ਲਾਂਚ ਤੋਂ ਪਹਿਲਾਂ ਦਿਸੀ ਨਵੀਂ ਰਾਇਲ ਐਨਫੀਲਡ ਹੰਟਰ 350 ਦੀ ਝਲਕ

08/06/2022 2:04:55 PM

ਆਟੋ ਡੈਸਕ– ਰਾਇਲ ਐਨਫੀਲਡ ਭਾਰਤ ’ਚ ਆਪਣੀ ਨਵੀਂ ਹੰਟਰ 350 ਨੂੰ 7 ਅਗਸਤ ਨੂੰ ਲਾਂਚ ਕਰਨ ਵਾਲੀ ਹੈ ਪਰ ਇਸਦੀ ਅਧਿਕਾਰਤ ਲਾਂਚਿੰਗ ਤੋਂ ਪਹਿਲਾਂ ਕੰਪਨੀ ਦੇ ਸੀ.ਈ.ਓ. ਨੇ ਕੰਪਨੀ ਦੇ ਸੋਸ਼ਲ ਮੀਡੀਆ ਹੈਂਡਲ ’ਤੇ ਇਸਨੂੰ ਅਨਵੀਲ ਕਰ ਦਿੱਤਾ ਹੈ। ਕੰਪਨੀ ਦੁਆਰਾ ਜਾਰੀ ਇਸ ਵੀਡੀਓ ’ਚ ਇਹ ਵੇਖਿਆ ਜਾ ਸਕਦਾ ਹੈ ਕਿ ਇਸਨੂੰ ਡਿਊਲ-ਕਲਰ ਟੋਨ- ਚਿੱਟੇ ਅਤੇ ਨੀਲੇ ’ਚ ਪੇਸ਼ ਕੀਤਾ ਜਾਵੇਗਾ। ਨਵੀਂ ਕਲਰ ਸਕੀਮ ਤੋਂ ਇਲਾਵਾ ਇਸ ਬਾਰੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। 

ਸਾਹਮਣੇ ਆਈਆਂ ਕੁਝ ਰਿਪੋਰਟਾਂ ਮੁਤਾਬਕ, ਇਸ ਨਵੀਂ ਹੰਟਰ 350 ਨੂੰ 3 ਟ੍ਰਿਮਸ- retro, metro ਅਤੇ Metro rebel ’ਚ ਪੇਸ਼ ਕੀਤਾ ਜਾਵੇਗਾ। ਫੀਚਰਜ਼ ਦੀ ਗੱਲ ਕਰੀਏ ਤਾਂ ਨਵੀਂ ਰਾਇਲ ਐਨਫੀਲਡ ਦੇ ਬੇਸ ਵੇਰੀਐਂਟ- ਸਿੰਗਲ ਚੈਨਲ ਏ.ਬੀ.ਐੱਸ., ਰੀਅਰ ਡਰੱਮ ਬ੍ਰੇਕ, ਹੈਲੋਜਨ ਟਰਨ ਇੰਡੀਕੇਟਰ ਆਦਿ ਨਾਲ ਲੈਸ ਹੋਵੇਗਾ, ਜਦਕਿ ਇਸਦੇ ਟਾਪ ਵੇਰੀਐਂਟ ’ਚ ਐੱਲ.ਈ.ਡੀ. ਟਰਨ ਇੰਡੀਕੇਟਰ, ਅਲੌਏ ਵ੍ਹੀਲਜ਼, ਡਿਊਲ-ਚੈਨਲ ਏ.ਬੀ.ਐੱਸ. ਨਾਲ ਲੈਸ ਹੋਵੇਗਾ। 

ਨਵੀਂ ਹੰਟਰ 350 ’ਚ 349 ਸੀਸੀ ਦਾ ਇੰਜਣ ਦਿੱਤਾ ਜਾਵੇਗਾ ਜੋ ਕਿ 20.2 ਐੱਚ.ਪੀ. ਦੀ ਪਾਵਰ ਅਤੇ 27 ਐੱਨ.ਐੱਮ. ਦਾ ਟਾਰਕ ਜਨਰੇਟ ਕਰਨ ’ਚ ਸਮਰੱਥ ਹੋਵੇਗਾ। ਜਦਕਿ ਟ੍ਰਾਂਸਮਿਸ਼ਨ ਲਈ ਇਸਨੂੰ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਜਾਵੇਗਾ। 

Rakesh

This news is Content Editor Rakesh