iPhone ਯੂਜ਼ਰਾਂ ਲਈ Microsoft ਨੇ ਬਣਾਈ ਨਵੀਂ ਨਿਊਜ਼ ਐਪ
Wednesday, Jan 27, 2016 - 01:26 PM (IST)

ਜਲੰਧਰ : ਲੱਗ ਰਿਹੈ ਕਿ ਅੱਜਕਲ ਹਰ ਕੋਈ ਸਾਨੂੰ ਨਿਊਜ਼ ਸਰਵ ਕਰਨਾ ਚਾਹੁੰਦਾ ਹੈ। ਅਜੇ ਐਪਲ ਵੱਲੋਂ 4 ਮਹੀਨੇ ਪਹਿਲਾਂ ਆਈ. ਓ. ਐੱਸ. 9 ਲਈ ਨਿਊਜ਼ ਐਪ ਲਾਂਚ ਕੀਤੀ ਗਈ ਸੀ ਤੇ ਹੁਣ ਮਾਈਕ੍ਰੋਸਾਫਟ ਨੇ ਸਿਰਫ ਐਪਲ ਆਈਫੋਨ ਤੇ ਆਈ ਪੈਡ ਲਈ ਨਿਊਜ਼ ਐਪ ਲਾਂਚ ਕੀਤੀ ਹੈ। ਇਸ ਐਪ ਦਾ ਨਾਂ ਨਿਊਜ਼ ਪ੍ਰੋ ਹੈ।
ਮਾਈਕ੍ਰੋਸਾਫਟ ਗੈਰਾਜ, ਜਿਥੇ ਮਾਈਕ੍ਰੋਸਾਫਟ ਵੱਲੋਂ ਇਸ ਤਰ੍ਹਾਂ ਦੀਆਂ ਕ੍ਰੀਏਸ਼ਨਜ਼ ਕੀਤੀਆਂ ਜਾਂਦੀਆਂ ਹਨ, ਇਥੇ ਇਸ ਐਪ ਨੂੰ ਤਿਆਰ ਕੀਤਾ ਗਿਆ ਹੈ। ਤੁਹਾਡੇ ਟੇਸਟ ਦੇ ਹਿਸਾਬ ਨਾਲ ਅਲੱਗ-ਅਲੱਗ ਤਰ੍ਹਾਂ ਦੀ ਖਬਰਾਂ ਤੁਹਾਨੂੰ ਮਿਲਦੀਆਂ ਹਨ। ਇਹ ਲਿੰਕਡਇਨ ਤੇ ਫੇਸਬੁਕ ਤੋਂ ਦੇਖ ਕੇ ਤੁਹਾਡੇ ਇੰਟਰਸਟ ਦੇ ਹਿਸਾਬ ਨਾਲ ਖਬਰਾਂ ਦੀ ਫੀਡ ਸ਼ੋਅ ਕਰਦੀ ਹੈ।
ਹਾਲਾਂਕਿ ਨਿਊਜ਼ ਐਪਸ ਦੀ ਮਾਰਕੀਟ ''ਚ ਅਲੱਗ-ਅਲੱਗ ਪਲੈਟਫੋਰਮਜ਼ ''ਤੇ ਭਰਮਾਰ ਹੈ ਤੇ ਨਿਊਜ਼ ਪ੍ਰੋ ਜੋ ਹੈ ਤਾਂ ਮਾਈਕ੍ਰੋਸਾਫਟ ਦੀ ਪਰ ਬਣੀ ਹੈ ਸਿਰਫ ਆਈਫੋਨ ਤੇ ਆਈ ਪੈਡ ਲਈ। ਦੇਖਣਾ ਹੋਵੇਗਾ ਕਿ ਇਹ ਸਟੈਟਰਜੀ ਕਿਥੇ ਲੈ ਕੇ ਜਾਂਦੀ ਹੈ।