PUBG Mobile 'ਚ Zombie ਮੋਡ ਨਾਲ ਆਈ ਨਵੀਂ ਅਪਡੇਟ

Tuesday, Feb 19, 2019 - 03:48 PM (IST)

PUBG Mobile 'ਚ Zombie ਮੋਡ ਨਾਲ ਆਈ ਨਵੀਂ ਅਪਡੇਟ

ਗੈਜੇਟ ਡੈਸਕ- ਪੱਬਜੀ ਮੋਬਾਈਲ ਨੇ ਆਖ਼ਰਕਾਰ ਨਵੀਂ 0.11.0 ਅਪਡੇਟ ਰਿਲੀਜ ਕਰ ਦਿੱਤੀ ਹੈ। ਇਸ ਨਵੀਂ ਅਪਡੇਟ ਨਾਲ ਗੇਮ 'ਚ ਜਾਂਬੀ ਮੋਡ (Zombies Mobe) ਜੁੜਿਆ ਹੈ। ਪਲੇਅਰ ਅੰਨੋਨ ਬੈਟਲਗਰਾਊਂਡਸ (PUBG) ਮੋਬਾਈਲ 'ਚ ਇਹ ਨਵੀਂ ਅਪਡੇਟ Android ਤੇ iOS ਦੋਵ੍ਹਾਂ ਵਰਜ਼ਨ ਲਈ ਰਿਲੀਜ ਕੀਤੀ ਗਈ ਹੈ। Android ਲਈ PUBG Mobile ਅਪਡੇਟ 0.11.0 ਦਾ ਡਾਊਨਲੋਡ ਸਾਈਜ਼ 436MB ਹੈ, ਇਸ ਨੂੰ Google Play Store ਤੋਂ ਡਾਊਨਲੋਡ ਕੀਤਾ ਜਾ ਸਕਦੀ ਹੈ। ਪਿਛਲੇ PUBG Mobile ਅਪਡੇਟ ਦੇ ਡਾਊਨਲੋਡ ਸਾਈਜ਼ ਦੇ ਮੁਕਾਬਲੇ ਇਹ ਜ਼ਿਆਦਾ ਵੱਡਾ ਨਹੀਂ ਹੈ।


PUBG Mobile 'ਚ ਆਓਗੇ ਇਹ ਨਵੇਂ ਫੀਚਰ

ਇਸ ਅਪਡੇਟ ਤੋਂ PUBG Mobile 'ਚ ਨਵਾਂ Zombie :Survive Till Dawn ਈਵੈਂਟ ਮੋਡ ਆਇਆ ਹੈ, ਜਿਸ ਨੂੰ ਰੈਜੀਡੈਂਟ ਈਵਿਲ ਫਰੈਂਚਾਇਜੀ ਨਾਲ ਪਾਰਟਨਰਸ਼ਿੱਪ ਕਰਕੇ ਤਿਆਰ ਕੀਤਾ ਗਿਆ ਹੈ। ਨਵੇਂ ਜਾਂਬੀ ਮੋਡ ਤੋਂ ਇਲਾਵਾ PUBG Mobile 0.11.0 ਅਪਡੇਟ Vikendi ਮੈਪ 'ਚ ਮੂਨਲਾਈਟ ਵੈਦਰ ਮੋਡ, ਪੈਂਡੇਮਿਕ ਟ੍ਰੈਜਰ ਈਵੇਂਟ, ਰੈਜੀਡੈਂਟ ਈਅਲ 2 ਥੀਮ ਐਂਡ ਮਿਊਜਿਕ ਲੈ ਕੇ ਆਇਆ ਹੈ। ਇਸ ਤੋਂ ਇਲਾਵਾ ਨਵੀਂ ਅਪਡੇਟ ਨਾਲ ਬਜਟ ਸਮਾਰਟਫੋਨ ਲਈ ਟੇਰਾਇਨ ਡਿਸਪਲੇ ਬਗਸ ਜਿਹੇ ਕਈ ਬਗ ਨੂੰ ਫਿਕਸ ਕੀਤਾ ਗਿਆ ਹੈ। ਨਾਲ ਹੀ SM7 ਤੇ ਅਸਾਲਟ ਰਾਈਫਲ ਵਾਰ ਮੋਡਸ ਹੁਣ ਡਬਲ ਦ ਐਮੋ ਦੇ ਨਾਲ ਸ਼ੁਰੂ ਹੋਣਗੇ। ਪਿਛਲੇ ਰਿਜਲਟਸ ਇਕ ਮਹੀਨੇ ਤੱਕ ਰੱਖੇ ਜਾਣਗੇ। ਨਾਲ ਹੀ ਪੁਰਾਣੇ ਡਾਟਾ ਨੂੰ ਹੱਟਾ ਦਿੱਤਾ ਜਾਵੇਗਾ।

PunjabKesari
ਆਫਿਸ਼ੀਅਲ PUBG Mobile Discord ਦੇ ਮੁਤਾਬਕ, ਅਪਡੇਟ ਨੂੰ ਹੌਲੀ-ਹੌਲੀ ਸਾਰਿਆਂ ਰੀਜ਼ਨ 'ਚ ਪੇਸ਼ ਕੀਤਾ ਜਾ ਰਿਹਾ ਹੈ। ਅਜਿਹੇ 'ਚ ਜੇਕਰ ਇਹ ਅਪਡੇਟ ਅਜੇ ਤੁਹਾਨੂੰ ਨਹੀਂ ਵਿੱਖ ਰਿਹਾ ਹੈ ਤਾਂ ਕੁਝ ਹੀ ਸਮੇਂ ਬਾਅਦ ਇਹ ਤੁਹਾਡੇ ਤੱਕ ਪਹੁੰਚ ਜਾਵੇਗਾ। 1ndroid ਯੂਜ਼ਰਸ ਗੂਗਲ ਪਲੇਅ ਸਟੋਰ ਤੋਂ ਤੇ iOS ਯੂਜ਼ਰਸ ਐਪਸ ਸਟੋਰ ਤੋਂ ਨਵੀਂ ਅਪਡੇਟ ਨੂੰ ਡਾਊਨਲੋਡ ਕਰ ਸਕਦੇ ਹਨ।


Related News