Mercedes-Benz ਨੇ ਭਾਰਤ 'ਚ ਲਾਂਚ ਕੀਤੀ 79 ਲੱਖ ਦੀ ਪਾਵਰਫੁੱਲ ਹੈਚਬੈਕ ਕਾਰ, ਜਾਣੋ ਖ਼ਾਸੀਅਤ

11/20/2021 11:18:15 AM

ਆਟੋ ਡੈਸਕ– ਮਰਸਿਡੀਜ਼-ਬੇਂਜ ਨੇ ਭਾਰਤ ’ਚ 2.0 ਲਿਟਰ 4-ਸਿਲੰਡਰ ਇੰਜਣ ਨਾਲ ਹੁਣ ਤਕ ਦੀ ਸਭ ਤੋਂ ਪਾਵਰਫੁੱਲ ਹੈਚਬੈਕ ਏ. ਐੱਮ. ਜੀ ਏ 45 ਐੱਸ 4ਮੈਟਿਕ ਪਲੱਸ ਨੂੰ ਲਾਂਚ ਕਰ ਦਿੱਤਾ ਹੈ। ਮਰਸਿਡੀਜ਼ ਦਾ ਦਾਅਵਾ ਹੈ ਕਿ ਇਹ ਹੈਚਬੈਕ ਕਾਰ ਭਾਰਤ ਦੀ ਸਭ ਤੋਂ ਤੇਜ਼ ਹੈਚਬੈਕ ਹੋਵੇਗੀ। ਤੁਹਾਨੂੰ 6 ਪੁਆਇੰਟਸ ’ਚ ਦੱਸਦੇ ਹਾਂ ਇਸ ਹੈਚਬੈਕ ਦੀਆਂ ਖਾਸ ਗੱਲਾਂ-

ਇਹ ਵੀ ਪੜ੍ਹੋ– ਦੇਸ਼ ’ਚ EV ਦੀ ਸੇਲ 234 ਫੀਸਦੀ ਵਧੀ, ਇਹ ਹੈ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ

ਐਕਸਟੀਰੀਅਰ
ਨਵੀਂ ਮਰਸਿਡੀਜ਼-ਏ. ਐੱਮ. ਜੀ. ਏ 45 ਐੱਸ 4ਮੈਟਿਕ ਪਲੱਸ ’ਚ ਪੈਨਾਮੇਰਿਕਾਨਾ ਗ੍ਰਿਲ, ਮਲਟੀ-ਬੀਮ ਐੱਲ. ਈ. ਡੀ., ਚੌੜੇ ਫਰੰਟ ਵਿੰਗਜ਼, ਫਲੇਅਰਡ ਵ੍ਹੀਲ ਆਰਚ ਅਤੇ ਏ. ਐੱਮ. ਜੀ. ਅਲਾਏ ਵ੍ਹੀਲਜ਼ ਦਿੱਤੇ ਗਏ ਹਨ। ਇਸ ਦਾ ਫਰੰਟ ਬੇਹੱਦ ਅਗ੍ਰੈਰਿਵ ਹੈ ਅਤੇ ਇਹ ਸਪੋਰਟੀ ਫੀਲ ਕਰਵਾਉਂਦਾ ਹੈ। ਇਸ ਦੀ ਰੀਅਰ ਪ੍ਰੋਫਾਈਲ ਵੀ ਦਮਦਾਰ ਹੈ।

ਇੰਟੀਰੀਅਰ
ਇੰਟੀਰੀਅਰ ਦੀ ਗੱਲ ਕਰੀਏ ਤਾਂ ਏ. ਐੱਮ. ਜੀ. ਸਪੋਰਟੀ ਸੀਟਸ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ’ਚ 10.25 ਇੰਚ ਦਾ ਡਿਸਪਲੇਅ ਡਰਾਈਵਰ ਡਿਸਪਲੇਅ ਦਿੱਤਾ ਗਿਆ ਹੈ। ਇਸ ਦਾ ਇੰਫੋਟੇਂਮੈਂਟ ਸਿਸਟਮ ਵੀ 10.25 ਇੰਚ ਦਾ ਹੀ ਹੈ। ਤੁਹਾਨੂੰ ਇਸ ’ਚ ਹੈੱਡ-ਅਪ ਡਿਸਪਲੇਅ ਵੀ ਮਿਲੇਗਾ। ਇਸ ’ਚ ਲਗਾਇਆ ਗਿਆ 590ਵਾਟ 12-ਸਪੀਕਰ ਬਰਮੇਸਟਰ ਸਾਊਂਡ ਸਿਸਟਮ ਕਮਾਲ ਦਾ ਹੈ।

ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ

ਇਹ ਵੀ ਪੜ੍ਹੋ– ਕਿਸਾਨਾਂ ’ਤੇ ਪਵੇਗੀ ਮਹਿੰਗਾਈ ਦੀ ਮਾਰ! ਇਸ ਕੰਪਨੀ ਨੇ ਕੀਤਾ ਟ੍ਰੈਕਟਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ

ਇੰਜਣ
ਨਵੀਂ ਮਰਸਿਡੀਜ਼ ਬੇਂਜ ’ਚ 2.0 ਲਿਟਰ ਦਾ ਇਨ-ਲਾਈਨ 4-ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 421 ਐੱਚ. ਪੀ. ਦੀ ਪਾਵਰ ਅਤੇ 500 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ’ਚ ਤੁਹਾਨੂੰ 8-ਸਪੀਡ ਡੀ. ਸੀ. ਟੀ. ਗੀਅਰਬਾਕਸ ਵੀ ਮਿਲਦਾ ਹੈ। ਇਸ ਦੇ ਇੰਜਣ ’ਚ ਖਾਸ ਗੱਲ ਇਹ ਹੈ ਕਿ ਇਸ ਨੂੰ ਵਨ ਮੈਨ-ਵਨ ਇੰਜਾਣ ਫਿਲਾਸਫੀ ਦੇ ਤਹਿਤ ਅਸੈਂਬਲ ਕੀਤਾ ਗਿਆ ਹੈ। ਇਸ ਦੇ ਖਾਸ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਕਾਰ ਸਿਰਫ 3.9 ਸਕਿੰਟ ’ਚ ਹੀ 0-100 ਕਿਲੋਮੀਟਰ/ਘੰਟੇ ਦੀ ਰਫਤਾਰ ਫੜ ਸਕਦੀ ਹੈ।

ਖਾਸ ਫੀਚਰਜ਼
ਇਸ ਕਾਰ ’ਚ 6 ਡ੍ਰਾਈਵਿੰਗ ਮੋਡਜ਼-ਸਲਿਪਰੀ, ਕਮਫਰਟ, ਸਪੋਰਟ, ਸਪੋਰਟ ਪਲੱਸ, ਇੰਡੀਵਿਜ਼ੁਅਲ ਐਂਡ ਰੇਸ ਦਿੱਤੇ ਗਏ ਹਨ। ਕਸਟਮਰਜ਼ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਇਸ ’ਚ ਬਲਾਇੰਡ-ਸਪੌਟ ਅਸਿਸਟ, ਲੇਨ ਕੀਪ ਅਸਿਸਟ, ਮਲਟੀਪਲ ਏਅਰਬੈਗਜ਼ ਅਤੇ ਪਾਰਕਿੰਗ ਅਸਿਸਟ ਵੀ ਦਿੱਤੇ ਗਏ ਹਨ।

ਇਹ ਵੀ ਪੜ੍ਹੋ– iPhone 13 ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 24 ਹਜ਼ਾਰ ਰੁਪਏ ਤਕ ਦੀ ਛੋਟ

ਕੀਮਤ ਅਤੇ ਰਾਈਵਲਜ਼
ਕੰਪਨੀ ਨੇ ਇਸ ਨਵੀਂ ਮਰਸਿਡੀਜ਼-ਏ. ਐੱਮ. ਜੀ. ਏ 45 ਐੱਸ 4ਮੈਟਿਕ ਪਲੱਸ ਦੀ ਕੀਮਤ 79.50 ਲੱਖ ਰੁਪਏ ਰੱਖੀ ਹੈ। ਇਸ ਸੈਗਮੈਂਟ ’ਚ ਫਿਲਹਾਲ ਕਿਸੇ ਵੀ ਕਾਰ ਨੂੰ ਇਸ ਦੇ ਰਾਈਵਲ ਦੇ ਰੂਪ ’ਚ ਨਹੀਂ ਦੇਖਿਆ ਜਾ ਰਿਹਾ ਹੈ।

ਡਰਾਈਵ ਦਾ ਤਜ਼ਰਬਾ
ਸਾਨੂੰ ਇਸ ਗੱਡੀ ਨੂੰ ਚਲਾਉਣ ਦਾ ਮੌਕਾ ਮੱਧ ਪ੍ਰਦੇਸ਼ ’ਚ ਬਣੇ ਨਟਰੈਕਸ (ਨੈਸ਼ਨਲ ਆਟੋਮੋਟਿਵ ਟੈਸਟ ਟਰੈਕ) ’ਤੇ ਮਿਲਿਆ। ਜਿਵੇਂ ਕਿ ਮਰਸਿਡੀਜ਼ ਦਾ ਦਾਅਵਾ ਹੈ ਕਿ ਇਹ ਸੱਚ ’ਚ ਕਮਾਲ ਦੀ ਹੈਚਬੈਕ ਹੈ। ਇੰਨੀ ਕਮਾਲ ਦੀ ਕਿ ਇਸ ਹੈਚਬੈਕ ਨੂੰ ਅਸੀਂ ਟ੍ਰੈਕ ’ਤੇ 280 ਕਿਲੋਮੀਟਰ/ਘੰਟਾ ਦੀ ਰਫਤਾਰ ਨਾਲ ਚਲਾਇਆ। ਟ੍ਰੈਕ ’ਤੇ ਤਾਂ ਇਸ ਦੀ ਪ੍ਰਫਾਰਮੈਂਸ ਬਹੁਤ ਸ਼ਾਨਦਾਰ ਰਹੀ, ਹੁਣ ਰੋਡ ’ਤੇ ਇਹ ਕਿਵੇਂ ਪ੍ਰਫਾਰਮ ਕਰੇਗੀ, ਇਸ ਬਾਰੇ ਅਸੀਂ ਉਦੋਂ ਦੱਸ ਸਕਾਂਗੇ ਜਦੋਂ ਅਸੀਂ ਇਸ ਨੂੰ ਸੜਕ ’ਤੇ ਚਲਾਵਾਂਗੇ।

ਇਹ ਵੀ ਪੜ੍ਹੋ– iPad ਦੇ ਇਸ ਫੀਚਰ ਕਾਰਨ ਬਚੀ ਪਿਓ-ਧੀ ਦੀ ਜਾਨ, ਜਾਣੋ ਕੀ ਹੈ ਪੂਰਾ ਮਾਮਲਾ 

Rakesh

This news is Content Editor Rakesh