ਵਨਪਲਸ 5 ਲਈ ਜਾਰੀ ਹੋਈ ਨਵੀਂ OxygenOS 4.5.15 ਅਪਡੇਟ
Wednesday, Dec 13, 2017 - 03:23 PM (IST)

ਜਲੰਧਰ - ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲਸ ਆਪਣੇ ਯੂਜ਼ਰ ਨੂੰ ਸਮੇਂ ਸਮੇਂ 'ਤੇ ਅਪਡੇਟ ਉਪਲੱਬਧ ਕਰਵਾਉਂਦੀ ਰਹਿੰਦੀ ਹੈ। ਹਾਲ ਹੀ 'ਚ ਕੰਪਨੀ ਆਪਣੇ ਵਨਪਲਸ 5ਟੀ ਲਈ ਆਕਸੀਜਨ ਓ ਐੱਸ 4.74 ਅਪਡੇਟ ਜਾਰੀ ਕੀਤੀ ਸੀ ਜਿਸ ਮਗਰੋਂ ਹੁਣ ਕੰਪਨੀ ਆਪਣੇ ਵਨਪਲਸ 5 ਲਈ ਨਵੀਂ ਆਕਸੀਜ਼ਨ ਓ ਐੱਸ 4.5.15 ਅਪਡੇਟ ਰੋਲ ਆਊਟ ਕਰ ਦਿੱਤੀ ਹੈ।
ਇਹ ਨਵੀਂ ਆਕਸੀਜ਼ਨ 4.5.15 ਅਪਡੇਟ ਐਂਡ੍ਰਾਇਡ 7.1.1 ਨੂਗਟ ਅਪਡੇਟ 'ਤੇ ਅਧਾਰਿਤ ਹੈ। ਇਹ ਅਪਡੇਟ ਓਵਰ ਦ ਏਅਰ (OTA) ਨਾਲ ਅਕਤੂਬਰ ਮਹੀਨੇ ਦੀ ਐਂਡ੍ਰਾਇਡ ਸਕਿਓਰਿਟੀ ਪੈਚ, ਜੀਪੀਐੱਸ ਸਿਸਟਮ 'ਚ ਸੁਧਾਰ ਕਸਟਮਾਇਜ਼ ਅਲਾਰਮ, ਰਿੰਗਟੋਨਸ ਅਤੇ ਜਨਰਲ ਬਗਸ ਫਿਕਸ ਕੀਤੇ ਹਨ। ਉਮੀਦ ਹੈ ਇਹ ਅਪਡੇਟ ਕੁਝ ਦਿਨਾਂ 'ਚ ਹੀ ਸਾਰਿਆਂ ਯੂਜ਼ਰਸ ਤੱਕ ਪਹੁੰਚ ਜਾਵੇਗੀ।