ਯੂਜ਼ਰਸ ਨੂੰ ਡਰਨ ਦੀ ਲੋੜ ਨਹੀਂ, ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕਣ ਲਈ ਹਨ ਨਵੇਂ IT ਨਿਯਮ: ਰਵੀ ਸ਼ੰਕਰ

05/27/2021 1:59:26 PM

ਗੈਜੇਟ ਡੈਸਕ– ਨਵੇਂ ਡਿਜੀਟਲ ਨਿਯਮਾਂ ਨੂੰ ਲੈ ਕੇ ਜਾਰੀ ਵਿਵਾਦ ਵਿਚਕਾਰ ਆਈ. ਟੀ. ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਵਟਸਐਪ ਉਪਭੋਗਤਾਵਾਂ ਨੂੰ ਸੋਸ਼ਲ ਮੀਡੀਆ ਦੇ ਨਵੇਂ ਨਿਯਮਾਂ ਨੂੰ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਯਮ ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕਣ ਲਈ ਬਣਾਏ ਗਏ ਹਨ। ਆਈ.ਟੀ. ਮੰਤਰੀ ਨੇ ਕਿਹਾ ਕਿ ਸਰਕਾਰ ਸਵਾਲ ਪੁੱਛਣ ਦੇ ਅਧਿਕਾਰ ਨਾਲ ਆਲੋਚਨਾਵਾਂ ਦਾ ਸਵਾਗਤ ਕਰਦੀ ਹੈ। ਪ੍ਰਸਾਦ ਨੇ ਮਾਈਕ੍ਰੋਬਲਾਗਿੰਗ ਮੰਚ ਕੂ ’ਤੇ ਪੋਸਟ ਕੀਤਾ ਅਤੇ ਨਾਲ ਹੀ ਟਵੀਟ ਵੀ ਕੀਤਾ ਕਿ ਨਵੇਂ ਨਿਯਮ ਕਿਸੇ ਦੁਰਵਿਵਹਾਰ ਅਤੇ ਦੁਰਵਰਤੋਂ ਦੀ ਸਥਿਤੀ ’ਚ ਸੋਸ਼ਲ ਮੀਡੀਆ ਦੇ ਉਪਭੋਗਤਾਵਾਂ ਦਾ ਸ਼ਕਤੀਕਰਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਿੱਜਤਾ ਦੇ ਅਧਿਕਾਰ ਨੂੰ ਪੂਰੀ ਤਰ੍ਹਾਂ ਮੰਨਦੀ ਹੈ ਅਤੇ ਉਸ ਦਾ ਸਨਮਾਨ ਕਰਦੀ ਹੈ। 

ਇਹ ਵੀ ਪੜ੍ਹੋ– ਸਰਕਾਰ ਖ਼ਿਲਾਫ਼ ਹਾਈ ਕੋਰਟ ਪੁੱਜਾ WhatsApp, ਸੋਸ਼ਲ ਮੀਡੀਆ ਦੇ ਨਵੇਂ ਨਿਯਮਾਂ ਨੂੰ ਦਿੱਤੀ ਚੁਣੌਤੀ

PunjabKesari

ਇਹ ਵੀ ਪੜ੍ਹੋ– WhatsApp ਨੂੰ ਸਰਕਾਰ ਦਾ ਜਵਾਬ, ਸਿਰਫ਼ ਗੰਭੀਰ ਮਾਮਲਿਆਂ ’ਚ ਹੀ ਦੇਣੀ ਹੋਵੇਗੀ ਜਾਣਕਾਰੀ

ਪ੍ਰਸਾਦ ਨੇ ਕਿਹਾ ਕਿ ਵਟਸਐਪ ਦੇ ਆਮ ਉਪਭੋਗਤਾਵਾਂ ਨੂੰ ਨਵੇਂ ਨਿਯਮਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਇਨ੍ਹਾਂ ਦਾ ਮੂਲ ਮਕਸਦ ਇਹ ਪਤਾ ਲਗਾਉਣਾ ਹੈ ਕਿ ਨਿਯਮਾਂ ’ਚ ਦੱਸੇ ਗਏ ਅਪਰਾਧਾਂ ਨੂੰ ਅੰਜ਼ਾਮ ਦੇਣ ਵਾਲੇ ਸੰਦੇਸ਼ ਦੀ ਸ਼ੁਰੂਆਤ ਕਿਸ ਨੇ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਆਈ.ਟੀ. ਨਿਯਮਾਂ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਕ ਭਾਰਤ ਕੇਂਦਰਿਤ ਸ਼ਿਕਾਇਤ ਅਧਿਕਾਰੀ, ਅਨੁਪਾਲਣ ਅਧਿਕਾਰੀ ਅਤੇ ਨੋਡਲ ਅਧਿਕਾਰੀ ਦੀ ਨਿਯੁਕਤੀ ਕਰਨੀ ਹੋਵੇਗੀ ਤਾਂ ਜੋ ਸੋਸ਼ਲ ਮੀਡੀਆ ਦੇ ਲੱਖਾਂ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਇਕ ਮੰਚ ਮਿਲੇ। 

PunjabKesari

ਇਹ ਵੀ ਪੜ੍ਹੋ– ਭਾਰਤ ਸਰਕਾਰ ਦੇ ਨਵੇਂ ਆਈ.ਟੀ. ਨਿਯਮਾਂ ’ਤੇ ਗੂਗਲ ਦੇ CEO ਨੇ ਦਿੱਤਾ ਵੱਡਾ ਬਿਆਨ

ਕੀ ਕਹਿੰਦੇ ਹਨ ਨਵੇਂ ਨਿਯਮ
- ਸੋਸ਼ਲ ਮੀਡੀਆ ਕੰਪਨੀਆਂ ਲਈ ਹਰ ਮੈਸੇਜ ਦੇ ਸਰੋਤ ਦਾ ਪਤਾ ਲਗਾਉਣਾ ਜ਼ਰੂਰੀ ਹੋਵੇਗਾ।
- ਜ਼ਿਆਦਾਤਰ ਏਜੰਸੀਆਂ ਦੇ ਇਤਰਾਜ਼ ਦੇ 36 ਘੰਟਿਆਂ ਦੇ ਅੰਦਰ ਇਤਰਾਜ਼ਯੋਗ ਸਮੱਗਰੀ ਹਟਾਉਣੀ ਹੋਵੇਗੀ।
- ਅਸ਼ਲੀਲ ਪੋਸਟ ਤੋਂ ਇਲਾਵਾ ਉਨ੍ਹਾਂ ਤਸਵੀਰਾਂ ਨੂੰ ਸ਼ਿਕਾਇਤ ਮਿਲਣ ਦੇ 24 ਘੰਟਿਆਂ ਦੇ ਅੰਦਰ ਹਟਾਉਣਾ ਹੋਵੇਗਾ, ਜਿਨ੍ਹਾਂ ਨਾਲ ਛੇੜਛਾੜ ਕੀਤੀ ਗਈ ਹੈ। 
- ਕੰਪਨੀਆਂ ਨੂੰ ਦੇਸ਼ ’ਚ ਮੁੱਖ ਅਨੁਪਾਲਣ ਅਧਿਕਾਰੀ, ਨੋਡਲ ਅਧਿਕਾਰੀ ਅਤੇ ਸ਼ਿਕਾਇਤ ਨਿਪਟਾਰਾ ਕਰਨ ਵਾਲੇ ਅਧਿਕਾਰੀ ਨੂੰ ਨਿਯੁਕਤ ਕਰਨਾ ਹੋਵੇਗਾ।

 


Rakesh

Content Editor

Related News