TVS ਨੇ ਭਾਰਤ ’ਚ ਲਾਂਚ ਕੀਤੀ ਨਵੀਂ Apache RR 310, ਕੀਮਤ 2.40 ਲੱਖ ਰੁਪਏ

02/01/2020 11:37:52 AM

ਆਟੋ ਡੈਸਕ– ਭਾਰਤ ਦੀ ਦੋਪਹੀਆ ਨਿਰਮਾਤਾ ਕੰਪਨੀ ਟੀ.ਵੀ.ਐੱਸ. ਨੇ ਆਪਣੀ ਲੋਕਪ੍ਰਿਯ ਸਪੋਰਟਸ ਬਾਈਕ Apache RR 310 ਨੂੰ ਬੀ.ਐੱਸ.-6 ਇੰਜਣ ਦੇ ਨਾਲ ਲਾਂਚ ਕਰ ਦਿੱਤਾ ਹੈ। ਇਸ ਬੀਈਕ ਦੀ ਕੀਮਤ 2.40 ਲੱਖ ਰੁਪਏ ਰੱਖੀ ਗਈ ਹੈ। ਇਸ ਨੂੰ ਨਵੇਂ ਗ੍ਰਾਫਿਕਸ ਅਤੇ ਨਵੇਂ ਰੰਗ ਦੇ ਨਾਲ ਲਿਆਇਆ ਗਿਆ ਹੈ, ਇਹੀ ਕਾਰਨ ਹੈ ਕਿ ਇਹ ਪਿਛਲੀ ਪੀੜ੍ਹੀ ਦਾ ਮਾਡਲ ਤੋਂ ਅਲੱਗ ਲੱਗ ਰਹੀ ਹੈ।
- ਇਸ ਬਾਈਕ ’ਚ ਟੀ.ਵੀ.ਐੱਸ. ਨੇ ਥ੍ਰੋਟਲ ਬਾਈ ਵਾਇਰ ਤਕਨੀਕ ਨੂੰ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਇਸ ਵਿਚ 5 ਇੰਚ ਦੀ ਟੀ.ਐੱਫ.ਟੀ. ਮਲਟੀ ਇਨਫਰਮੇਸ਼ਨ ਡਿਸਪਲੇਅ ਵੀ ਲੱਗੀ ਹੈ ਜੋ ਡੇਅ ਅਤੇ ਨਾਈਟ ਮੋਡ ਦੀ ਸੁਵਿਧਾ ਦਿੰਦੀ ਹੈ। ਇਹ ਡਿਸਪਲੇਅ ਸਮਾਰਟਐਕਸਕੁਨੈਕਟ ਤਕਨੀਕ ਨਾਲ ਲੈਸ ਹੈ ਜੋ ਬਲੂਟੁੱਥ ਰਾਹੀਂ ਸਮਾਰਟਫੋਨ ਨਾਲ ਕੁਨੈਕਟ ਹੋਣ ’ਚ ਮਦਦ ਕਰਦੀ ਹੈ। 

 

ਕੰਪਨੀ ਨੇ ਇਸ ਬਾਈਕ ’ਚ ਰੇਸ ਟਿਊਨਡ ਫਿਊਲ ਇੰਜੈਕਸ਼ਨ ਤਕਨੀਕ ਦਾ ਇਸਤੇਮਾਲ ਕੀਤਾ ਹੈ। ਇਸ ਵਿਚ ਬਾਈ-ਐੱਲ.ਈ.ਡੀ. ਟਵਿਨ ਪ੍ਰਾਜੈਕਟਰ ਹੈੱਡਲੈਂਪ ਦਿੱਤੇ ਗਏ ਹਨ ਅਤੇ ਮਿਸ਼ੇਲਿਨ ਦੇ ਰੋਡ 5 ਟਾਇਰ ਲਗਾਏ ਗਏ ਹਨ। 

PunjabKesari

4 ਰਾਈਡਿੰਗ ਮੋਡਸ
ਟੀ.ਵੀ.ਐੱਸ. ਅਪਾਚੇ ਆਰ ਆਰ 310 ਬੀ.ਐੱਸ.-6 ’ਚ ਚਾਰ ਰਾਈਡਿੰਗ ਮੋਡਸ (ਅਰਬਨ, ਰੇਨ, ਸਪੋਰਟ ਅਤੇ ਟ੍ਰੈਕ) ਦਿੱਤੇ ਗਏ ਹਨ। ਗਾਹਕ ਇਲਾਕੇ ਦੇ ਹਿਸਾਬ ਨਾਲ ਇਨ੍ਹਾਂ ਰਾਈਡਿੰਗ ਮੋਡਸ ਨੂੰ ਸਿਲੈਕਟ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਹੋਰ ਵੀ ਬਿਹਤਰ ਐਕਸਪੀਰੀਅੰਸ ਮਿਲੇਗਾ।

PunjabKesari

ਇੰਜਣ
ਨਵੀਂ ਟੀ.ਵੀ.ਐੱਸ. ਅਪਾਚੇ ਆਰ ਆਰ 310 ’ਚ 312 ਸੀਸੀ ਦਾ ਸਿੰਗਲ ਸਿਲੰਡਰ, ਲਿਕਵਿਡ ਕੂਲਡ ਇੰਜਣ ਲੱਗਾ ਹੈ ਜੋ 34 ਬੀ.ਐੱਚ.ਪੀ. ਦੀ ਪਾਵਰ ਅਤੇ 27.3 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।


Related News