ਐੱਚ. ਟੀ. ਸੀ. ਜਲਦ ਹੀ ਲਾਂਚ ਕਰੇਗੀ ਇਹ ਦਮਦਾਰ ਸਮਾਰਟਫੋਨ

03/30/2017 11:54:17 AM

ਜਲੰਧਰ- ਐੱਚ. ਟੀ. ਸੀ. ਓਸੀਅਨ (ਜਾਂ ਓਸੀਅਨ ਨੋਟ) ਸਮਾਰਟਫੋਨ ਦੇ ਬਾਰੇ ''ਚ ਕਈ ਵਾਰ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਇਸ ''ਚ ਅਨੋਖੇ ਐਜ਼ ਸੈਂਸਰ ਫੀਚਰ ਹੋਣ  ਦੇ ਦਾਅਵੇ ਕੀਤੇ ਜਾ ਚੁੱਕੇ ਹਨ। ਜਿਸ ਦੀ ਮਦਦ ਨਾਲ ਯੂਜ਼ਰ ਮੇਟਲ ਕਿਨਾਰਿਆਂ ''ਤੇ ਟੈਪ ਕਰਕੇ ਵੱਖ-ਵੱਖ ਐਕਸ਼ਨ ਪਰਫਾਰਮਸ ਕਰ ਪਾਉਣਗੇ। ਇਸ ਹੈਂਡਸੈੱਟ ਨੂੰ ਸਭ ਤੋਂ ਪਹਿਲਾਂ ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ ''ਚ ਐੱਚ. ਟੀ. ਸੀ. ਦੇ ''ਫਾਰ ਯੂ'' ਈਵੈਂਟ ''ਚ ਪੇਸ਼ ਕੀਤੇ ਜਾਣ ਦੀ ਉਮੀਦ ਸੀ ਪਰ ਕੰਪਨੀ ਨੇ ਦੋ ਵੱਖ ਸਮਾਰਟਫੋਨ ਲਾਂਚ ਕੀਤੇ, ਜਿਨ੍ਹਾਂ ''ਚ ਇਹ ਫੀਚਰ ਨਹੀਂ ਸੀ। ਹੁਣ ਇਕ ਤਾਜ਼ਾ ਰਿਪਰਟ ''ਚ ਦਾਅਵਾ ਕੀਤਾ ਗਿਆ ਹੈ ਕਿ ਤਾਈਵਾਨ ਦੀ ਇਹ ਕੰਪਨੀ ਅਗਲੇ ਮਹੀਨੇ ਐਜ਼ ਸੈਂਸਰ ਫੀਚਰ ਨਾਲ ਲੈਸ ਐੱਚ. ਟੀ. ਸੀ. ਯੂ. ਸਮਾਰਟਫੋਨ ਮਾਰਕੀਟ ''ਚ ਉਤਾਰੇਗੀ।

ਵੇਂਚਰ ਬੀਟ ਦੀ ਰਿਪੋਰਟ ਦੇ ਮੁਤਾਬਕ ਐੱਚ. ਟੀ. ਸੀ. ਯੂ. ਨੂੰ ਅਪ੍ਰੈਲ ਮਹੀਨੇ ਦੇ ਅਖੀਰ ਤੱਕ ਲਾਂਚ ਕੀਤਾ ਜਾਵੇਗਾ। ਗਲੋਬਲ ਮਾਰਕੀਟ ''ਚ ਮਈ ਤੱਕ ਲਾਂਚ ਕੀਤੇ ਜਾਣ ਦੀ ਉਮੀਦ ਕਰ ਸਕਦੇ ਹੈ। ਰਿਪੋਰਟ ''ਚ ਅੱਗੇ ਕਿਹਾ ਗਿਆ ਹੈ ਕਿ ਐੱਚ. ਟੀ. ਸੀ. ਯੂ. ਹੀ ਐੱਚ. ਟੀ. ਸੀ. ਓਸੀਅਨ ਹੈ। ਜਿਸ ਦੇ ਬਾਰੇ ਪਹਿਲਾਂ ਹੀ ਜਾਣਕਾਰੀ ਲੀਕ ਹੋ ਚੁੱਕੀ ਹੈ। ਇਸ ਫੋਨ ਦੇ ਮੇਟਲ ''ਚ ਸੈਂਸਰ ਲੱਗੇ ਹੋਣਗੇ, ਜਿਸ ਦੀ ਮਦਦ ਨਾਲ ਯੂਜ਼ਰ ਐਪ ਖੋਲ ਸਕਣਗੇ। ਸਮਾਰਟਫੋਨ ਦੇ ਸੱਜੇ ਅਤੇ ਖੱਬੇ ਕਿਨਾਰੇ ''ਤੇ ਸਵਾਈਪ ਕਰ ਕੇ, ਦਬਾ ਕੇ ਅਤੇ ਟੈਪ ਕਰ ਕੇ ਵੱਖ-ਵੱਖ ਐਕਸ਼ਨ ਪਰਫਾਰਮ ਕੀਤੇ ਜਾ ਸਕਦੇ ਹਨ। ਤੁਸੀਂ ਚਾਹੋ ਤਾਂ @evleaks ਵੱਲੋਂ ਸਾਂਝੇ ਕੀਤੇ ਗਏ ਕੰਸੈਪਟ ਵੀਡੀਓ ਦੇ ਰਾਹੀ ਜਾਣ ਸਕਦੇ ਹੋ ਕਿ ਇਹ ਫੀਚਰ ਕਿਸ ਤਰ੍ਹਾਂ ਤੋਂ ਕੰਮ ਕਰਦਾ ਹੈ। 
ਰਿਪੋਰਟ ''ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਐੱਚ. ਟੀ. ਸੀ. ਯੂ. ''ਚ 5.5 ਇੰਚ ਦਾ ਡਬਲਯੂ ਕਵਾਡ ਐੱਚ. ਡੀ. (1440x2560 ਪਿਕਸਲ) ਡਿਸਪਲੇ ਹੋਵੇਗਾ ਅਤੇ ਇਹ ਐਂਡਰਾਇਡ 7.1 ਨੂਗਾ ''ਤੇ ਆਧਾਰਿਤ ਐੱਚ. ਟੀ. ਸੀ. ਦੇ ਆਪਣੇ ਸਕਿਨ ਸੈਂਸ 9 ''ਤੇ ਚੱਲੇਗਾ। ਹੈਂਡਸੈੱਟ ''ਚ ਲੇਟੈਸਟ ਸਨੈਪਡ੍ਰੈਗਨ 835 ਪ੍ਰੋਸੈਸਰ ਨਾਲ ਸੋਨੀ ਆਈ. ਐੱਮ. ਐਕਸ 362 ਸੈਂਸਰ ਵਾਲਾ 12 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਫਰੰਟ ਪੈਨਲ ''ਤੇ ਆਈ. ਐੱਮ. ਐਕਸ. 351 ਸੈਂਸਰ ਵਾਲਾ 16 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਸਮਾਰਟਫੋਨ ਦੀ ਇਨਬਿਲਟ ਸਟੋਰੇਜ 64 ਜਾਂ 128 ਜੀ. ਬੀ. ਰਹਿਣ ਦੀ ਉਮੀਦ ਹੈ। ਮਾਈਕ੍ਰੋ ਐੱਸ. ਡੀ. ਕਾਰਡ ਸਪੋਰਟ ਵੀ ਰਹੇਗਾ। ਪੁਰਾਣੀ ਰਿਪੋਰਟ ''ਚ ਦਾਅਵਾ ਕੀਤਾ ਗਿਆ ਸੀ ਕਿ ਇਸ ''ਚ 4 ਜੀ. ਬੀ. ਜਾਂ 6 ਜੀ. ਬੀ. ਰੈਮ ਹੋਵੇਗਾ। ਫੋਨ ਡੇਡ੍ਰੀਮ ਸਪੋਰਟ, ਸੇਂਸ ਕੰਪੇਨਿਅਨ, ਹੈੱਡਫੋਨ ਜ਼ੈਕ ਅਤੇ ਯੂ. ਐੱਸ. ਬੀ. ਟਾਈਪ-ਸੀ ਪੋਰਟ ਅਤੇ ਡਿਊਲ ਸਿਮ ਡਿਊਲ ਸਟੈਂਡਬਾਏ ਕਾਰਡ ਸਲਾਟ ਨਾਲ ਆਵੇਗਾ।