ਇਲੈਕਟ੍ਰਾਨਿਕ ਟੋਲ ਭੁਗਤਾਨ ਲਈ ਐੱਨ. ਐੱਚ. ਏ. ਆਈ. ਨੇ ਲਾਂਚ ਕੀਤੇ ਦੋ ਨਵੇਂ ਐਪਸ

08/19/2017 5:16:02 PM

ਜਲੰਧਰ- ਇਲੈਕਟ੍ਰਾਨਿਕ ਤਰੀਕੇ ਨਾਲ ਟੋਲ ਭੁਗਤਾਨ ਲਈ ਟੈਗ ਦੀ ਉਪਲੱਬਧਤਾ ਨੂੰ ਸੁਨਿਸ਼ਚਿਤ ਕਰਨ ਲਈ ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਧਿਕਰਨ (ਐੱਨ. ਐੱਚ. ਏ. ਆਈ.) ਨੇ ਦੋ ਮੋਬਾਇਲ ਐਪ ਪੇਸ਼ ਕੀਤੇ ਹਨ। ਜਾਣਕਾਰੀ ਦੇ ਅਨੁਸਾਰ ਇਨ੍ਹਾਂ ਦਾ ਨਾਂ ਮਾਈਫਾਸਟੈਗ ਅਤੇ ਫਾਸਟੈਗ ਪਾਰਟਨਰ ਹੈ। ਸਰਕਾਰ ਨੇ ਐੱਨ. ਐੱਚ. ਏ. ਆਈ. ਦੇ ਸਾਰੇ 371 ਟੋਲ ਪਲਾਜਾ ਦੇ ਰਸਤਿਆਂ ਨੂੰ ਇਸ ਸਾਲ ਇਕ ਅਕਤੂਬਰ ਤੱਕ ਫਾਸਟੈਗ ਅਨੁਕੂਲ ਬਣਾਉਣ ਦਾ ਟੀਚਾ ਲੈ ਕੇ ਚੱਲ ਰਹੀ ਹੈ। ਫਾਸਟੈਗ ਇਕ ਲੋਡ ਕੀਤਾ ਜਾ ਸਕਣ ਵਾਲਾ ਟੈਗ ਹੈ, ਜੋ ਕਿ ਵਾਹਨ ਦੇ ਸ਼ੀਸ਼ੇ 'ਚ ਲੱਗਾ ਹੋਵੇਗਾ, ਜਿਸ 'ਚ ਰੇਡਿਓ ਫ੍ਰੀਕਵੈਂਸੀ ਪਛਾਣ ਟੈਕਨਾਲੋਜੀ (ਆਰ. ਐੱਫ. ਆਈ. ਡੀ.) ਹੋਵੇਗੀ। ਇਹ ਪ੍ਰੀਪੇਡ ਖਾਤੇ ਤੋਂ ਜੁੜਿਆ ਹੋਵੇਗਾ, ਜਿਸ ਨਾਲ ਟੋਲ ਫੀਸ ਕਟੇਗਾ। ਇਸ 'ਚ ਵਾਹਨਾਂ ਨੂੰ ਟੋਲ ਬੂਥ 'ਤੇ ਰੁਕਣ ਦੀ ਜ਼ਰੂਰਤ ਨਹੀਂ ਹੋਵੇਗੀ।
ਇਸ ਬਾਰੇ 'ਚ ਐੱਨ. ਐੱਚ. ਏ. ਆਈ. ਦੇ ਚੇਅਰਮੈਨ ਦੀਪਕ ਕੁਮਾਰ ਨੇ ਕਿਹਾ ਹੈ ਕਿ ਫਾਸਟੈਗ ਦੀ ਖਰੀਦ ਅਤੇ ਰਿਚਾਰਜ ਕਰਾਉਣ ਦੀ ਜਟਿਲ ਪ੍ਰਕਿਰਿਆ ਮੁੱਖ ਚੁਣੌਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਜੋ ਮੋਬਾਇਲ ਐਪ ਪੇਸ਼ ਕੀਤੇ ਗਏ ਹਨ, ਉਨ੍ਹਾਂ ਤੋਂ ਇਹ ਪ੍ਰਕਿਰਿਅਮਾ ਸੁਗਮ ਹੋ ਸਕੇਗੀ। ਮੋਬਾਇਲ ਦਾ ਇਕ ਬਟਨ ਦਬਾਉਣ 'ਤੇ ਫਾਸਟੈਗ ਨੂੰ ਖਰੀਦਣਾ ਜਾਂ ਉਸ ਨੂੰ ਰਿਚਾਰਜ ਕਰਨਾ ਸੰਭਵ ਹੋਵੇਗਾ।