ਸੈਮਸੰਗ ਗਲੈਕਸੀ ਫੋਲਡ ਦੀ ਸਭ ਤੋਂ ਵੱਡੀ ਖਾਮੀ ਹੋਵੇਗੀ ਦੂਰ, ਅਗਲੇ ਸਾਲ ਆਏਗਾ ਨਵਾਂ ਫੋਨ

12/27/2019 1:08:28 PM

ਗੈਜੇਟ ਡੈਸਕ– ਸੈਮਸੰਗ ਗਲੈਕਸੀ ਫੋਲਡ ਸਾਲ 2019 ਦੇ ਸਭ ਤੋਂ ਚਰਚਿਤ ਸਮਾਰਟਫੋਨਜ਼ ’ਚੋਂ ਇਕ ਰਿਹਾ। ਇਸ ਫੋਨ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਰਹੀ ਕਿ ਯੂਜ਼ਰਜ਼ ਦਾ ਧਿਆਨ ਫੋਨ ਤੋਂ ਜ਼ਿਆਦਾ ਇਸ ਦੀ ਫੋਲਡੇਬਲ ਡਿਸਪਲੇਅ ’ਚ ਆਉਣ ਵਾਲੀ ਖਾਮੀ ’ਤੇ ਰਿਹਾ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਸੈਮਸੰਗ ਗਲੈਕਸੀ ਫੋਲਡ ਲਾਂਚ ਹੋਣ ਵਾਲਾ ਦੁਨੀਆ ਦਾ ਪਹਿਲਾ ਫੋਲਡੇਬਲ ਫੋਨ ਹੈ। ਇਹ ਆਪਣੇ ਡਿਜ਼ਾਈਨ ਕਾਰਨ ਕਾਫੀ ਸੈਂਸਟਿਵ ਹੈ ਅਤੇ ਇਸ ਨੂੰ ਕਾਫੀ ਸੰਭਾਲ ਕੇ ਇਸਤੇਮਾਲ ਕਰਨਾ ਪੈਂਦਾ ਹੈ। ਹਾਲਾਂਕਿ, ਇਸ ਦੇ ਬਾਵਜੂਦ ਵੀ ਫੋਨ ਦੀ ਡਿਸਪਲੇਅ ’ਤੇ ਆਉਣ ਵਾਲੇ ਕ੍ਰੀਜ਼ (ਕ੍ਰੈਕ) ਤੋਂ ਇਸ ਨੂੰ ਬਚਾਉਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਫੋਨ ਨੂੰ ਕੁਝ ਮਹੀਨਿਆਂ ਤਕ ਇਸਤੇਮਾਲ ਕਰਨ ਤੋਂ ਬਾਅਦ ਇਸ ਦੇ ਪਲਾਸਟਿਕ ਡਿਸਪਲੇਅ ’ਤੇ ਇਹ ਕ੍ਰੀਜ਼ ਕਾਫੀ ਖਰਾਬ ਲੱਗਦੇ ਹਨ। 

 

ਗਲੈਕਸੀ ਫੋਲਡ 2 ’ਚ ਦੂਰ ਹੋਵੇਗੀ ਖਾਮੀ
ਤਾਜ਼ਾ ਖਬਰਾਂ ਦੀ ਮੰਨੀਏ ਤਾਂ ਹੁਣ ਕੰਪਨੀ ਇਸ ਖਾਮੀ ਨੂੰ ਦੂਰ ਕਰਨ ਲਈ ਕਮਰ ਕੱਸ ਚੁੱਕੀ ਹੈ। ਅਗਲੇ ਸਾਲ ਕੰਪਨੀ ਗਲੈਕਸੀ ਫੋਲਡ 2 ਲਾਂਚ ਕਰਨ ਵਾਲੀ ਹੈ। ਜਿਸ ਵਿਚ ਯੂਜ਼ਰਜ਼ ਨੂੰ ਇਸ ਫੋਨ ਦੀ ਡਿਸਪਲੇਅ ’ਚ ਆਉਣ ਵਾਲੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਬਾਰੇ ਟਿਪਸਟਰ ਆਈਸ ਯੂਨੀਵਰਸ ਨੇ ਕਿਹਾ ਕਿ ਸੈਮਸੰਗ ਗਲੈਕਸੀ ਫੋਲਡ 2 ’ਚ ਅਲਟਰਾ-ਥਿਨ ਗਲਾਸ ਕਵਰ ਦੇ ਸਕਦੀ ਹੈ ਜੋ ਇਸ ਨੂੰ ਕ੍ਰੀਜ਼ ਤੋਂ ਬਚਾਏਗਾ। 

ਗਲੈਕਸੀ ਫੋਲਡ 2 ’ਚ ਹੋਵੇਗੀ ਵੱਡੀ ਡਿਸਪਲੇਅ
ਭਾਰਤ ’ਚ ਸੈਮਸੰਗ ਗਲੈਕਸੀ ਫੋਲਡ ਦੀ ਕੀਮਤ 1,64,999 ਰੁਪਏ ਹੈ। ਫੋਨ ਸਿਰਫ 12 ਜੀ.ਬੀ. ਰੈਮ+512 ਜੀ.ਬੀ. ਦੀ ਇੰਟਰਨਲ ਸਟੋਰੇਜ ਵੇਰੀਐਂਟ ’ਚ ਆਉਂਦਾ ਹੈ। ਸੈਕਿੰਡ ਜਨਰੇਸ਼ਨ ਗਲੈਕਸੀ ਫੋਲਡ ਦੀ ਗੱਲ ਕਰੀਏ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਨੂੰ ਅਪ੍ਰੈਲ 2020 ’ਚ ਲਾਂਚ ਕਰ ਸਕਦੀ ਹੈ। ਗਲੈਕਸੀ ਫੋਲਡ 2 ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਮੌਜੂਦਾ ਗਲੈਕਸੀ ਫੋਲਡ ਤੋਂ ਵੱਡਾ ਹੋਵੇਗਾ ਅਤੇ ਇਹ ਕਲੈਮਸ਼ੇਲ ਫੋਲਡਿੰਗ ਮਕੈਨਿਜ਼ਮ ਦੇ ਨਾਲ ਆਏਗਾ। ਕੁਝ ਰਿਪੋਰਟਾਂ ਦੀ ਮੰਨੀਏ ਤਾਂ ਮੁੜੇ ਹੋਣ ’ਤੇ ਗਲੈਕਸੀ ਫੋਲਡ 2 ’ਚ 8.1 ਇੰਚ ਦੀ ਡਿਸਪਲੇਅ ਮਿਲੇਗੀ।