ਪੁਰਾਣਾ iPhone ਮਾਡਲ ਇਸਤੇਮਾਲ ਕਰਦੇ ਹੋ ਤਾਂ ਜਲਦੀ ਕਰੋ ਇਹ ਕੰਮ, ਨਹੀਂ ਤਾਂ ਹੋਵੇਗੀ ਪਰੇਸ਼ਾਨੀ

07/24/2019 4:35:45 PM

ਗੈਜੇਟ ਡੈਸਕ– ਜੇਕਰ ਤੁਸੀਂ 2012 ਜਾਂ ਉਸ ਤੋਂ ਪਹਿਲਾਂ ਦਾ ਆਈਫੋਨ ਜਾਂ ਆਈਪੈਡ ਇਸੇਤਮਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਐਪਲ ਨੇ ਗਲੋਬਲ ਜੀ.ਪੀ.ਐੱਸ.ਦੀ ਸਮੱਸਿਆ ਨੂੰ ਠੀਕ ਕਰਨ ਲਈ ਨਵੀਂ ਸਾਫਟਵੇਅਰ ਅਪਡੇਟ ਪੇਸ਼ ਕੀਤੀ ਹੈ, ਜੋ ਖਾਸਤੌਰ ’ਤੇ ਪੁਰਾਣੇ ਮਾਡਲਾਂ ਲਈ ਹੈ। ਜਾਣਕਾਰੀ ਮੁਤਾਬਕ, ਪੁਰਾਣੇ ਆਈਫੋਨ ’ਚ ਲੋਕੇਸ਼ਨ, ਡਾਟਾ ਅਤੇ ਟਾਈਮ ਨੂੰ ਲੈ ਕੇ ਪਰੇਸ਼ਾਨੀ ਆ ਰਹੀ ਸੀ। ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਪੁਰਾਣੇ ਆਈਫੋਨ ਅਤੇ ਆਈਪੈਡ ਮਾਡਲਾਂ ਨੂੰ 3 ਨਵੰਬਰ ਤਕ ਅਪਡੇਟ ਕਰਨਾ ਹੋਵੇਗਾ। 

ਐਪਲ ਨੇ ਕਿਹਾ ਹੈ ਕਿ 3 ਨਵੰਬਰ ਤੋਂ ਕੁਝ ਆਈਫੋਨ ਅਤੇ ਆਈਪੈਡ ਮਾਡਲਸ ਜੋ 2012 ਜਾਂ ਉਸ ਤੋਂ ਪਹਿਲਾਂ ਲਾਂਚ ਹੋਏ ਸਨ, ਉਨ੍ਹਾਂ ਨੂੰ ਕਰੈਕਟ ਜੀ.ਪੀ.ਐੱਸ. ਲੋਕੇਸ਼ਨ ਅਤੇ ਕਰੈਕਟ ਡੇਟ ਟਾਈਮ ਲਈ ਆਈ.ਓ.ਐੱਸ. ਅਪਡੇਟ ਦੀ ਲੋੜ ਹੋਵੇਗੀ। ਜੇਕਰ ਯੂਜ਼ਰਜ਼ ਅਜਿਹਾ ਨਹੀਂ ਕਰਦੇ ਤਾਂ ਕੁਝ ਮਾਡਲਾਂ ’ਚ ਸਹੀ ਜੀ.ਪੀ.ਐੱਸ. ਪੋਜਿਸ਼ਨ ਸ਼ਾਇਦ ਮਿਲ ਹੀ ਨਹੀਂ ਸਕੇਗੀ। ਐਪਲ ਨੇ ਆਈਫੋਨ 5 ਅਤੇ 4th ਜਨਰੇਸ਼ਨ ਆਈਪੈਡ ਲਈ ਆਈ.ਓ.ਐੱਸ. 10.3.4 ਵਰਜਨ ਅਤੇ ਆਈਫੋਨ 4S, 1st ਜਨਰੇਸ਼ਨ ਆਈਪੈਡ ਮਿਨੀ, ਆਈਪੈਡ 2 ਅਤੇ 3rd ਜਨਰੇਸ਼ਨ ਆਈਪੈਡ ਲਈ ਆਈ.ਓ.ਐੱਸ. 9.3.6 ਵਰਜਨ ਪੇਸ਼ ਕੀਤਾ ਹੈ। 

ਹੁਣ ਤੁਸੀਂ ਚੈੱਕ ਕਰਨਾ ਹੈ ਕਿ ਤੁਹਾਡਾ ਆਈ.ਓ.ਐੱਸ. ਡਿਵਾਈਸ ਅਪਡੇਟਿਡ ਹੈ ਜਾਂ ਨਹੀਂ। ਇਸ ਲਈ ਫੋਨ ਦੀ ਸੈਟਿੰਗਸ ’ਚ ਜਾਓ। ਇਸ ਵਿਚ ਤੁਹਾਨੂੰ General ’ਤੇ ਜਾਣਾ ਪਵੇਗਾ, ਫਿਰ About ’ਤੇ ਟੈਪ ਕਰੋ ਅਤੇ Software ਵਰਜਨ ਚੈੱਕ ਕਰੋ। ਜੇਕਰ ਇਥੇ iOS 9.3.6 ਹੈ ਤਾਂ ਸਮਝ ਲਓ ਕਿ ਅਪਡੇਟ ਸਹੀ ਹੈ, ਨਹੀਂ ਤਾਂ ਐਪਲ ਡਿਵਾਈਸ ਅਪਡੇਟ ਕਰ ਲਓ।