ਬਜਾਜ ਪਲਸਰ 180 ਦਾ ਨਵਾਂ ਅਵਤਾਰ ਭਾਰਤ ''ਚ ਹੋਇਆ ਲਾਂਚ, ਜਾਣੋ ਕਿੰਨੀ ਹੈ ਕੀਮਤ

02/23/2021 4:42:18 PM

ਨਵੀਂ ਦਿੱਲੀ - ਬਜਾਜ ਆਟੋ ਨੇ ਆਪਣਾ ਨਵਾਂ ਬਜਾਜ ਪਲਸਰ 180 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਭਾਰਤੀ ਬਾਜ਼ਾਰ 'ਚ 1,07,904 ਰੁਪਏ ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ 'ਤੇ ਲਾਂਚ ਕੀਤਾ ਹੈ। ਇਸ ਨਵੇਂ ਅਵਤਾਰ 'ਚ ਸਪੋਰਟਸ ਸਪਲਿਟ ਸੀਟਾਂ, ਬਲੈਕ ਐਲੋਏ ਵ੍ਹੀਲਜ਼ ਅਤੇ ਇਨਫਿਨਟੀ ਐਲ.ਈ.ਡੀ. ਟੇਲ ਲੈਂਪਸ ਦਿੱਤੇ ਗਏ ਹਨ।

ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜੁਰਮਾਨਾ

ਇੰਜਣ

ਬਜਾਜ ਪਲਸਰ 180 ਵਿਚ ਪਾਵਰ ਲਈ 178.6 ਸੀਸੀ, 4 ਸਟ੍ਰੋਕ, ਐਸ.ਓ.ਐਚ.ਸੀ. 2-ਵਾਲਵ, ਏਅਰ ਕੂਲਡ, ਬੀ.ਐਸ. 6 ਕੰਪਾਇਲੈਂਟ ਡੀ.ਟੀ.ਐਸ.-ਆਈ. ਫਾਈ. ਇੰਜਨ ਦਿੱਤਾ ਗਿਆ ਹੈ। 

ਪਰਫਾਰਮੈਂਸ

ਬਜਾਜ ਪਲਸਰ 180 ਦਾ ਇੰਜਨ 8500 ਆਰ.ਪੀ.ਐਮ. 'ਤੇ 17 ਬੀ.ਐਚ.ਪੀ. ਦੀ ਵੱਧ ਤੋਂ ਵੱਧ ਪਾਵਰ ਅਤੇ 6500 ਆਰ.ਪੀ.ਐਮ. 'ਤੇ 14.52 ਐੱਨ.ਐੱਮ. ਦਾ ਪੀਕ ਟਾਰਕ ਪੈਦਾ ਕਰਦਾ ਹੈ। 

ਟ੍ਰਾਂਸਮਿਸ਼ਨ 

ਬਜਾਜ ਪਲਸਰ 180 ਦਾ ਇੰਜਨ 5 ਸਪੀਡ ਗਿਅਰਬਾਕਸ ਨਾਲ ਲੈਸ ਹੈ।

ਇਹ ਵੀ ਪੜ੍ਹੋ : ਇਹ 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਅਮੀਰ, ਮਿਲ ਸਕਦੇ ਹਨ ਲੱਖਾਂ ਰੁਪਏ

ਡਾਇਮੈਂਸ਼ਨ

ਬਜਾਜ ਪਲਸਰ 180 ਦੀ ਲੰਬਾਈ 2035 ਮਿਲੀਮੀਟਰ, ਚੌੜਾਈ 765 ਮਿਲੀਮੀਟਰ ਅਤੇ ਉਚਾਈ 1115 ਮਿਲੀਮੀਟਰ ਹੈ। ਇਸ ਦੀ ਗਰਾਉਂਡ ਕਲੀਅਰੈਂਸ 165 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ 1345 ਮਿਲੀਮੀਟਰ ਹੈ। ਇਸ ਦੀ ਸੈਂਡਲ ਉਚਾਈ 800 ਮਿਲੀਮੀਟਰ ਹੈ।

ਸਸਪੈਂਸ਼ਨ

ਬਜਾਜ ਪਲਸਰ 180 ਦੇ ਫਰੰਟ ਵਿਚ ਐਂਟੀ-ਫਰੈਕਸ਼ਨ ਬਰੱਸ਼ ਦੇ ਨਾਲ ਟੈਲੀਸਕੋਪਿਕ ਸਸਪੈਂਸ਼ਨ ਦਿੱਤਾ ਗਿਆ ਹੈ। ਇਸ ਦੇ ਰਿਅਰ ਵਿਚ ਨਾਇਟ੍ਰਾਕਸ ਸ਼ਾਕ ਦੇ ਨਾਲ 5-ਵੇ ਅਡਜਸਟੇਬਲ ਸਸਪੈਂਸ਼ਨ ਦਿੱਤੇ ਗਏ ਹਨ। 

ਬਰੇਕ

ਬਜਾਜ ਪਲਸਰ 180 ਦੇ ਫਰੰਟ ਵਾਲੇ ਪਾਸੇ 280 ਮਿਲੀਮੀਟਰ ਦੀ ਡਿਸਕ ਬ੍ਰੇਕ ਹੈ। ਇਸ ਦੇ ਪਿਛਲੇ ਪਾਸੇ 230 ਮਿਲੀਮੀਟਰ ਦੀ ਡਿਸਕ ਬ੍ਰੇਕ ਹੈ।

ਤੇਲ ਟੈਂਕ ਦੀ ਸਮਰੱਥਾ

ਬਜਾਜ ਪਲਸਰ 180 ਵਿਚ 15 ਵਿਟਰ ਵਾਲਾ ਪੈਟਰੋਲ ਟੈਂਕ ਦਿੱਤਾ ਗਿਆ ਹੈ। ਇਸ ਦਾ ਕਰਬ ਭਾਰ 151 ਕਿਲੋਗ੍ਰਾਮ ਹੈ।

ਇਹ ਵੀ ਪੜ੍ਹੋ :   Gmail, Netflix ਅਤੇ Linkedin ਦਾ ਡਾਟਾ ਹੋਇਆ ਲੀਕ, ਆਪਣੇ ਖ਼ਾਤੇ ਬਾਰੇ ਇੰਝ ਲਗਾਓ ਪਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur