੈਲਫ ਲੇਸਿੰਗ ਸ਼ੂਜ਼ ਨੂੰ ਪੇਸ਼ ਕੀਤਾ ਹੈ ਜਿਸ ਨੂੰ ਸਮਾਰਟਫੋਨ ਨਾਲ ਕੰਟਰੋਲ ਕੀਤਾ ਜਾ ਸਕੇਗਾ। ਕੰਪਨੀ ਨੇ ਟਵਿਟਰ 'ਤੇ ਇਕ ਵੀਡੀਓ ਪੋਸਟ ਕੀਤੀ ਹੈ ਜਿਸ 'ਚ ਕਈ ਹਾਈ-ਪ੍ਰੋਫਾਈਲ ਬਾਸਕੇਟਬਾਲ ਖਿਡਾਰੀਆਂ ਨੂੰ ਇਸ ਸੂਜ਼ ਨੂੰ ਪਾਏ ਦਿਖਾਏ ਗਿਆ ਹੈ ਅਤੇ ਫੋਨ ਨਾਲ ਗੱਲਬਾਤ ਕੀਤੀ ਗਈ ਹੈ। ਵੀਡੀਓ ਨਾਲ ਮੈਸੇਜ ਹੈ-ਖੇਡ ਕਦੇ ਵੀ ਇਕ ਜਿਹੀ ਨਹੀਂ ਹੋਵੇਗੀ। 

ਵੀਡੀਓ 'ਚ ਸੈਕਰਾਮੈਂਟੋ ਕਿੰਗਸ ਦੇ ਖਿਡਾਰੀ ਡੀ ਆਰੋਨ ਫਾਕਸ ਨੂੰ ਸ਼ੂਜ਼ ਪਾਉਣ ਲਈ ਇਕ ਆਈਫੋਨ ਦੀ ਵਰਤੋਂ ਕਰਦੇ ਹੋਏ ਦਿਖਾਇਆ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਕੰਪਨੀ ਨੇ ਨਾਈਕ ਹਾਈਪਰਏਡੇਪਟ 1.0 ਨੂੰ ਲਾਂਚ ਕੀਤਾ ਹੈ, ਜੋ ਸ਼ੂਜ਼ ਪਾਉਣ ਵਾਲੇ ਦੀ ਅੱਡੀ ਦੇ ਸੈਂਸਰ ਨਾਲ ਟੱਚ ਹੋਣ 'ਤੇ ਲੇਸ ਨੂੰ ਆਟੋਮੈਟਿਕਲੀ ਕਸ ਦਿੰਦਾ ਹੈ। ਉੱਥੇ ਸਭ ਤੋਂ ਪਹਿਲਾਂ ਨਾਈਕ ਨੇ 2016 'ਚ ਆਪਣੇ ਹਾਈਪਰਏਡੈਪ ਰੇਂਜ 'ਚ ਆਟੋਮੈਟਿਕ ਲੇਸਿੰਗ ਸ਼ੂਜ਼ ਦੀ ਇਕ ਰੇਂਜ ਲਾਂਚ ਕੀਤਾ ਸੀ।

2018 ਦੇ ਆਖਿਰ 'ਚ ਨਾਈਕ ਨੇ ਕੰਫਰਮ ਕੀਤਾ ਕਿ ਉਹ ਅਜਿਹੇ ਹੋਰ ਸ਼ੂਜ਼ ਲਿਆਉਣ ਜਾ ਰਹੀ ਹੈ। ਦੱਸ ਦਈਏ ਕਿ ਕੰਪਨੀ ਦੇ ਪਹਿਲੇ ਸ਼ੂਜ਼ ਹੋਣਗੇ ਜਿਨ੍ਹਾਂ ਦੇ ਲੇਸ ਨੂੰ ਸਮਾਰਟਫੋਨ ਨਾਲ ਕੰਟਰੋਲ ਕੀਤਾ ਜਾਵੇਗਾ, ਭਾਵ ਹੱਥ ਨਾਲ ਤਮਸੇ ਬਣਨ ਦੀ ਜ਼ਰੂਰਤ ਨਹੀਂ ਹੋਵੇਗੀ। ਹਾਲਾਂਕਿ ਵੀਡੀਓ 'ਚ ਟਰੇਨਰਸ ਨੂੰ ਨਹੀਂ ਦਿਖਾਇਆ ਗਿਆ ਹੈ ਅਤੇ ਉਹ ਕਿਵੇਂ ਕੰਮ ਕਰਦਾ ਹੈ ਇਸ ਦੇ ਬਾਰੇ 'ਚ ਕੋਈ ਡਿਟੇਲ ਨਹੀਂ ਹੈ। ਕੰਪਨੀ ਨੇ ਇਹ ਕੰਫਰਮ ਕੀਤਾ ਹੈ ਕਿ ਉਹ ਇਸ ਦੇ ਬਾਰੇ 'ਚ ਬਾਅਦ 'ਚ ਹੋਰ ਡਿਟੇਲ ਦੇਵੇਗੀ।