Truecaller 8 ਐਂਡਰਾਇਡ ਐਪ ''ਚ ਆਏ ਕਈ ਸ਼ਾਨਦਾਰ ਫੀਚਰ

03/29/2017 12:55:57 PM

ਜਲੰਧਰ- ਟਰੂਕਾਲਰ ਨੇ ਮੰਗਲਵਾਰ ਨੂੰ ਆਪਣੇ ਐਂਡਰਾਇਡ ਐਪ ''ਚ ਕੁਝ ਬਦਲਾਅ ਅਤੇ ਨਵੇਂ ਫੀਚਰਜ਼ ਦਾ ਐਲਾਨ ਕੀਤਾ ਹੈ। ਨਵਾਂ ਅਵਤਾਰ ਟਰੂਕਾਲਰ 8 ਹੈ। ਇਸ ਵਿਚ ਦਿੱਤੇ ਗਏ ਨਵੇਂ ਫੀਚਰਜ਼ ''ਚ ਐੱਸ.ਐੱਮ.ਐੱਸ. ਇਨਬਾਕਸ, ਫਲੈਸ਼ ਮੈਸੇਜਿੰਗ ਅਤੇ ਟਰੂਕਾਲਰ ਪੇ ਸ਼ਾਮਲ ਹਨ। ਇਸ ਤੋਂ ਇਲਾਵਾ ਟਰੂਕਾਲਰ ਨੇ ਏਅਰਟੈੱਲ ਟਰੂਕਾਲਰ ਆਈ.ਡੀ. ਲਈ ਏਅਰਟੈੱਲ ਦੇ ਨਾਲ ਸਾਂਝੇਦਾਰੀ ਦਾ ਵੀ ਐਲਾਨ ਕੀਤਾ ਹੈ। 
ਟਰੂਕਾਲਰ 8 ਦੀ ਗੱਲ ਕਰੀਏ ਤਾਂ ਅਪਡੇਟ ਤੋਂ ਬਾਅਦ ਇਸ ਕਾਲਰ ਆਈ.ਡੀ. ਐਪ ''ਚ ਐੱਸ.ਐੱਮ.ਐੱਸ. ਇਨਬਾਕਸ ਦਾ ਫੀਚਰ ਆਇਆ ਹੈ। ਇਸ ਦੀ ਮਦਦ ਨਾਲ ਤੁਸੀਂ ਜਾਣ ਸਕੋਗੇ ਕਿ ਤੁਹਾਨੂੰ ਕੌਣ ਮੈਸੇਜ ਕਰ ਰਿਹਾ ਹੈ ਅਤੇ ਇਹ ਸਪੈਮ ਮੈਸੇਜ ਨੂੰ ਫਿਲਟਰ ਕਰ ਲਵੇਗਾ। ਕੰਪਨੀ ਦਾ ਕਹਿਣਾ ਹੈ ਕਿ ਪੂਰੀ ਦੁਨੀਆ ''ਚ ਭੇਜੇ ਜਾਮ ਵਾਲੇ ਐੱਸ.ਐੱਮ.ਐੱਸ. ਦਾ 15 ਫੀਸਦੀ ਹਿੱਸਾ ਸਪੈਮ ਹੈ। ਇਸ ਦੀ ਗਿਣਤੀ ਹਰ ਸਾਲ 1.2 ਟ੍ਰਿਲੀਅਨ ਦੇ ਬਰਾਬਰ ਹੈ। 
ਟਰੂਕਾਲਰ 8 ਐਂਡਰਾਇਡ ਐਪ ''ਚ ਫਲੈਸ਼ ਮੈਸੇਜਿੰਗ ਸਪੋਰਟ ਵੀ ਆਇਆ ਹੈ। ਮੰਨ ਲਓ ਕਿ ਤੁਸੀਂ ਕਿਸੇ ਮੀਟਿੰਗ ''ਚ ਹੋ, ਜਾਂ ਫਿਰ ਐਮਰਜੈਂਸੀ ਹਾਲਤ ''ਚ ਫਸੇ ਹੋ। ਫਲੈਸ਼ ਮੈਸੇਜਿੰਗ ਦੀ ਮਦਦ ਨਾਲ ਤੁਸੀਂ ਕਿਸੇ ਵੀ ਟਰੂਕਾਲਰ ਯੂਜ਼ਰ ਨੂੰ ਪਹਿਲਾਂ ਤੋਂ ਲਿਖੇ ਮੈਸੇਜ ਝਟ ਹੀ ਭੇਜ ਸਕੋਗੇ। 
ਸਭ ਤੋਂ ਅਹਿਮ ਫੀਚਰ ਟਰੂਕਾਲਰ ਪੇ ਹੈ। ਇਸ ਫੀਚਰ ਦੇ ਨਾਲ ਕੰਪਨੀ ਨੇ ਈ-ਪੇਮੈਂਟ ਦੇ ਬਿਜ਼ਨੈੱਸ ''ਚ ਵੀ ਕਦਮ ਰੱਖ ਦਿੱਤਾ ਹੈ। ਟਰੂਕਾਲਰ ਪੇ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਰਾਹੀਂ ਸੁਰੱਖਿਅਤ ਤਰੀਕੇ ਨਾਲ ਪੈਸੇ ਭੇਜ ਜਾਂ ਪਾ ਸਕੋਗੇ। ਇਸ ਨਵੇਂ ਫੀਚਰ ਨੂੰ ਆਈ.ਸੀ.ਆਈ.ਸੀ.ਆਈ. ਬੈਂਕ ਦੇ ਨਾਲ ਸਾਂਝੇਦਾਰੀ ''ਚ ਪੇਸ਼ ਕੀਤਾ ਗਿਆ ਹੈ। ਯੂਜ਼ਰ ਆਪਣੀ ਅਲੱਗ ਵਰਚੁਅਲ ਪੇਮੈਂਟ ਐਡ੍ਰੈੱਸ ਬਣਾ ਸਕਣਗੇ। ਇਸ ਤੋਂ ਬਾਅਦ ਕਿਸੇ ਵੀ ਯੂ.ਪੀ.ਆਈ. ਆਈ.ਡੀ. ਨੂੰ ਇਸਤੇਮਾਲ ਕਰਕੇ ਤੁਸੀਂ ਪੈਸੇ ਭੇਜ ਜਾਂ ਰਿਸੀਵ ਕਰ ਸਕੋਗੇ। ਤੁਸੀਂ ਭੀਮ ਐਪ ਦੇ ਨਾਲ ਰਜਿਸਟਰਡ ਮੋਬਾਇਲ ਨੰਬਰ ਨੂੰ ਵੀ ਪੈਸੇ ਭੇਜ ਸਕੋਗੇ। ਇਹ ਫੀਚਰ ਆਈ.ਸੀ.ਆਈ.ਸੀ.ਆਈ. ਅਤੇ ਗੈਰ-ਆਈ.ਸੀ.ਆਈ.ਸੀ.ਆਈ. ਗਾਹਕਾਂ ਲਈ ਉਪਲੱਬਧ ਹੋਵੇਗਾ। 
ਟਰੂਕਾਲਰ ਨੇ ਏਅਰਟੈੱਲ ਟਰੂਕਾਲਰ ਆਈ.ਡੀ. ਦਾ ਵੀ ਐਲਾਨ ਕੀਤਾ। ਕੰਪਨੀ ਨੇ ਇਸ ਲਈ ਏਅਰਟੈੱਲ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਦੀ ਮਦਦ ਨਾਲ ਏਅਰਟੈੱਲ ਨੈੱਟਵਰਕ ਨਾਲ ਜੁੜੇ ਫੀਚਰ ਫੋਨ ਇਸਤੇਮਾਲ ਕਰਨ ਵਾਲੇ ਯੂਜ਼ਰ ਫਲੈਸ਼ ਐੱਸ.ਐੱਮ.ਐੱਸ. ਪਾਉਣਗੇ ਜਿਸ ਨਾਲ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਕਾਲ ਕਿਸ ਸ਼ਖਸ ਨੇ ਕੀਤੀ ਹੈ। ਇਸ ਨਾਲ ਸਪੈਮ ਕਾਲ ਤੋਂ ਬਚਣ ਦੀ ਸੁਵਿਧਾ ਮਿਲੇਗੀ। ਇਸ ਫੀਚਰ ਨੂੰ ਅਪ੍ਰੈਲ ''ਚ ਰੋਲਆਊਟ ਕੀਤਾ ਜਾਵੇਗਾ ਅਤੇ ਇਹ ਏਅਰਟੈੱਲ ਨੈੱਟਵਰਕ ''ਤੇ ਸਾਰੇ ਫੀਚਰ ਫੋਨ ਯੂਜ਼ਰ ਲਈ ਉਪਲੱਬਧ ਹੋਵੇਗਾ।