ਚੀਨ ''ਚ ਖੋਜੀ ਗਈ ਮੈਟਲ 3ਡੀ ਪ੍ਰਿੰਟਿੰਗ ਦੀ ਨਵੀਂ ਤਕਨੀਕ

07/24/2016 2:19:35 PM

ਜਲੰਧਰ : ਚੀਨ ਦੇ ਹੁਬੇਈ ਪ੍ਰਾਂਤ ''ਚ ਰਿਸਰਚਰਾਂ ਨੇ ਅਜਿਹੀ ਮੈਟਲ 3ਡੀ ਪ੍ਰਿੰਟਿੰਗ ਦੀ ਨਵੀਂ ਤਕਨੀਕ ਤਿਆਰ ਕੀਤੀ ਹੈ ਜੋ ਮੌਜੂਦਾ ਮੈਟਲ 3ਡੀ ਪ੍ਰਿੰਟਿੰਗ ਤਕਨੀਕ ਤੋਂ ਕਿਤੇ ਬਿਹਤਰ ਹੈ। ਇਸ ਨਵੀਂ ਤਰਨੀਕ ''ਚ ਪੁਰਾਣੀ 3ਡੀ ਪ੍ਰਿੰਟਿੰਗ ''ਚ ਆਉਣ ਵਾਲੀਆਂ ਸਮੱਸਿਆਵਾਂ ਜਿਵੇਂ ਕਿ ਗੁਰਾਤਾਕਰਸ਼ਨ ਕਰਕੇ ਮੈਟੀਰੀਅਲ ''ਚ ਡ੍ਰਿਪਿੰਗ ਦੀ ਸਮੱਸਿਆ, ਕੂਲਿੰਗ ਘੱਟ-ਜ਼ਿਆਦਾ ਹੋਣ ਕਰਕੇ ਸਾਈਜ਼ ਤੇ ਆਕਾਰਾ ''ਚ ਸਟੇਬਿਲਟੀ ਨਾ ਹੋਣਾ ਆਦਿ ਕਮੀਆਂ ਨੂੰ ਦੂਰ ਕੀਤਾ ਗਿਆ ਹੈ। ਜ਼ੈਨ ਹਾਈ-ਊ ਜੋ ਹੁਆਜ਼ੋਂਗ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ''ਚ ਰਿਸਰਚ ਟੀਮ ਦੇ ਲੀਡਰ ਹਨ ਦਾ ਕਹਿਣਾ ਹੈ ਕਿ ਅਸੀਂ ਇਨ੍ਹਾਂ ਕਮੀਆਂ ਨੂੰ ਦੂਰ ਕੀਤਾ ਹੈ। 

 

ਲਗਭਗ 10 ਸਾਲ ਦੀ ਰਿਸਰਚ ਤੋਂ ਬਾਅਦ ਜ਼ੈਨ ਤੇ ਉਨ੍ਹਾਂ ਦਾ ਟੀਮ ਦੇ ਮੈਟਲ 3ਡੀ ਪ੍ਰਿੰਟਿੰਗ ਦਾ ਨਵਾਂ ਤਰੀਕਾ ਖੋਜ ਨਿਕਾਲਿਆ, ਜਿਸ ਦਾ ਨਾਂ ਉਨ੍ਹਾਂ ਨੇ ''ਇੰਟੈਲੀਜੈਂਟ ਮਾਈਕ੍ਰੋ ਸਾਸਟਿੰਗ ਐਂਡ ਫੋਰਜਿੰਗ'' ਰੱਖਿਆ ਹੈ। ਇਸ ਤਰੀਕੇ ਦੀ ਮਦਦ ਨਾਲ ਮੈਟਲ ਦੀ ਕਾਸਟਿੰਗ ਤੇ ਫੋਰਜਿੰਗ ਇੰਝ ਕੀਤੀ ਜਾਂਦੀ ਹੈ ਕਿ ਮੈਟਲ ''ਚ ਲਚੀਲਾਪਣ ਜ਼ਿਆਦਾ ਦੇਕ ਤੱਕ ਬਣਿਆ ਰਹਿੰਦਾ ਹੈ ਤੇ ਮੈਟਲ ਸਹੀ ਆਕਾਰ ''ਚ ਮੋਲਡ ਹੁੰਦਾ ਹੈ। ਜਾਣਕਾਰੀ ਦੇ ਮੁਤਾਬਿਕ ਇਸ ਨਵੀਂ ਤਰਨੀਕ ਨੂੰ ਐਰੋਸਪੇਸ, ਮੈਡੀਕਲ ਤੇ ਆਟੋ ਇੰਡਸਟ੍ਰੀ ''ਚ ਵਰਤਿਆ ਜਾ ਸਕਦਾ ਹੈ।