2019 ਕਾਵਾਸਾਕੀ KLX140G ਨੂੰ ਭਾਰਤ ''ਚ ਕੀਤੀ ਲਾਂਚ

12/12/2018 4:09:19 PM

ਆਟੋ ਡੈਸਕ- ਕਾਵਾਸਾਕੀ ਮੋਟਰਸ ਇੰਡੀਆ ਨੇ MY2019 KLX 140G ਨੂੰ ਭਾਰਤ 'ਚ ਲਾਂਚ ਕਰ ਦਿੱਤੀ ਹੈ। ਇਸ ਲਾਈਟ ਵੇਟ MY2019 ਕਾਵਾਸਾਕੀ KLX 140G ਨੂੰ ਭਾਰਤ 'ਚ 4.06 ਲੱਖ ਰੁਪਏ, ਐਕਸ-ਸ਼ੋਰੂਮ (ਦਿੱਲੀ) ਦੀ ਕੀਮਤ ਦੇ ਨਾਲ ਉਤਾਰਿਆ ਗਿਆ ਹੈ, ਜੋ ਕਿ ਪਿਛਲੇ ਮਾਡਲ ਦੇ ਮੁਕਾਬਲੇ 15,000 ਰੁਪਏ ਜ਼ਿਆਦਾ ਹੈ। ਪੁਰਾਣੇ ਮਾਡਲ ਦੇ ਮੁਕਾਬਲੇ MY2019 ਕਾਵਾਸਾਕੀ KLX 140G 'ਚ ਨਵੇਂ ਬਾਡੀ ਗਰਾਫਿਕਸ ਦਿੱਤੇ ਗਏ ਹਨ। KLX 1407 ਨੂੰ 110 ਤੇ 450R  ਦੇ ਵਿਚਕਾਰ ਪਲੇਸ ਕੀਤਾ ਗਿਆ ਹੈ।

ਕਾਵਾਸਾਕੀ KLX 140G 'ਚ 144 ਸੀ. ਸੀ. ਦਾ ਏਅਰ-ਕੁਲਡ ਸਿੰਗਲ-ਸਿਲੰਡਰ SO83 ਇੰਜਣ ਦਿੱਤਾ ਗਿਆ ਹੈ ਜੋ ਕਿ 5-ਸਪੀਡ ਗਿਅਰਬਾਕਸ ਨਾਲ ਲੈਸ ਹੈ। ਸਸਪੈਂਸ਼ਨ ਲਈ ਇਸ ਦੇ ਫਰੰਟ 'ਚ 33 ਮਿਲੀਮੀਟਰ ਦਾ ਟੈਲਿਸਕੋਪਿਕ ਫਾਰਕਸ ਤੇ ਰਿਅਰ 'ਚ ਐਲਮੀਨੀਅਮ ਮੋਨੋਸ਼ਾਕ ਸਸਪੈਂਸ਼ਨ ਦਿੱਤਾ ਗਿਆ ਹੈ। ਬ੍ਰੇਕਿੰਗ ਲਈ ਇਸ ਦੇ ਅਗਲੇ ਪਹੀਏ 'ਚ 220 ਮਿਲੀਮੀਟਰ ਤੇ ਪਿਛਲੇ ਪਹੀਏ 'ਚ 190 ਮਿਲੀਮੀਟਰ ਦਾ ਵੱਡੀ ਡਿਸਕ ਬ੍ਰੇਕ ਲਗਾਈ ਹੈ।
ਇਸ ਕਾਵਾਸਾਕੀ KLX 140G ਦੀ ਸਭ ਤੋਂ ਖਾਸ ਗੱਲ ਹੈ ਕਿ 99 ਕਿੱਲੋਗ੍ਰਾਮ ਦਾ ਹੋਣਾ। ਇੰਨਾ ਘੱਟ ਭਾਰ ਹੋਣ ਦੇ ਨਾਤੇ ਬਾਈਕ ਦੀ ਹੈਂਡਲਿੰਗ ਕਾਫ਼ੀ ਆਸਾਨ ਹੋ ਜਾਂਦੀ ਹੈ। ਇਸ 'ਚ 5.8-ਲਿਟਰ ਦਾ ਫਿਊਲ ਟੈਂਕ ਲਗਾਇਆ ਗਿਆ ਹੈ ਤੇ ਇਸ ਦਾ ਗਰਾਊਂਡ ਕਲੀਅਰੰਸ 315 ਮਿਲੀਮੀਟਰ ਦਾ ਹੈ। ਇਸ ਦੀ ਸੀਟ ਹਾਈਟ 860 ਮਿਲੀਮੀਟਰ ਕੀਤੀ ਹੈ ਜੋ ਸਾਰੇ ਤਰ੍ਹਾਂ ਦੇ ਰਾਈਡਰਸ ਲਈ ਕੰਫਰਟੇਬਲ ਹੁੰਦੀ ਹੈ। 


ਕਾਵਾਸਾਕੀ KLX 140G 'ਚ ਵਿਸ਼ੇਸ਼ ਤੌਰ 'ਤੇ ਆਫ-ਰੋਡਿੰਗ ਵਾਲੇ ਟਾਇਰਜ਼ ਲਗਾਏ ਗਏ ਹਨ। ਇਸ ਦੇ ਟਾਇਰ 'ਚ 21 ਇੰਚ ਤੇ ਪਿੱਛਲੇ ਟਾਇਰ 'ਚ 18 ਇੰਚ ਦੇ ਮਲਟੀ ਸਪੋਕ ਵਹੀਲਸ ਲਗੇ ਹਨ।