ਮਾਰੂਤੀ ਨੇ ਸ਼ੁਰੂ ਕੀਤੀ ਨਵੀਂ WagonR ਦੀ ਬੁਕਿੰਗ

Tuesday, Jan 15, 2019 - 11:00 AM (IST)

ਨਵੀਂ ਦਿੱਲੀ– ਮਾਰੂਤੀ-ਸੁਜ਼ੂਕੀ ਇੰਡੀਆ ਨੇ ਆਪਣੀ ਵੈਗਨ ਆਰ  ਦੇ ਨਵੇਂ ਵਰਜਨ ਦੀ ਬੁਕਿੰਗ ਸ਼ੁਰੂ ਕਰ ਦਿੱਤੀ। ਇਸ ਦੀ ਬੁਕਿੰਗ ਗਾਹਕ 11,000 ਰੁਪਏ ’ਚ ਕਰ ਸਕਦੇ ਹਨ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਵੈਗਨ ਆਰ ਦੀ ਤੀਜੀ ਪੀੜ੍ਹੀ  ਦੇ ਵਰਜਨ ਦੀ ਬੁਕਿੰਗ ਦੇਸ਼ ਭਰ ’ਚ ਫੈਲੇ ਉਸ ਦੇ ਅਧਿਕਾਰਕ ਡੀਲਰਾਂ  ਕੋਲ ਕਰਵਾਈ ਜਾ ਸਕਦੀ ਹੈ।

PunjabKesari

ਕੰਪਨੀ ਨੇ ਕਿਹਾ ਕਿ ਗਾਹਕ ਕੰਪਨੀ ਦੀ ਵੈਬਸਾਈਟ ’ਤੇ ਆਨਲਾਈਨ ਬੁਕਿੰਗ ਵੀ ਕਰਵਾ ਸਕਦੇ ਹਨ। ਨਵੀਂ ਕਾਰ 23 ਜਨਵਰੀ ਨੂੰ ਪੇਸ਼ ਕੀਤੀ ਜਾਵੇਗੀ। ਨਵੀਂ ਵੈਗਨ ਆਰ ’ਚ 1.2 ਲਿਟਰ ਦਾ ਪੈਟਰੋਲ ਇੰਜਣ ਹੋਵੇਗਾ ਜੋ 83hp ਦੀ ਪਾਵਰ ਅਤੇ 113Nm ਦਾ ਟਾਰਕ ਪੈਦਾ ਕਰਦਾ ਹੈ। ਗਾਹਕਾਂ ਨੂੰ ਇਕ ਲਿਟਰ ਇੰਜਣ ਦਾ ਬਦਲ ਵੀ ਮਿਲੇਗਾ। ਇਸ ’ਚ ਕੰਪਨੀ ਆਟੋਮੈਟਿਕ ਗਿਅਰ ਦਾ ਬਦਲ ਵੀ ਦੇਵੇਗੀ।

PunjabKesari


Related News