ਇਨ੍ਹਾਂ ਦੇਸ਼ਾਂ ''ਚ ਆਉਣਗੇ ਡਿਊਲ ਸਿਮ ਵਾਲੇ ਆਈਫੋਨਜ਼, ਇਹ ਸੈਲੂਲਰ ਕੰਪਨੀਆਂ ਕਰਨਗੀਆਂ ਉਪਲੱਬਧ

09/16/2018 1:41:38 PM

ਜਲੰਧਰ- ਐਪਲ ਨੇ ਆਖ਼ਿਰਕਾਰ ਆਪਣੇ ਲੇਟੈਸਟ ਆਈਫੋਨਸ 'ਚ ਡਿਊਲ ਸਿਮ ਸਪਾਰਟ ਦੇ ਦਿੱਤੇ ਹੈ। ਕੰਪਨੀ ਨੇ 2018 ਦੀ ਲੇਟੈਸਟ ਲਾਈਨਅਪ ਦੇ iPhone XS, iPhone XS Max ਤੇ iPhone XR 'ਚ ਡਿਊਲ ਸਿਮ ਸਪੋਰਟ ਮਿਲਦੀ ਹੈ। ਹਾਲਾਂਕਿ ਇਹ ਸਪੋਰਟ ਆਮ ਡਿਊਲ ਸਿਮ ਦੀ ਤਰ੍ਹਾਂ ਨਹੀਂ ਹੈ ਤੇ ਨਵੇਂ ਆਈਫੋਨਸ 'ਚ ਦੂਜੀ ਸਿਮ ਲਈ ਈ-ਸਿਮ ਇਸਤੇਮਾਲ ਕਰਨੀ ਹੋਵੇਗੀ। ਈ- ਸਿਮ ਇਕ ਵਰਚੁਅਲ ਸਿਮ ਆਈ. ਡੀ ਹੁੰਦੀ ਹੈ ਜਿਸ ਨੂੰ ਇਕ ਟੈਲੀਕਾਮ ਆਪਰੇਟਰ ਰਾਹੀਂ ਜਨਰੇਟ ਕੀਤਾ ਜਾਂਦੀ ਹੈ। ਇਹ ਸਿਮ ਆਈ. ਡੀ ਤੁਹਾਡੇ ਫੋਨ/ਸਮਾਰਟਵਾਚ ਦੇ IMEI ਨੰਬਰ ਦੇ ਨਾਲ ਰਜਿਸਟਰਡ ਹੁੰਦੀ ਹੈ। ਮਤਲਬ ਯੂਜ਼ਰ ਨੂੰ ਕੋਈ ਫਿਜੀਕਲ ਸਿਮ ਕਾਰਡ ਖਰੀਦਣ ਦੀ ਜ਼ਰੂਰਤ ਨਹੀਂ ਹੁੰਦੀ। ਇਸ 'ਚ ਕੁਝ ਪੇਂਚ ਹੈ। ਹੋ ਸਕਦਾ ਹੈ ਕਿ ਈ-ਸਿਮ ਦੇ ਨਾਲ ਆਈਫੋਨ ਭਾਰਤ 'ਚ ਠੀਕ ਤਰ੍ਹਾਂ ਕੰਮ ਕਰੇ ਪਰ ਤੁਸੀਂ ਦੇਸ਼ ਨਾਲ ਬਾਹਰ ਜਾਵੇ ਤਾਂ ਸਪਾਰਟ ਬੰਦ ਹੋ ਜਾਵੇ। ਹੁਣ ਦੁਨੀਆਭਰ 'ਚ 10 ਹੀ ਦੇਸ਼ ਅਜਿਹੇ ਹੋ ਜਿੱਥੇ ਈ-ਸਿਮ ਕੰਮ ਕਰਦਾ ਹੈ। ਐਪਲ ਵੀ ਇਕ ਸਾਫਟਵੇਅਰ ਅਪਡੇਟ ਦੇ ਰਾਹੀਂ ਇਸ 10 ਦੇਸ਼ਾਂ 'ਚ ਈ-ਸਿਮ ਲਈ ਸਪੋਰਟ ਕਰੇਗਾ। ਜਾਣੋਂ ਇਨ੍ਹਾਂ 10 ਦੇਸ਼ਾਂ ਦੇ ਬਾਰੇ 'ਚ...

ਜਰਮਨੀ
ਜਰਮਨੀ 'ਚ ਐਪਲ ਨਵੇਂ ਆਈਫੋਨ XS, XS ਮੈਕਸ ਤੇ XR 'ਚ ਈ-ਸਿਮ ਕੁਨੈੱਕਟੀਵਿਟੀ ਸਪੋਰਟ ਦੇਵੇਗੀ। ਇਹ ਸਪੋਰਟ ਸਿਰਫ “elekom ਤੇ ਵੋਡਾਫੋਨ ਸਬਸਕ੍ਰਾਈਬਰਸ ਨੂੰ ਮਿਲੇਗਾ। 

ਹੰਗਰੀ 
ਹੰਗਰੀ 'ਚ ਐਪਲ ਯੂਜ਼ਰਸ ਨੂੰ ਨਵੇਂ ਆਈਫੋਨ XS, XS ਮੈਕਸ ਤੇ XR 'ਚ ਈ-ਸਿਮ ਕੁਨੈੱਕਟੀਵਿਟੀ ਲਈ ਸਪੋਰਟ ਮਿਲੇਗੀ। ਇਹ ਸਪੋਰਟ ਸਿਰਫ Magyar “elekom ਸਬਸਕ੍ਰਾਈਬਰਸ ਲਈ ਹੋਵੇਗੀ।
 

ਆਸਟ੍ਰਿਆ
ਆਸਟ੍ਰਿਆ 'ਚ ਐਪਲ ਟੀ-ਮੋਬਾਈਲ ਦੇ ਗਾਹਕਾਂ ਲਈ ਨਵੇਂ ਆਈਫੋਨ XS, XS ਮੈਕਸ ਤੇ XR 'ਚ ਈ-ਸਿਮ ਕੁਨੈੱਕਟੀਵਿਟੀ ਸਪੋਰਟ ਲਈ ਅਪਡੇਟ ਜਾਰੀ ਕਰੇਗੀ। 
 

ਕਨਾਡਾ 
ਬੇਲ ਸਬਸਕ੍ਰਾਈਬਰਸ ਲਈ ਕਨਾਡਾ 'ਚ ਨਵੇਂ ਐਪਲ ਆਈਫੋਨ XS, XS ਮੈਕਸ ਤੇ XR 'ਚ ਈ-ਸਿਮ ਕੁਨੈਕਟੀਵਿਟੀ ਮਿਲੇਗੀ।

ਕ੍ਰੋਏਸ਼ੀਆ
ਕਰੋਏਸ਼ਿਆ 'ਚ ਵੀ ਐਪਲ ਦੇ ਲੇਟੈਸਟ ਆਈਫੋਨ XS,  XS ਮੈਕਸ ਤੇ XR ਲਈ ਈ-ਸਿਮ ਕੁਨੈੱਕਟੀਵਿਟੀ ਸਪੋਰਟ ਆਵੇਗਾ। ਇਹ ਸਪੋਰਟ ਸਿਰਫ Hrvatski ਟੈਲੀਕਾਮ ਸਬਸਕ੍ਰਾਈਬਰਸ ਲਈ ਹੋਵੇਗਾ। 

ਭਾਰਤ
ਭਾਰਤ 'ਚ ਐਪਲ ਨੇ ਏਅਰਟੈੱਲ ਤੇ ਰਿਲਾਇੰਸ ਜਿਓ ਸਬਸਕ੍ਰਾਈਬਰਸ ਨਵੇਂ ਆਈਫੋਨ XS, XS ਮੈਕਸ ਤੇ XR 'ਚ ਈ-ਸਿਮ ਕੁਨੈੱਕਟੀਵਿਟੀ ਪਾ ਸਕਣਗੇ।

ਚੇਕ ਰਿਪਬਲਿਕ
ਚੇਕ ਰਿਪਬਲਿਕ 'ਚ ਵੀ ਐਪਲ ਟੀ-ਮੋਬਾਈਲ ਸਬਸਕ੍ਰਾਈਬਰਸ ਲਈ ਨਵੇਂ ਐਪਲ ਆਈਫੋਨ XS, XS ਮੈਕਸ ਤੇ XR 'ਚ ਈ-ਸਿਮ ਕੁਨੈੱਕਟੀਵਿਟੀ ਲਈ ਸਪਾਰਟ ਦਿੱਤਾ ਜਾਵੇਗਾ। 

ਸਪੇਨ
ਐਪਲ ਨੇ ਸਪੇਨ 'ਚ ਆਈਫੋਨ XS, XS ਮੈਕਸ ਤੇ XR 'ਚ ਈ-ਸਿਮ ਕੁਨੈੱਕਟੀਵਿਟੀ ਲਈ ਵੋਡਾਫੋਨ ਸਪੇਨ ਦੇ ਨਾਲ ਸਾਂਝੇ ਕੀਤੀ ਹੈ। 

ਬ੍ਰਿਟੇਨ
ਬ੍ਰਿਟੇਨ 'ਚ ਐਪਲ ਆਈਫੋਨ XS, XS ਮੈਕਸ ਤੇ XR 'ਚ ਈ-ਸਿਮ ਕੁਨੈਕਟੀਵਿਟੀ ਲਈ ਅਪਡੇਟ ਜਾਰੀ ਹੋਵੇਗਾ। ਇਹ ਸਪੋਰਟ ਸਿਰਫ 55 ਸਬਸਕ੍ਰਾਈਬਰਸ ਲਈ ਹੋਵੇਗੀ। 

ਅਮਰੀਕਾ 'ਚ ਐਪਲ AT&T, T-Mobile USA ਤੇ Verizon Wireless ਸਬਸਕ੍ਰਾਈਬਰਸ ਲਈ ਆਈਫੋਨ XS, XS ਮੈਕਸ ਤੇ XR 'ਚ ਈ-ਸਿਮ ਕੁਨੈਕਟੀਵਿਟੀ ਦੇਵੇਗਾ।