ਕਾਵਾਸਾਕੀ ਨੇ ਭਾਰਤ ’ਚ ਲਾਂਚ ਕੀਤਾ ਦਮਦਾਰ ਮੋਟਰਸਾਈਕਲ, ਕੀਮਤ ਕਰ ਦੇਵੇਗੀ ਹੈਰਾਨ

03/18/2021 1:45:42 PM

ਆਟੋ ਡੈਸਕ– ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਕਾਵਾਸਾਕੀ ਨੇ 2021 ਮਾਡਲ ਨਿੰਜਾ ਜੈੱਡ ਐਕਸ-10ਆਰ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਮੋਟਰਸਾਈਕਲ ਦੀ ਕੀਮਤ 14 ਲੱਖ, 99 ਹਜ਼ਾਰ ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਦੋ ਰੰਗਾਂ- ਲਾਈਮ ਗਰੀਨ ਅਤੇ ਫਲੈਟ ਇਬੋਨੀ ਟਾਈਪ 2 ’ਚ ਖ਼ਰੀਦ ਸਕਣਗੇ।

ਇੰਜਣ
ਕੰਪਨੀ ਨੇ ਇਸ ਦਮਦਾਰ ਮੋਟਰਸਾਈਕਲ ’ਚ ਬਹੁਤ ਸਾਰ ਬਦਲਾਅ ਕੀਤੇ ਹਨ ਜਿਸ ਨਾਲ ਇਹ ਮੋਟਰਸਾਈਕਲ ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਰਫਤਾਰ ਹਾਸਲ ਕਰ ਸਕਦਾ ਹੈ। ਇੰਜਣ ਦੀ ਗੱਲ ਕਰੀਏ ਤਾਂ ਕਾਵਾਸਾਕੀ ਨੇ ਇਸ ਵਿਚ 998 ਸੀਸੀ ਦੇ ਇਨਲਾਈਨ 4-ਸਿਲੰਡਰ ਬੀ.ਐੱਸ.-6 ਇੰਜਣ ਲਗਾਇਆ ਹੈ ਜਿਸ ਨਾਲ ਇਹ 13,200 ਆਰ.ਪੀ.ਐੱਮ. ’ਤੇ 200 ਬੀ.ਐੱਚ.ਪੀ. ਦੀ ਪਾਵਰ ਦਿੰਦਾ ਹੈ, ਉਥੇ ਹੀ ਇਸ ਨਾਲ 114.9 ਨਿਊਟਨ ਮੀਟਰ ਦਾ ਟਾਰਕ ਪੈਦਾ ਹੁੰਦਾ ਹੈ। ਇਸ ਇੰਜਣ ਨੂੰ ਕੰਪਨੀ ਨੇ 6-ਸਪੀਡ ਗਿਅਰਬਾਕਸ ਨਾਲ ਲੈਸਕੀਤਾ ਹੈ। ਜਾਣਕਾਰੀ ਮੁਤਾਬਕ, ਕੰਪਨੀ ਨੇ ਨਵੇਂ ਨਿੰਜਾ ਜ਼ੈੱਡ ਐਕਸ-10ਆਰ ’ਚ ਏਅਰੋਡਾਇਨਾਮਿਕ ਸੁਧਾਰ ਕੀਤੇ ਹਨ। 

ਹੋਰ ਫੀਚਰਜ਼
ਇਸ ਦੇ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਮੋਟਰਸਾਈਕਲ ’ਚ ਟੀ.ਐੱਫ.ਟੀ. ਕਲਰ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ ਜਿਸ ਨੂੰ ਤੁਸੀਂ ਰਿਡਿਓਲੋਜੀ ਐਪ ਰਾਹੀਂ ਸਮਾਰਟਫੋਨ ਨਾਲ ਵੀ ਕੁਨੈਕਟ ਕਰ ਸਕਦੇ ਹੋ। ਇਸ ਵਿਚ ਇਲੈਕਟ੍ਰੋਨਿਕ ਕਰੂਜ਼ ਕੰਟਰੋਲ, ਐੱਸ.-ਕੇ.ਟੀ.ਆਰ.ਸੀ. (ਸਪੁਰਟ-ਕਾਵਾਸਾਕੀ ਟ੍ਰੈਕਸ਼ਨ ਕੰਟਰੋਲ) ਅਤੇ ਕਾਵਾਸਾਕੀ ਲਾਂਚ ਕੰਟਰੋਲ ਵਰਗੇ ਫੀਚਰਜ਼ ਮਿਲਣਗੇ। 


Rakesh

Content Editor

Related News