ਇਸ ਖਾਸ ਤਕਨੀਕ ਨਾਲ ਆ ਸਕਦੈ iPhone 11

03/10/2019 8:22:31 PM

ਗੈਜੇਟ ਡੈਸਕ—ਅਮਰੀਕੀ ਕੰਪਨੀ ਐਪਲ ਦੇ ਅਪਕਮਿੰਗ ਆਈਫੋਨ ਹਮੇਸ਼ਾ ਤੋਂ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਜਾਣਕਾਰੀ ਮੁਤਾਬਕ ਐਪਲ 2019 'ਚ ਆਪਣਾ ਨੈਕਸਟ ਜਨਰੇਸ਼ਨ ਆਈਫੋਨ 11 ਪੇਸ਼ ਕਰੇਗਾ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਪਾਣੀ 'ਚ ਵੀ ਕੰਮ ਕਰੇਗਾ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ 11 ਸਿਰਫ ਵਾਟਰਪਰੂਫ ਹੋਣ ਨਾਲ ਇਕ ਕਦਮ ਅਗੇ ਕੰਮ ਕਰੇਗਾ। ਇਹ ਅਜਿਹੀ ਸਕਰੀਨ ਨਾਲ ਆ ਰਿਹਾ ਹੈ ਜੋ ਲਿਕਵਿਡ 'ਚ ਭਿੱਜਣ ਦੇ ਹੋਣ ਨਾਲ ਵੀ ਫਿੰਗਰ ਟੈਪਸ ਰਿਸੀਵ ਕਰ ਸਕੇਗੀ। ਭਾਵ ਕੰਪਨੀ ਇਸ ਵਾਰ ਇਕ ਨਵੀਂ ਤਕਨੀਕ ਨੂੰ ਪੇਸ਼ ਕਰੇਗੀ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲੇ ਆਈਫੋਨਸ 'ਚ ਅਜਿਹੀ ਡਿਸਪਲੇ ਹੋ ਸਕਦੀ ਹੈ ਜੋ ਅੰਡਰਵਾਟਰ ਵੀ ਕੰਮ ਕਰੇਗੀ। ਇਹ ਅਜੇ ਪ੍ਰੋਟੋਟਾਈਪ ਸਟੇਜ਼ 'ਚ ਹੈ ਪਰ ਅਜਿਹਾ ਲੱਗਦਾ ਹੈ ਕਿ ਐਪਲ ਦੇ ਕੋਲ ਇਸ ਦਾ ਪੇਟੈਂਟ ਹੈ ਅਤੇ ਆਖਿਰਕਾਰ ਉਹ ਅਜਿਹਾ ਕਰਨ ਜਾ ਰਿਹਾ ਹੈ। ਇਹ ਪਹਿਲਾ ਆਈਫੋਨ ਹੋ ਸਕਦਾ ਹੈ ਜਿਸ ਨੂੰ ਅੰਡਰਵਾਟਰ ਕੰਮ ਕਰਨ ਵਾਲੀ ਸਕਰੀਨ ਨਾਲ ਲਾਂਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਕੰਪਨੀ 2016 'ਚ ਆਈਫੋਨ 7 ਦੇ ਲਾਂਚ ਨਾਲ ਹੀ ਇਸ ਡਿਵਾਈਸ ਨੂੰ ਵਾਟਰਪਰੂਫ ਬਣਾ ਰਹੀ ਹੈ। ਇਸ ਤਰ੍ਹਾਂ ਆਈਫੋਨ 7 ਜੇਕਰ ਪਾਣੀ 'ਚ ਡਿੱਗ ਜਾਵੇ ਤਾਂ ਵੀ ਇਸ 'ਚ ਕੋਈ ਖਰਾਬੀ ਨਹੀਂ ਆਵੇਗੀ। ਇਸ ਦੇ ਬਾਵਜੂਦ ਇਕ ਦਿੱਕਤ ਦਾ ਸਾਹਮਣਾ ਯੂਜ਼ਰਸ ਨੂੰ ਕਰਨਾ ਪੈਂਦਾ ਹੈ। ਜੇਕਰ ਆਈਫੋਨ 7 ਜਾਂ ਅਜਿਹਾ ਹੀ ਵਾਟਰਪਰੂਫ ਆਈਫੋਨ ਪਾਣੀ ਦੇ ਅੰਦਰ ਹੈ ਤਾਂ ਸਕਰੀਨ ਸੈਂਸਰਸ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦੇ ਅਤੇ ਇਸ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਅਜਿਹੇ 'ਚ ਇਸ ਨਵੀਂ ਤਕਨੀਕ ਦੇ ਆਉਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਯੂਜ਼ਰਸ ਨੂੰ ਪਹਿਲੇ ਤੋਂ ਬਿਹਤਰ ਅਨੁਭਵ ਮਿਲੇਗਾ।

Karan Kumar

This news is Content Editor Karan Kumar