idea ਕੈਸ਼ਬੈਕ ਆਫਰ ਨਾਲ ਕਾਰਬਨ A9 indian ਸਮਾਰਟਫੋਨ ਹੋਇਆ ਲਾਂਚ

02/21/2018 5:58:39 PM

ਜਲੰਧਰ- ਕਾਰਬਨ ਨੇ ਆਪਣੇ ਸਮਾਰਟਫੋਨ A9 Indian ਨੂੰ ਆਕਰਸ਼ਕ ਕੀਮਤ ਦੇ ਨਾਲ ਇਕ ਵਾਰ ਫਿਰ ਤੋਂ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਨਵੀਂ ਕੀਮਤ 'ਤੇ ਸਮਾਰਟਫੋਨ ਨੂੰ ਪੇਸ਼ ਕਰਨ ਲਈ ਆਈਡਿਆ ਸੈਲੂਲਰ ਦੇ ਨਾਲ ਭਾਗੀਦਾਰੀ ਕੀਤੀ।

ਇਸ ਆਫਰ ਮੁਤਾਬਕ ਤੁਸੀਂ A9 indian ਸਮਾਰਟਫੋਨ ਦੀ ਖਰੀਦ 'ਤੇ 1,500 ਰੁਪਏ ਦੇ ਕੈਸ਼ਬੈਕ ਦਾ ਫਾਇਦਾ ਚੁੱਕ ਸਕਦੇ ਹੋ। ਇਸ ਦੀ ਕੀਮਤ 3,699 ਰੁਪਏ ਹੈ। ਹਾਲਾਂਕਿ, ਜੇਕਰ ਤੁਸੀਂ ਪਹਿਲਾਂ 18 ਮਹੀਨਿਆਂ 'ਚ 3,000 ਰੁਪਏ ਦਾ cumulative ਰਿਚਾਰਜ ਵੈਲਿਊ ਹਾਸਲ ਕਰਦੇ ਹੋ, ਤਾਂ ਅਗਲੇ 18 ਮਹੀਨਿਆਂ 'ਚ ਸਮਾਨ ਮੁੱਲ ਤੋਂ ਬਾਅਦ, ਤੁਸੀਂ ਦੋ ਕਿਸ਼ਤਾਂ 'ਚ ਕੈਸ਼ਬੈਕ ਦੀ ਪੂਰੀ ਰਾਸ਼ੀ ਦਾ ਫਾਇਦਾ ਚੁੱਕ ਸਕਦੇ ਹੋ। ਪਹਿਲੇ ਸੈੱਟ ਤੋਂ ਬਾਅਦ 500 ਰੁਪਏ ਅਤੇ ਦੂਜੇ ਸੈੱਟ 'ਚ ਬਾਕੀ 1,000 ਰੁਪਏ।

ਬੈਸਟ ਵੈਲਿਊ ਫਾਰ ਮਨੀ ਹਾਸਿਲ ਕਰਨ ਦੇ ਲਈ, 169 ਰੁਪਏ ਦੀ ਯੋਜਨਾ ਨੂੰ ਸਭ ਤੋਂ ਬਿਹਕਤਰੀਨ ਮੰਨਿਆ ਜਾਂਦਾ ਹੈ। ਇਸ ਪਲਾਨ ਦੇ ਨਾਲ ਤੁਹਾਨੂੰ 28 ਦਿਨ ਦੀ ਵੈਲੀਡਿਟੀ ਦੇ ਨਾਲ ਮਕਾਮੀ ਅਤੇ ਰਾਸ਼ਟਰੀ, ਰੋਜ਼ਾਨਾ 100 ਐੱਸ. ਐੱਮ. ਐੱਸ ਅਤੇ 1ਜੀ. ਬੀ. ਰੋਜ਼ਾਨਾ ਡਾਟਾ ਕੋਟਾ ਸਹਿਤ ਅਨਲਿਮਟਿਡ ਕਾਲਿੰਗ ਮਿਲੇਗੀ। ਇਹ ਤੁਹਾਨੂੰ cumulative ਰਿਚਾਰਜ ਮੁੱਲ ਤੱਕ ਪੁੱਜਣ 'ਚ ਸਹਾਇਤਾ ਕਰੇਗਾ ਅਤੇ ਡਾਟਾ ਅਤੇ ਵੌਇਸ ਕਾਲ ਮੁਨਾਫ਼ਾ ਵੀ ਪ੍ਰਦਾਨ ਕਰੇਗਾ।