7 ਕਰੋੜ ਤੋਂ ਜ਼ਿਆਦਾ ਗਾਹਕਾਂ ਲਈ ਰਿਲਾਇੰਸ ਜਿਓ ਲਿਆਏਗਾ ਨਵਾਂ ਆਫਰ

02/19/2017 4:14:32 PM

ਜਲੰਧਰ- ਰਿਲਾਇੰਸ ਜਿਓ ਆਪਣੇ ਗਾਹਕਾਂ ਨੂੰ ਇੰਟਰਨੈੱਟ ਅਤੇ ਕਾਲਿੰਗ ਦੀ ਸਹੂਲਤ ਪੂਰੀ ਤਰ੍ਹਾਂ ਨਾਲ ਮੁਫਤ ਦੇ ਰਿਹਾ ਹੈ ਪਰ 31 ਮਾਰਚ ਦੇ ਬਾਅਦ ਇਕ ਹੋਰ ਪਲਾਨ ਆਪਣੇ ਗਾਹਕਾਂ ਲਈ ਰਿਲਾਇੰਸ ਜਿਓ ਲਿਆਉਣ ਵਾਲਾ ਹੈ। ਇਸ ਪਲਾਨ ਰਾਹੀਂ ਰਿਲਾਇੰਸ ਜਿਓ 4ਜੀ ਦੇ ਗਾਹਕਾਂ ਨੂੰ ਕਾਲਿੰਗ ਲਈ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਦੇਣਾ ਹੋਵੇਗਾ ਪਰ ਇੰਟਰਨੈੱਟ ਦੀ ਵਰਤੋਂ ਕਰਨ ਲਈ 100 ਰੁਪਏ ਦਾ ਟੈਕਸ ਦੇਣ ਯੋਗ ਹੈ ਜੋ ਕਿ 30 ਜੂਨ ਤੱਕ ਜਾਇਜ਼ ਰਹੇਗਾ। ਇਕ ਖਬਰ ਮੁਤਾਬਕ ਰਿਲਾਇੰਸ ਆਪਣੇ ਨਾਲ ਗਾਹਕਾਂ ਨੂੰ ਜੋੜੀ ਰੱਖਣ ਲਈ ਰਿਲਾਇੰਸ ਜਿਓ ਅਜਿਹਾ ਨਵਾਂ ਆਫਰ ਲਿਆ ਰਿਹਾ ਹੈ। ਬਹੁਤ ਘੱਟ ਸਮੇਂ ''ਚ ਹੀ ਰਿਲਾਇੰਸ ਜਿਓ ਦੇ ਕੁਲ ਸਬਸਕ੍ਰਾਈਬਰ ਦੀ ਗਿਣਤੀ 7.24 ਕਰੋੜ ਪਹੁੰਚ ਗਈ ਹੈ। 
ਰਿਲਾਇੰਸ ਜਿਓ ਲਈ 31 ਮਾਰਚ 2017 ਤੋਂ ਬਾਅਦ ਦਾ ਸਮਾਂ ਬਹੁਤ ਅਹਿਮ ਹੋ ਜਾਵੇਗਾ। ਅਜਿਹੇ ''ਚ ਆਪਣੇ ਗਾਹਕਾਂ ਨੂੰ ਜੋੜੇ ਰੱਖਣ ਲਈ ਰਿਲਾਇੰਸ ਜਿਓ ਨਵੀਂ ਸਕੀਮ ਲਿਆ ਸਕਦਾ ਹੈ ਕਿਉਂਕਿ ਬਾਜ਼ਾਰ ਦੇ ਜਾਣਕਾਰਾਂ ਅਨੁਸਾਰ ਫ੍ਰੀ ਸਰਵਿਸ ਦਾ ਲੁਤਫ ਉਠਾਉਣ ਦੇ ਬਾਅਦ ਕਈ ਗਾਹਕ ਆਪਣਾ ਸਿਮ ਬੰਦ ਕਰ ਸਕਦੇ ਹਨ ਕਿਉਂਕਿ 31 ਮਾਰਚ ਦੇ ਬਾਅਦ ਰਿਲਾਇੰਸ ਲੋਕਾਂ ਤੋਂ ਪੈਸਾ ਲੈਣਾ ਸ਼ੁਰੂ ਕਰੇਗੀ ਅਤੇ ਰੁਪਏ ਦੇ ਬਦਲੇ ਕਿੰਨੇ ਲੋਕ ਰਿਲਾਇੰਸ ਜਿਓ ਦੀ ਸਰਵਿਸ ਨਾਲ ਜੁੜੇ ਰਹਿੰਦੇ ਹਨ, ਇਹੀ ਅਸਲ ਚੁਣੌਤੀ ਵੀ ਹੋਵੇਗੀ।