ਸੜਕ ਦੁਰਘਟਨਾ ਹੋਣ ’ਤੇ ਤੁਹਾਡੀ ਮਦਦ ਕਰੇਗੀ ਇਹ ਤਕਨੀਕ

06/08/2020 10:38:54 AM

ਆਟੋ ਡੈਸਕ– ਬਾਈਕ ਚਾਲਕ ਦੀ ਸੁਰੱਖਿਆ ’ਤੇ ਧਿਆਨ ਦਿੰਦੇ ਹੋਏ ਵਾਹਨ ਉਪਕਰਣ ਬਣਾਉਣ ਵਾਲੀ ਕੰਪਨੀ ਬਾਸ਼ ਨੇ ਇਕ ਐਮਰਜੈਂਸੀ ਮੋਟਰਸਾਈਕਲ ਕ੍ਰੈਸ਼ ਅਲਰਟ ਸਿਸਟਮ ਤਿਆਰ ਕੀਤਾ ਹੈ। ਬਾਈਕ ਚਾਲਕ ਦੀ ਤੁਰੰਤ ਸਹਾਇਤਾ ਕਰਨ ’ਚ ਇਹ ਤਕਨੀਕ ਮਦਦ ਕਰੇਗੀ। ਇਸ ਕ੍ਰੈਸ਼ ਸਿਸਟਮ ਨੂੰ ਤੁਹਾਡੀ ਬਾਈਕ ’ਚ ਇਕ ਡਿਵਾਈਸ ਜ਼ਰੀਏ ਲਗਾਇਆ ਜਾਵੇਗਾ ਅਤੇ ਇਹ ਹਰ ਸਮੇਂ ਬਾਈਕ ਦੀ ਨਿਗਰਾਨੀ ਕਰੇਗੀ। ਇਸ ਡਿਵਾਈਸ ’ਚ ਕ੍ਰੈਸ਼ ਅਲਰਟ ਸੈਂਸਰ ਲੱਗਾ ਹੈ ਜੋ ਬਾਈਕ ਦੇ ਦੁਰਘਟਨਾਗ੍ਰਸਤ ਹੋਣ ਜਾਂ ਡਿੱਗਣ ’ਤੇ ਬਾਸ਼ ਦੇ ਸਰਵਿਸ ਸੈਂਟਰ ’ਚ ਕ੍ਰੈਸ਼ ਅਲਰਟ ਦੀ ਸੂਚਨਾ ਭੇਜ ਦੇਵੇਗਾ। 

ਦੱਸ ਦੇਈਏ ਕਿ ਬਾਈਕ ਚਲਾਉਂਦੇ ਸਮੇਂ ਇਹ ਉਪਕਰਣ ਬਾਈਕ ਦੇ ਝੁਕਣ, ਬ੍ਰੇਕ ਲਗਾਉਣ ਜਾਂ ਅਚਾਣਕ ਝਟਕਾ ਲੱਗਣ ਦੀ ਜਾਣਕਾਰੀ ਦਿੰਦਾ ਹੈ। ਇਹ ਅਲਰਟ ਸਿਸਟਮ ਇਹ ਵੀ ਤੈਅ ਕਰਦਾ ਹੈ ਕਿ ਬਾਈਕ ਸਿਰਫ ਡਿੱਗੀ ਹੈ ਜਾਂ ਦੁਰਘਟਨਾਗ੍ਰਸਤ ਹੋਈ ਹੈ। ਸਹੀ ਜਾਣਕਾਰੀ ਮਿਲਣ ਤੋਂ ਬਾਅਦ ਇਹ ਸਿਸਟਮ ਚਾਲਕ ਦੀ ਲੋਕੇਸ਼ਨ ਨੂੰ ਤੁਰੰਤ ਬਾਸ਼ ਦੇ ਸਰਵਿਸ ਸੈਂਟਰ ’ਚ ਭੇਜ ਦੇਵੇਗਾ, ਜਿਸ ਤੋਂ ਬਾਅਦ ਚਾਲਕ ਲਈ ਤੁਰੰਤ ਐਂਬੁਲੈਂਸ ਸਹਾਇਤਾ ਭੇਜੀ ਜਾ ਸਕੇਗੀ। ਫਿਲਹਾਲ ਬਾਸ਼ ਇਸ ਤਕਨੀਕ ਨੂੰ ਸਭ ਤੋਂ ਪਹਿਲਾਂ ਜਰਮਨੀ ’ਚ ਮੁਹੱਈਆ ਕਰਵਾਉਣ ’ਤੇ ਵਿਚਾਰ ਕਰ ਰਹੀ ਹੈ। ਜਰਮਨੀ ’ਚ ਲਾਂਚ ਕਰਨ ਤੋਂ ਬਾਅਦ ਕੰਪਨੀ ਇਸ ਨੂੰ ਜਲਦੀ ਹੀ ਦੂਜੇ ਦੇਸ਼ਾਂ ’ਚ ਵੀ ਲਿਆਏਗੀ। 

Rakesh

This news is Content Editor Rakesh