ਵਟਸਐਪ ਲਈ ਜਾਰੀ ਹੋਈ ਨਵੀਂ ਅਪਡੇਟ, ਹੁਣ ਨੰਬਰ ਬਦਲਣਾ ਹੋਵੇਗਾ ਆਸਾਨ

03/30/2018 6:05:31 PM

ਜਲੰਧਰ- ਲੋਕਪ੍ਰਿਅ ਮੈਸੇਜਿੰਗ ਐਪ ਵਟਸਐਪ ਆਪਣੇ ਯੂਜਰਸ ਨੂੰ ਬਿਹਤਰ ਸੁਵਿਧਾ ਮੁੱਹਈਆ ਕਰਨ ਲਈ ਨਵੇਂ-ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਉਥੇ ਹੀ ਹੁਣ ਕੰਪਨੀ ਦੇ ਬਲਾਗ ਰਾਹੀਂ ਜਾਣਕਾਰੀ ਮਿਲੀ ਹੈ ਕਿ ਵਟਸਐਪ ਦੇ ਬੀਟਾ ਵਰਜਨ 'ਤੇ ਨਵੇਂ ਫੀਚਰ ਦੀ ਟੈਸਟਿੰਗ ਹੋ ਰਹੀ ਹੈ। ਨਵੀਂ ਅਪਡੇਟ ਤੋਂ ਬਾਅਦ ਵਟਸਐਪ ਨੰਬਰ ਬਦਲਣਾ ਆਸਾਨ ਹੋ ਜਾਵੇਗਾ। ਨਵੀਂ ਅਪਡੇਚ ਤੋਂ ਬਾਅਦ ਤੁਹਾਡੇ ਕੋਲ ਇਸ ਦਾ ਪੂਰਾ ਕੰਟਰੋਲ ਹੋਵੇਗਾ ਕਿ ਤੁਹਾਡਾ ਬਦਲਿਆ ਹੋਇਆ ਨੰਬਰ ਕੌਣ ਦੇਖ ਸਕੇਗਾ ਅਤੇ ਕੌਣ ਨਹੀਂ। 

ਇੰਝ ਕਰੋ ਇਸਤੇਮਾਲ
ਦੱਸਿਆ ਜਾ ਰਿਹਾ ਹੈ ਕਿ ਯੂਜ਼ਰਸ ਹੁਣ ਖੁਦ ਚੋਣ ਕਰ ਸਕਣਗੇ ਕਿ ਉਨ੍ਹਾਂ ਨੂੰ ਕਾਨਟੈਕਟਸ ਦਾ ਜਾਂ ਸਾਰੇ ਕਾਨਟੈਕਟਸ ਦਾ ਨੋਟੀਫਿਕੇਸ਼ਨ ਚਾਹੀਦਾ ਹੈ। ਯੂਜ਼ਰਸ ਨੂੰ ਵਚਸਐਪ ਦੀ ਸੈਟਿੰਗਸ 'ਚ ਜਾ ਕੇ ਅਕਾਊਂਟ 'ਚ ਚੇਂਜ ਨੰਬਰ ਆਪਸ਼ਨ ਦੀ ਚੋਣ ਕਰਨੀ ਪਵੇਗੀ। ਇਸ ਤੋਂ ਬਾਅਦ ਪੁਰਾਣਾ ਨੰਬਰ ਅਤੇ ਨਵਾਂ ਫੋਨ ਨੰਬਰ ਪਾਉਣ ਤੋਂ ਬਾਅਦ ਵਟਸਐਪ ਤੁਹਾਡੇ ਤੋਂ ਪੁੱਛੇਗਾ ਕਿ ਕਿਹੜੇ ਕਾਨਟੈਕਟਸ ਨੂੰ ਤੁਹਡੇ ਨਵੇਂ ਨੰਬਰ ਬਾਰੇ ਦੱਸਿਆ ਜਾਵੇ। 
ਉਥੇ ਹੀ ਮਾਈਗ੍ਰੇਸ਼ਨ ਤੋਂ ਬਾਅਦ ਪੁਰਾਣੀ ਚੈਟ ਨਹੀਂ ਚੈਟ 'ਚ ਮਾਈਗ੍ਰੇਟ ਹੋ ਜਾਵੇਗੀ। ਨਵੀਂ ਚੈਟ 'ਚ ਇਕ ਬਬਲ ਦਿਖਾਈ ਦੇਵੇਗਾ। ਉਸ ਵਿਚ ਇਹ ਦਿਖਾਈ ਦੇਵੇਗਾ ਕਿ ਯੂਜ਼ਰ ਨੇ ਆਪਣਾ ਨੰਬਰ ਬਦਲ ਲਿਆ ਹੈ। ਦੱਸ ਦਈਏ ਕਿ ਚੇਂਜ ਨੰਬਰ ਫੀਚਰ ਫਿਲਹਾਲ 2.18.97 ਐਂਡਰਾਇਡ ਬੀਟਾ ਅਪਡੇਟ 'ਤੇ ਗੂਗਲ ਪਲੇਅ ਸਟੋਰ 'ਤੇ ਉਪਲੱਬਧ ਹੈ। ਇਹ ਫੀਚਰ ਆਈ.ਓ.ਐੱਸ. ਅਤੇ ਵਿੰਡੋਜ਼ ਡਿਵਾਈਸਿਜ਼ 'ਤੇ ਥੋੜ੍ਹੇ ਸਮੇਂ ਬਾਅਦ ਉਪਲੱਬਧ ਹੋਵੇਗਾ।