OnePlus 7 ਦੀ ਤਸਵੀਰ ਲੀਕ, ਅਗਲੇ ਹਫਤੇ 5ਜੀ ਨਾਲ ਹੋਵੇਗਾ ਪੇਸ਼
Tuesday, Feb 19, 2019 - 05:47 PM (IST)

ਗੈਜੇਟ ਡੈਸਕ– OnePlus 7, ਚੀਨੀ ਸਮਾਰਟਫੋਨ ਨਿਰਮਾਤਾ ਵਨਪਲੱਸ ਦਾ ਅਗਲਾ ਫਲੈਗਸ਼ਿਪ ਹੋਵੇਗਾ। ਇੰਟਰਨੈੱਟ ’ਤੇ ਇਸ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਡਿਜ਼ਾਈਨ ਨਵਾਂ ਹੈ, ਡਿਸਪਲੇਅ ’ਚ ਕੋਈ ਨੌਚ ਨਹੀਂ ਦਿਖਾਈ ਦੇ ਰਿਹਾ। ਕੀ ਇਹ OnePlus 6T ਦਾ 5ਜੀ ਵੇਰੀਐਂਟ ਹੈ? ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਕੰਪਨੀ ਨੇ ਇਹ ਸਾਫ ਕਰ ਦਿੱਤਾ ਹੈ ਕਿ OnePlus ਹੁਣ 5ਜੀ ਸਮਾਰਟਫੋਨ ਲਿਆਏਗੀ।
ਲੀਕਡ ਤਸਵੀਰ ਦੀ ਗੱਲ ਕਰੀਏ ਤਾਂ ਇਹ ਇਕ ਹਾਰਡ ਕੇਸ ’ਚ ਰੱਖਿਆ ਗਿਆ ਹੈ ਅਤੇ ਦੇਖਣ ਤੋਂ ਲੱਗਦਾ ਹੈ ਕਿ ਇਸ ਵਿਚ ਸਲਾਈਡਿੰਗ ਡਿਸਪਲੇਅ ਹੈ। ਕੁਝ ਤਸਵੀਰ ਚੰਗੇ ਰੈਜ਼ੋਲਿਊਸ਼ਨ ਦੀ ਹੈ। ਇਟਲੀ ਦੇ ਇਕ ਬਲਾਗ Tutto Android ਨੇ ਇਸ ਨੂੰ ਵਨਪਲੱਸ ਡਿਵਾਈਸ ਦੀ ਇੰਟਰਨਲ ਫੋਟੋ ਦੱਸਿਆ ਹੈ। ਇਸ ਤਸਵੀਰ ’ਚ ਤੁਸੀਂ ਆਲ ਡਿਸਪਲੇਅ ਵਾਲੀ ਸਕਰੀਨ ਅਤੇ ਪਤਲੇ ਬੇਜ਼ਲ ਦੇਖ ਸਕਦੇ ਹੋ। ਪਾਵਰ ਬਟਨ ਅਤੇ ਵਾਲਿਊਮ ਬਟਨ ਵੀ ਦਿਖਾਈ ਦੇ ਰਹੇ ਹਨ ਅਤੇ ਇਥੇ ਅਲਰਟ ਸਲਾਈਡਰ ਵੀ ਦਿੱਤਾ ਗਿਆ ਹੈ।
ਰਿਪੋਰਟ ਮੁਤਾਬਕ, ਵਨਪਲੱਸ ਅਗਲੇ ਹਫਤੇ ਮੋਬਾਇਲ ਵਰਲਡ ਕਾਂਗਰਸ ਦੌਰਾਨ 5ਜੀ ਸਮਾਰਟਫੋਨ ਪੇਸ਼ ਕਰ ਸਕਦੀ ਹੈ। ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ ਇਸ ਦਾ ਪ੍ਰੋਟੋਟਾਈਪ ਕਵਾਲਕਾਮ ਦੇ ਬੂਥ ’ਤੇ ਹੋਵੇਗਾ। ਇਹ ਵੀ ਕਨਫਰਮ ਹੈ ਕਿ ਫਲੈਗਸ਼ਿਪ ’ਚ ਕਵਾਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਦਿੱਤਾ ਜਾਵੇਗਾ। ਇਹ ਸਾਫ ਨਹੀਂ ਹੈ ਕਿ 5ਜੀ ਸਮਾਰਟਫੋਨ ਨੂੰ ਵਨਪਲੱਸ 7 ਹੀ ਕਿਹਾ ਜਾਵੇਗਾ।
ਰਿਪੋਰਟ ਮੁਤਾਬਕ ਵਨਪਲੱਸ 7 ’ਚ ਐੱਜ-ਟੂ-ਐੱਜ ਕਰਵਡ ਡਿਸਪਲੇਅ ਹੋਵੇਗੀ ਅਤੇ ਇਸ ਵਿਚ ਨੌਚ ਨਹੀਂ ਦਿੱਤਾ ਜਾਵੇਗਾ, ਸੈਲਫੀ ਕੈਮਰੇ ਲਈ ਸਲਾਈਡਰ ਹੋਵੇਗਾ। ਇਸ ਵਿਚ ਅਮੋਲੇਡ ਸਕਰੀਨ ਹੋਵੇਗੀ ਅਤੇ ਵਨਪਲੱਸ 6ਟੀ ਦੀ ਤਰ੍ਹਾਂ ਇਸ ਵਿਚ ਵੀ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦਿੱਤਾ ਜਾਵੇਗਾ। ਕੁਲ ਮਿਲਾ ਕੇ ਇਸ ਵਾਰ ਮੋਬਾਇਲ ਵਰਲਡ ਕਾਂਗਰਸ ਤੋਂ ਕਾਫੀ ਉਮੀਦਾਂ ਹਨ ਕਿ ਇਸ ਦੌਰਾਨ ਕਈ ਕੰਪਨੀਆਂ ਨਵੀਂ ਟੈਕਨਾਲੋਜੀ ਦੇ ਨਾਲ ਸਮਾਰਟਫੋਨਜ਼ ਪੇਸ਼ ਕਰਨਗੀਆਂ। ਇਸ ਤੋਂ ਬਾਅਦ ਫੋਕਸ ਇੰਟਰਨੈੱਟ ਆਫ ਥਿੰਗਸ ਅਤੇ 5ਜੀ ਟੈੱਕ ’ਤੇ ਰਹੇਗਾ।