ਭਾਰਤ ’ਚ ਲਾਂਚ ਹੋਈ ਨਵੀਂ ਫਾਕਸਵੈਗਨ ਪੋਲੋ ਤੇ ਵੈਂਟੋ ਫੇਸਲਿਫਟ

Thursday, Sep 05, 2019 - 12:52 PM (IST)

ਆਟੋ ਡੈਸਕ– ਫਾਕਸਵੈਗਨ ਇੰਡੀਆ ਨੇ ਨਵੀਂ ਪੋਲੋ ਅਤੇ ਵੈਂਟੋ ਫੇਸਲਿਫਟ ਨੂੰ ਆਖਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਨਵੀਂ ਪੋਲੋ ਫੇਸਲਿਫਟ ਨੂੰ 5.82 ਲੱਖ ਰੁਪਏ (ਐਕਸ-ਸ਼ੋਅਰੂਮ) ਅਤੇ ਵੈਂਟੋ ਫੇਸਲਿਫਟ ਨੂੰ 8.76 ਲੱਖ ਰੁਪਏ (ਐਕਸ-ਸ਼ੋਅਰੂਮ) ਕੀਮਤ ’ਚ ਉਤਾਰਿਆ ਗਿਆ ਹੈ। ਕੰਪਨੀ ਨੇ ਨਵੀਂ ਪੋਲੋ ਅਤੇ ਵੈਂਟੋ ਫੇਸਲਿਫਟ ਮਾਡਲ ਨੂੰ ਹੁਣ ‘ਜੀਟੀ-ਲਾਈਨ’ ’ਚ ਵੀ ਉਪਲੱਬਧ ਕਰਵਾਇਆ ਹੈ, ਜਿਸ ਨੂੰ ਕਾਫੀ ਸਪੋਰਟ ਅਤੇ ਆਕਰਸ਼ਕ ਡਿਜ਼ਾਈਨ ਦਿੱਤਾ ਗਿਆ ਹੈ। 

Model Petrol Diesel
Polo Rs 5.82 - 7.76 lakh Rs 7.34 - 9.31 lakh
Polo GT Rs 9.76 lakh Rs 9.88 lakh
Vento Rs 8.76 - 13.17 lakh  Rs 9.58 - 14.49 lakh
Vento GT Line Rs 13.17 lakh Rs 14.49 lakh

PunjabKesari

ਕਾਰ ’ਚ ਕੀਤੇ  ਗਏ ਬਦਲਾਅ
ਨਵੀਂ ਪੋਲੋ ਅਤੇ ਵੈਂਟੋ ਫੇਸਲਿਫਟ ਦੇ ਐਕਸਟੀਰੀਅਰ ਨੂੰ ਕੰਪਨੀ ਨੇ ਕਾਫੀ ਅਪਡੇਟ ਕੀਤਾ ਹੈ। ਨਵੇਂ ਵੇਰੀਐਂਟਸ ’ਚ ਸਮੋਕਡ ਐੱਲ.ਈ.ਡੀ. ਹੈੱਡਲੈਂਪ, ਜੀ.ਟੀ.ਆਈ. ਤੋਂ ਪ੍ਰੇਰਿਤ ਹਨੀਕਾਂਬ ਫਰੰਟ ਗਰਿੱਲ, ਸਮਾਰਟ ਲੁਕਿੰਗ ਐੱਲ.ਈ.ਡੀ. ਟੇਲ ਲਾਈਟ ਅਤੇ ਨਵੇਂ ਡਿਫਿਊਜ਼ਰ ਨੂੰ ਸ਼ਾਮਲ ਕੀਤਾ ਗਿਆ ਹੈ। ਉਥੇ ਹੀ ਇੰਟੀਰੀਅਰ ਦੀ ਗੱਲ ਕੀਤੀ ਜਾਵੇ ਤਾਂ ਕਾਰਾਂ ਦੇ ਹਾਈਲਾਈਨ ਅਤੇ ਜੀਟੀ-ਲਾਈਨ ਵੇਰੀਐਂਟ ’ਚ ‘ਫਾਕਸਵੈਗਨ ਕੁਨੈਕਟ’ ਤਕਨੀਕ ਨੂੰ ਸ਼ਾਮਲ ਕੀਤਾ ਗਿਆਹੈ। ਕੰਪਨੀ ਨੇ ਸਾਰੇ ਡੀਜ਼ਲ ਮਾਡਲਾਂ ’ਤੇ 5 ਸਾਲ ਦੀ ਵਾਰੰਟੀ ਦੇਣ ਦਾ ਐਲਾਨ ਕੀਤਾ ਹੈ। 

PunjabKesari

ਇੰਜਣ
ਨਵੀਂ ਪੋਲੋ ਨੂੰ 1.0 ਲੀਟਰ ਐੱਮ.ਪੀ.ਆਈ. ਪੈਟਰੋਲ, 1.2 ਲੀਟਰ ਟੀ.ਐੱਸ.ਆਈ. ਪੈਟਰੋਲ ਅਤੇ 1.5 ਲੀਟਰ ਟੀ.ਡੀ.ਆਈ. ਡੀਜ਼ਲ ਇੰਜਣ ਆਪਸ਼ਨ ਦੇ ਨਾਲ ਲਿਆਇਆ ਗਿਆ ਹੈ। ਫਾਕਸਵੈਗਨ ਆਪਣੇ ਵਾਹਨਾਂ ਦੀ ਵਿਕਰੀ ਨੂੰ ਵਧਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਦੇ ਚੱਲਦੇ ਹੀ ਫੇਸਲਿਫਟ ਵਰਜ਼ਨ ਬਾਜ਼ਾਰ ’ਚ ਉਤਾਰੇ ਗਏ ਹਨ। 

PunjabKesari


Related News