ਚਾਬੀ ਨਾਲ ਨਹੀਂ, ਤੁਹਾਡੀ ਇਕ ਉਂਗਲੀ ਦੀ ਸਕੈਨਿੰਗ ਨਾਲ ਸਟਾਰਟ ਹੋਵੇਗੀ ਗੱਡੀ

12/27/2018 4:55:41 PM

ਆਟੋ ਡੈਸਕ- ਐਡਵਾਂਸ ਟੈਕਨਾਲੋਜੀ ਦੇ ਕਾਰਨ ਚੀਜਾਂ ਲਗਾਤਾਰ ਬਦਲ ਰਹੀਆਂ ਹਨ। ਇਸ ਦੀ ਦੇਨ ਹੈ ਕਿ ਹੁਣ ਕਾਰਾਂ ਵੀ ਫਿੰਗਰਪ੍ਰਿੰਟ ਟੈਕਨਾਲੋਜੀ ਨਾਲ ਲੈਸ ਹੋ ਕੇ ਆਉਣਗੀਆਂ। Hyundai Motor Company ਦੁਨੀਆ ਦੀ ਪਹਿਲੀ ਸਮਾਰਟ ਫਿੰਗਰਪ੍ਰਿੰਟ ਟੈਕਨਾਲੋਜੀ ਦੇ ਨਾਲ ਬਾਜ਼ਾਰ 'ਚ ਆਉਣ ਵਾਲੀ ਹੈ। ਕੰਪਨੀ ਨੇ ਇਸ ਟੈਕਨਾਲੋਜੀ ਦੇ ਬਾਰੇ 'ਚ ਦੱਸਿਆ ਵੀ ਹੈ ਕਿ ਇਹ ਕਿਸ ਤਰ੍ਹਾਂ ਕੰਮ ਕਰੇਗੀ।

Hyundai ਸਾਲ 2019 ਦੀ ਪਹਿਲੀ ਤਿਮਾਹੀ 'ਚ ਨਵੀਂ Santa Fe SUV ਨੂੰ ਲਾਂਚ ਕਰੇਗੀ ਜਿਸ 'ਚ ਫਿੰਗਰਪ੍ਰਿੰਟ ਟੈਕਨਾਲੋਜੀ ਦੀ ਸਹੂਲਤ ਦਿੱਤੀ ਜਾਵੇਗੀ। ਹੁੰਡਈ ਨੇ ਦੱਸਿਆ ਕਿ ਸਮਾਰਟ ਫਿੰਗਰਪ੍ਰਿੰਟ ਟੈਕਨਾਲੋਜੀ ਨਾਲ ਡਰਾਈਵਰ ਨਾਂ ਸਿਰਫ ਕਾਰ ਦੇ ਦਰਵਾਜੇ ਅਨਲਾਕ ਕਰ ਸਕੇਗਾ, ਸਗੋਂ ਇਸ ਨਾਲ ਕਾਰ ਸਟਾਰਟ ਵੀ ਕੀਤੀ ਜਾ ਸਕੇਗੀ। ਇਸ ਟੈਕਨਾਲੋਜੀ ਵਾਲੀ ਕਾਰ ਦੇ ਦਰਵਾਜੇ ਨੂੰ ਅਨਲਾਕ ਕਰਨ ਲਈ ਡਰਾਇਵਰ ਨੂੰ ਦਰਵਾਜੇ ਦੇ ਹੈਂਡਲ 'ਤੇ ਲੱਗੇ ਸੈਂਸਰ 'ਤੇ ਇਕ ਊਂਗਲ ਰੱਖਣੀ ਹੋਵੇਗੀ। ਇੰਕ੍ਰਿਪਟਿਡ ਫਿੰਗਰਪ੍ਰਿੰਟ ਦੀ ਜਾਣਕਾਰੀ ਦੀ ਪਹਿਚਾਣ ਕੀਤੀ ਜਾਵੇਗੀ ਤੇ ਇਸ ਦੀ ਜਾਣਕਾਰੀ ਕਾਰ ਦੇ ਅੰਦਰ ਮੌਜੂਦ ਫਿੰਗਰਪ੍ਰਿੰਟ ਕੰਟਰੋਲਰ ਦੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਡਰਾਇਵਰ ਫਿੰਗਰਪ੍ਰਿੰਟ ਸਕੈਨਿੰਗ ਸੈਂਸਰ ਨਾਲ ਲੈਸ ਕਾਰ ਦੇ ਇਗਨਿਸ਼ਨ ਨੂੰ ਟੱਚ ਕਰਕੇ ਅਸਾਨੀ ਨਾਲ ਗੱਡੀ ਨੂੰ ਸਟਾਰਟ ਕਰ ਸਕਦਾ ਹੈ। ਇਹ ਟੈਕਨਾਲੋਜੀ ਡਰਾਇਵਰ ਦੀ ਅਸਾਨੀ ਦੇ ਹਿਸਾਬ ਨਾਲ ਡਰਾਈਵਿੰਗ ਦੀ ਸਹੂਲਤ ਵੀ ਦੇਵੇਗੀ। ਇਸ 'ਚ ਫਿੰਗਰਪ੍ਰਿੰਟ ਡਾਟਾ ਨਾਲ ਡਰਾਇਵਰ ਦੀ ਤਰਜੀਹ ਨੂੰ ਪਛਾਣਨ, ਸੀਟ ਪੁਜਿਸ਼ਨ ਆਟੋਮੈਟਿਕ ਅਡਜਸਟਮੈਂਟ, ਕਾਰ ਦੇ ਫੀਚਰ ਕੁਨੈੱਕਟ ਕਰਨ ਤੇ ਡਰਾਇਵਰ ਦੇ ਹਿਸਾਬ ਨਾਲ ਸਾਈਡ-ਵਿਊ ਮਿਰਰ ਐਂਗਲ ਨੂੰ ਅਜਸਟ ਕਰਨ ਵਰਗੀ ਸਹੂਲਤਾਂ ਸ਼ਾਮਲ ਹਨ।  ਇਸ ਫਿੰਗਰਪ੍ਰਿੰਟ ਟੈਕਨਾਲੋਜੀ ਨੂੰ ਸ਼ੁਰੂਆਤ 'ਚ ਕੁਝ ਚੁਨਿੰਦਾ ਬਾਜ਼ਾਰਾਂ 'ਚ ਪੇਸ਼ ਕੀਤਾ ਜਾਵੇਗਾ। ਇਸ ਦੇ ਬਾਅਦ ਹੌਲੀ-ਹੌਲੀ ਹੋਰ ਬਾਜ਼ਾਰਾਂ 'ਚ ਇਸ ਨੂੰ ਦਿੱਤਾ ਜਾਵੇਗਾ। ਇਸ ਦੇ ਇਲਾਵਾ ਹੁੰਡਈ ਮੋਟਰ ਆਪਣੀ ਵ੍ਹੀਕਲ ਲਾਈਨ-ਅਪ ਨੂੰ ਹੋਰ ਨਵੀਂ ਤਕਨੀਕ ਨਾਲ ਲੈਸ ਕਰਨ ਦੀ ਯੋਜਨਾ 'ਤੇ ਵੀ ਕੰਮ ਕਰ ਰਹੀ ਹੈ।