iPhone ਤੇ iPad ਯੂਜ਼ਰਸ ਲਈ ਆਈ ਨਵੀਂ ਸਾਫਟਵੇਅਰ ਅਪਡੇਟ

08/14/2020 6:56:07 PM

ਗੈਜੇਟ ਡੈਸਕ—ਐਪਲ ਨੇ ਆਈਫੋਨ ਅਤੇ ਆਈਪੈਡ ਯੂਜ਼ਰਸ ਲਈ ਇਕ ਨਵੀਂ ਅਪਡੇਟ ਜਾਰੀ ਕੀਤੀ ਹੈ। ਆਈਫੋਨ ਲਈ iOS 13.6.1 ਦੀ ਅਪਡੇਟ ਹੈ ਜਦਕਿ ਆਈਪੈਡ ਲਈ iPadOS 13.6.1 ਹੈ। iOS 13.6.1 ਦੀ ਅਪਡੇਟ 109.4 ਐੱਮ.ਬੀ. ਦੀ ਹੈ। ਇਸ ਅਪਡੇਟ 'ਚ ਕੋਈ ਵਿਜ਼ੁਅਲ ਬਦਲਾਅ ਤਾਂ ਨਹੀਂ ਮਿਲਣਗੇ ਪਰ ਪੁਰਾਣੇ ਆਈਫੋਨ ਯੂਜ਼ਰਸ ਨੂੰ ਇਸ ਅਪਡੇਟ ਤੋਂ ਫਾਇਦਾ ਮਿਲ ਸਕਦਾ ਹੈ। ਇਸ ਅਪਡੇਟ 'ਚ ਜ਼ਰੂਰੀ ਬਿਗ ਫਿਕਸ ਦਿੱਤੇ ਗਏ ਹਨ। ਹਾਲ ਹੀ 'ਚ ਕੁਝ ਆਈਫੋਨ ਯੂਜ਼ਰਸ ਨੇ ਡਿਸਪਲੇਅ 'ਚ ਗ੍ਰੀਨ ਟਿੰਟ ਆਉਣ ਦੀ ਸ਼ਿਕਾਇਤ ਕੀਤੀ ਸੀ। ਇਸ ਅਪਡੇਟ ਤੋਂ ਬਾਅਦ ਉਹ ਸਮੱਸਿਆ ਵੀ ਠੀਕ ਕਰ ਲਈ ਗਈ ਹੈ।

ਜੇਕਰ ਤੁਹਾਡਾ ਆਈਫੋਨ ਕਾਫੀ ਪੁਰਾਣਾ ਹੋ ਚੁੱਕਿਆ ਹੈ ਅਤੇ ਮੈਮੋਰੀ ਦੀ ਕਮੀ ਪੈ ਗਈ ਹੈ ਤਾਂ ਸ਼ਾਇਦ ਅਪਡੇਟ ਤੁਹਾਡੀ ਇਹ ਸਮੱਸਿਆ ਸੁਲਝਾ ਸਕਦੀ ਹੈ। ਦਰਅਸਲ ਅਨਯੂਜ਼ਡ ਸਿਸਟਮ ਫਾਈਲਸ ਆਟੋ ਡਿਲੀਟ ਕੁਝ ਡਿਵਾਈਸ 'ਚ ਨਹੀਂ ਹੋ ਰਹੇ ਸਨ। ਹੁਣ ਇਸ ਅਪਡੇਟ ਨਾਲ ਅਨਯੂਜ਼ਡ ਫਾਈਲਸ ਆਟੋ ਡਿਲੀਟ ਹੋ ਸਕਣਗੀਆਂ। ਕੁਝ ਆਈਫੋਨ ਅਤੇ ਆਈਪੈਡ ਯੂਜ਼ਰਸ ਨੇ ਹਾਲ ਹੀ 'ਚ ਐਕਸਪੋਜ਼ਰ ਨੋਟੀਫਿਕੇਸ਼ਨ ਡਿਸੇਬਲ ਹੋਣ ਦੀ ਸ਼ਿਕਾਇਤ ਕੀਤੀ ਸੀ, ਹੁਣ ਇਸ ਅਪਡੇਟ ਨਾਲ ਕੰਪਨੀ ਨੇ ਇਸ ਨੂੰ ਵੀ ਠੀਕ ਕਰ ਲਿਆ ਹੈ।

ਹਾਲਾਂਕਿ ਭਾਰਤ 'ਚ ਅਜੇ ਐਕਸਪੋਜ਼ਰ ਨੋਟੀਫਿਕੇਸ਼ ਕੰਮ ਨਹੀਂ ਕਰਦੀ ਹੈ ਕਿਉਂਕਿ ਕਿਸੇ ਐਪ ਨੇ ਇਸ ਨੂੰ ਯੂਜ਼ ਕਰਦੇ ਕੋਰੋਨਾ ਵਾਇਰਸ ਟ੍ਰੈਕਿੰਗ ਟੂਲ ਨਹੀਂ ਬਣਾਇਆ ਹੈ। ਨਵੀਂ ਅਪਡੇਟ ਇੰਸਟਾਲ ਕਰਨ ਲਈ ਸੈਟਿੰਗਸ 'ਚ ਜਾ ਕੇ ਅਪਡੇਟ ਚੈੱਕ ਕਰਨੀ ਹੈ। ਵਾਈ-ਫਾਈ ਕੁਨੈਕਸ਼ਨ 'ਤੇ ਅਪਡੇਟ ਕਰ ਸਕਦੇ ਹੋ।

ਦੱਸਣਯੋਗ ਹੈ ਕਿ ਆਈ.ਓ.ਐੱਸ.14 ਦੀ ਬੀਟਾ ਅਪਡੇਟ ਪਹਿਲਾਂ ਹੀ ਆ ਚੁੱਕੀ ਹੈ। ਇਸ ਕਾਰਣ ਹੁਣ ਆਈ.ਓ.ਐੱਸ.13 'ਚ ਕੋਈ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ। ਸਤੰਬਰ ਦੇ ਆਖਿਰ ਜਾਂ ਅਕਤੂਬਰ 'ਚ ਆਈ.ਓ.ਐੱਸ.14 ਦੀ ਅਪਡੇਟ ਸਾਰੇ ਯੋਗ ਆਈਫੋਨ ਲਈ ਜਾਰੀ ਕਰ ਦਿੱਤੀ ਜਾਵੇਗੀ।

Karan Kumar

This news is Content Editor Karan Kumar