100 ਗੁਣਾ ਤੇਜ਼ ਇੰਟਰਨੈੱਟ ਸਪੀਡ ਦੇਵੇਗਾ ਇਹ ਨਵਾਂ ਵਾਈ-ਫਾਈ ਸਿਸਟਮ

03/20/2017 6:12:32 PM

ਜਲੰਧਰ- ਵਿਗਿਆਨੀਆਂ ਨੇ ਅਜਿਹੀਆਂ ਇੰਫਰਾਰੈੱਡ ਕਿਰਨਾਂ ਡਿਵੈੱਲਪ ਕੀਤੀਆਂ ਹਨ ਜੋ ਮੌਜੂਦਾ ਵਾਈ-ਫਾਈ ਨੈੱਟਵਰਕ ਨਾਲੋਂ 100 ਗੁਣਾ ਤੇਜ਼ ਵਾਇਰਲੈੱਸ ਇੰਟਰਨੈੱਟ ਦੇ ਸਕਦੀਆਂ ਹਨ। ਇਹ ਇੰਫਰਾਰੈੱਡ ਰੇਜ਼ ਨੁਕਸਾਨਦੇਹ ਵੀ ਨਹੀਂ ਹਨ ਅਤੇ ਮੌਜੂਦਾ ਵਾਈ-ਫਾਈ ਨੈੱਟਵਰਕ ਦੀ ਤੁਲਨਾ ''ਚ ਜ਼ਿਆਦਾ ਡਿਵਾਈਸਿਜ਼ ਇਨ੍ਹਾਂ ਨਾਲ ਕੁਨੈੱਕਟ ਕੀਤੇ ਜਾ ਸਕਦੇ ਹਨ। ਵਾਈ-ਫਾਈ ਜੇਕਰ ਸਲੋ ਹੈ ਤਾਂ ਬਹੁਤ ਖਿੱਝ ਆਉਂਦੀ ਹੈ। ਦਰਅਸਲ ਬਹੁਤ ਸਾਰੇ ਡਿਵਾਈਸਿਜ਼ ਜਦੋਂ ਕਿਸੇ ਵਾਈ-ਫਾਈ ਨੈੱਟਵਰਕ ਨਾਲ ਜੁੜਦੇ ਹਨ ਤਾਂ ਉਹ ਸਲੋ ਹੋ ਜਾਂਦਾ ਹੈ। ਪਰ ਖੋਜਕਾਰਾਂ ਦਾ ਕਹਿਣਾ ਹੈ ਕਿ ਨਵੇਂ ਸਿਸਟਮ ''ਚ ਕੰਜੈਸ਼ਨ ਨਹੀਂ ਵਧਦਾ। 
ਨੀਦਰਲੈਂਡਸ ''ਚ ਇੰਡੋਫੇਨ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਖੋਜਕਾਰਾਂ ਨੇ ਜੋ ਨਵਾਂ ਵਾਇਰਲੈੱਸ ਨੈੱਟਵਰਕ ਡਿਵੈੱਲਪ ਕੀਤਾ ਹੈ, ਉਸ ਦੀ ਕਪੈਸਿਟੀ ਬਹੁਤ ਜ਼ਿਆਦਾ ਹੈ। ਇਹ 40 ਗੀਗਾਬਾਈਟ ਪ੍ਰਤੀ ਸੈਕਿੰਡ ਦੀ ਸਪੀਡ ਦਿੰਦਾ ਹੈ। ਇਸ ਵਿਚ ਨੈੱਟਵਰਕ ਕੰਜੈਸ਼ਨ ਇਸ ਲਈ ਨਹੀਂ ਹੁੰਦਾ ਕਿਉਂਕਿ ਹਰ ਡਿਵਾਈਸ ਨੂੰ ਅਲੱਗ ਕਿਰਨ ਤੋਂ ਕੁਨੈਕਟੀਵਿਟੀ ਮਿਲ ਰਹੀ ਹੁੰਦੀ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਨਵਾਂ ਸਿਸਟਮ ਕਾਫੀ ਸਿੰਪਲ ਹੈ ਅਤੇ ਸੈੱਟਅਪ ਕਰਨ ''ਚ ਵੀ ਆਸਾਨ ਹੈ। ਵਾਇਰਲੈੱਸ ਡਾਟਾ ਸੈਂਟਰਲ ਲਾਈਟ ਐਂਟੇਨਾਜ਼ ਨਾਲ ਆਉਂਦਾ ਹੈ। ਇਸ ਵਿਚ ਐਂਟੇਨਾਜ਼ ਵਾਲੇ ਸਿਸਟਮ ਨੂੰ ਛੱਤ ''ਤੇ ਲਗਾਇਆ ਜਾ ਸਕਦਾ ਹੈ, ਜਿਥੋਂ ਆਸਾਨੀ ਨਾਲ ਇੰਫਰਾਰੈੱਡ ਰੇਜ਼ ਨੂੰ ਡਿਵਾਇਸ ਵੱਲ ਡਾਇਰੈੱਕਟ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਮੂਵ ਕਰ ਰਹੇ ਹੋ ਤਾਂ ਇਕ ਐਂਟੀਨਾ ਦੀ ਪਹੁੰਚ ਤੋਂ ਬਾਹਰ ਚਲੇ ਜਾਂਦੇ ਹੋ ਤਾਂ ਦੂਜਾ ਐਂਟੀਨਾ ਆਪਣੇ ਆਪ ਤਾਹਡੇ ਡਿਵਾਇਸ ਨਾਲ ਕੁਨੈੱਕਟ ਹੋ ਜਾਵੇਗਾ। ਇਹ ਨੈੱਟਵਰਕ ਆਪਣੇ ਆਪ ਸਾਰੇ ਵਾਇਰਲੈੱਸ ਡਿਵਾਈਸਿਜ਼ ਦੀ ਲੋਕੇਸ਼ਨ ਨੂੰ ਟਰੈਕ ਕਰ ਲੈਂਦਾ ਹੈ। ਡਿਵਾਇਸ ਤੋਂ ਭੇਜੇ ਜਾਣ ਵਾਲੇ ਰੇਡੀਓ ਸਿਗਨਲਸ ਨੂੰ ਟਰੈਕ ਕਰਕੇ ਇਹ ਕੰਮ ਕੀਤਾ ਜਾਂਦਾ ਹੈ।