ਫੁਲ ਚਾਰਜ ’ਚ 190 ਕਿਲੋਮੀਟਰ ਤਕ ਚਲਦਾ ਹੈ ਇਹ ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ ਤੇ ਫੀਚਰਜ਼

03/21/2022 2:27:19 PM

ਆਟੋ ਡੈਸਕ– ਭਾਰਤ ’ਚ ਇਲੈਕਟ੍ਰਿਕ ਵਾਹਨਾਂ ਦਾ ਬਾਜ਼ਾਰ ਵੱਡਾ ਹੋ ਰਿਹਾ ਹੈ। ਇਸ ’ਤੇ ਵੀ ਭਾਰਤੀ ਈ.ਵੀ. ਸਪੇਸ ’ਚ ਇਲੈਕਟ੍ਰਿਕ ਸਕੂਟਰ ਦਾ ਦਬਦਬਾ ਸਭ ਤੋਂ ਜ਼ਿਆਦਾ ਹੈ। ਇਸਨੂੰ ਵੇਖਦੇ ਹੋਏ ਕਈ ਈ.ਵੀ. ਸਟਾਰਟਅਪ ਇਸ ਖੇਤਰ ’ਚ ਉਤਰ ਆਏ ਹਨ। ਆਗਰਾ ਸਥਿਤ ਇਲੈਕਟ੍ਰਿਕ ਵਾਹਨ ਨਿਰਮਾਤਾ ਐੱਨ.ਆਈ.ਜੇ. ਆਟੋਮੋਟਿਵ ਨੇ ਭਾਰਤ ’ਚ Accelero+ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ। NIJ Automotive Accelero+ ਦੀ ਕੀਮਤ 53,000 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਬੈਟਰੀ ਪੈਕ ਦੇ ਆਧਾਰ ’ਤੇ 98,000 ਰੁਪਏ ਤਕ ਜਾਂਦੀ ਹੈ। ਇਹ ਸਾਰੀਆਂ ਕੀਮਤਾਂ ਐਕਸ-ਸ਼ੋਅਰੂਮ ਦੀਆਂ ਹਨ। 

3 ਬੈਟਰੀ ਆਪਸ਼ਨ ਅਤੇ ਡਰਾਈਵਿੰਗ ਰੇਂਜ
NIJ Automotive Accelero+ ਇਲੈਕਟ੍ਰਿਕ ਸਕੂਟਰ ਜਾਂ ਤਾਂ ਵਾਲਵ ਰੈਗੁਲੇਟਿਡ ਲੀਡ-ਐਸਿਡ (ਵੀਆਰ.ਐੱਲ.ਏ.) ਜਾਂ ਲਿਥੀਅਮ ਫੈਰੋ ਫਾਸਫੇਟ (ਐੱਲ.ਐੱਫ.ਪੀ.) ਬੈਟਰੀ ਪੈਕ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਲੀਡ-ਐਸਿਡ ਬੈਟਰੀ ਪੈਕ ਸਿਰਫ ਇਕ ਵੇਰੀਐਂਟ ’ਚ ਉਪਲੱਬਧ ਹੈ। ਉੱਥੇ ਹੀ ਐੱਲ.ਐੱਫ.ਪੀ. ਬੈਟਰੀ ਪੈਕ ਤਿੰਨ ਆਪਸ਼ਨ ’ਚ ਪੇਸ਼ ਕੀਤਾ ਜਾਂਦਾ ਹੈ- 1.5kW (48V), 1.5kW (60W) ਅਤੇ ਇਕ ਡਿਊਲ ਬੈਟਰੀ 3kW (48V)। NIJ Accelero+ ’ਚ ਤਿੰਨ ਰਾਈਡਿੰਗ ਮੋਡਸ ਮਿਲਦੇ ਹਨ। ਇਨ੍ਹਾਂ ’ਚੋਂ ਸਭ ਤੋਂ ਐਫੀਸ਼ੀਐਂਟ ਮੋਡ ’ਚ ਇਲੈਕਟ੍ਰਿਕ ਸਕੂਟਰ ਫੁਲ ਚਾਰਜਿੰਗ ’ਤੇ 190 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਇਹ ਦਾਅਵਾ ਕੀਤਾ ਗਿਆ ਰੇਂਜ ਅੰਕੜਾ ਸਿਰਫ ਈਕੋ ਮੋਡ ’ਚ ਡਿਊਲ ਲਿਥੀਅਮ ਫੇਰੋ ਫਾਸਫੇਟ ਬੈਟਰੀ ਸੈੱਟਅਪ ਦੇ ਨਾਲ ਹਾਸਿਲ ਕੀਤਾ ਜਾ ਸਕਦਾ ਹੈ। ਜਦਕਿ ਸਿਟੀ ਰਾਈਡਿੰਗ ਮੋਡ ’ਚ ਇਹ ਅੰਕੜਾ ਸਿਰਫ਼ 120 ਕਿਲੋਮੀਟਰ ਹੈ। 

ਲੁੱਕ, ਫੀਚਰਜ਼ ਅਤੇ ਕਲਰ ਆਪਸ਼ਨ
ਕੰਪਨੀ ਨੇ ਇਸ ਸਕੂਟਰ ਨੂੰ ਇੰਪੀਰੀਅਲ ਰੈੱਡ, ਬਲੈਕ ਬਿਲਊਟੀ, ਪਰਲ ਵ੍ਹਾਈਟ ਅਤੇ ਗ੍ਰੇਅ ਟੱਚ ’ਚ ਲਾਂਚ ਕੀਤਾ ਹੈ। ਇਸ ਸਕੂਟਰ ’ਚ ਡਿਊਲ ਐੱਲ.ਈ.ਡੀ. ਹੈੱਡਲੈਂਪ ਦਿੱਤਾ ਗਿਆ ਹੈ ਜਿਸ ਨਾਲ ਇਸਦੀ ਲੁੱਕ ਕਾਫੀ ਆਕਰਸ਼ਕ ਹੈ। ਇਸਤੋਂ ਇਲਾਵਾ LED DRLs ਅਤੇ ਬੂਮਰੈਂਗ ਸਟਾਈਲ ਦੇ ਐੱਲ.ਈ.ਡੀ. ਇੰਡੀਕੇਟਰਜ਼ ਵੀ ਮਿਲਦੇ ਹਨ। NIJ Accelero+ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਇਕ ਡਿਜੀਟਲ ਸਪੀਡੋਮੀਟਰ, ਯੂ.ਐੱਸ.ਬੀ. ਚਾਰਜਿੰਗ, ਰਿਵਰਸ ਅਸਿਸਟ ਅਤੇ ਇਕ ਆਸਾਨੀ ਨਾਲ ਸੁਲਭ ਚਾਰਜ ਪੋਸਟ ਸ਼ਾਮਲ ਹਨ। 


Rakesh

Content Editor

Related News