14 ਇੰਚ ਦੀ 4K ਡਿਸਪਲੇਅ ਨਾਲ HP ਨੇ ਲਾਂਚ ਕੀਤਾ zbook x2 Detachable Tablet
Friday, Oct 20, 2017 - 03:07 PM (IST)

ਜਲੰਧਰ- HP ਨੇ Zਬੁੱਕ X2 ਨਾਂ ਨਾਲ ਇਕ ਡਿਟੈਚੇਬਲ ਟੈਬਲੇਟ ਪੇਸ਼ ਕੀਤਾ ਹੈ ਜਿਸ ਦੇ ਲਈ ਕੰਪਨੀ ਦਾ ਕਹਿਣਾ ਹੈ ਕਿ ਇਹ ਦੁਨੀਆ ਦਾ ਪਹਿਲਾ ਡਿਟੈਚੇਬਲ P3 ਵਰਕਸਟੇਸ਼ਨ ਹੈ। ਇਹ ਟੈਬਲੇਟ 1749 ਡਾਲਰ ਲਗਭਗ 1,13,737 ਰੁਪਏ ਦੀ ਕੀਮਤ ਦੇ ਨਾਲ ਹੈ ਜੋ ਕਿ ਇਸ ਦੇ ਬੇਸ ਵੇਰੀਐਂਟ ਦੀ ਕੀਮਤ ਹੈ। ਵਿਕਰੀ ਲਈ ਇਹ ਦਿਸੰਬਰ ਤੋਂ ਉਪਲੱਬਧ ਹੋ ਜਾਵੇਗਾ।
ਇਹ P3 ਵਰਕਸਟੇਸ਼ਨ ਡਿਊਲ-ਫੈਨ ਐਕਟਿਵ ਕੂਲਿੰਗ ਸਿਸਟਮ ਦੇ ਨਾਲ ਹੈ ਅਤੇ ਇਸ 'ਚ ਬਿਲਟ-ਇਨ ਕਿੱਕਸਟੈਂਡ ਦਿੱਤਾ ਗਿਆ ਹੈ ਅਤੇ ਇੱਕ ਡਿਟੈਚੇਬਲ ਬੈਕਲਿੱਟ ਕੀ-ਬੋਰਡ ਵੀ ਹੈ। ਇਸ ਟੈਬਲੇਟ 'ਚ ਸਟਾਇਲਸ ਦਾ ਵੀ ਸਪੋਰਟ ਦਿੱਤਾ ਗਿਆ ਹੈ ਜੋ ਕਿ HP ਅਤੇ ਵਾਕਾਮ ਦੁਆਰਾ ਡਿਜ਼ਾਇਨ ਕੀਤਾ ਗਿਆ ਹੈ। ਇਸ 'ਚ ਮਲਟੀ-ਡਾਇਰੇਕਸ਼ਨਲ ਟਿਲਟਕਸ਼ਮਤਾਵਾਂ, ਬਾਟਮ 'ਤੇ ਇੱਕ ਇਰੇਜ਼ਰ ਦਿੱਤੀ ਗਈ ਹੈ ਅਤੇ ਇਸ ਦੀ ਪ੍ਰੈਸ਼ਰ ਸੈਂਸਿਟੀਵਿਟੀ ਦਾ ਲੇਵਲ 4096 ਹੈ।
ਇਹ ਟੈਬਲੇਟ HP Zਬੁੱਕ ਡਾਕ ਦੇ ਰਾਹੀਂ ਕੁਨੈੱਕਟ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਇਸ 'ਚ ਥੰਡਰਬੋਲਟ 32 ਪੋਰਟ ਦਿੱਤਾ ਗਿਆ ਹੈ। ਇਹ ਦੋ 4K ਡਿਸਪਲੇਅ ਅਤੇ ਕੁੱਲ ਪੰਜ ਡਿਸਪਲੇਅ ਨੂੰ ਸਪੋਰਟ ਦੀ ਸਮਰੱਥਾ ਦੇ ਨਾਲ ਹੈ। ਇਸ ਤੋਂ ਇਲਾਵਾ ਇਹ ਡਿਵਾਇਸ MIL-STD 810G ਮਿਲੀਟਰੀ-ਗਰੇਡਿੰਗ ਟੈਸਟਿੰਗ ਤੋਂ ਵੀ ਗੁਜਰਿਆ ਹੈ ਜਿਸ ਦਾ ਮਤਲੱਬ ਹੈ ਕਿ ਇਹ ਮੀਂਹ, ਧੂੜ ਅਤੇ ਜ਼ਿਆਦਾ ਤਾਪਮਾਨ ਵਰਗੀ ਹਲਾਤਾਂ ਚ ਵੀ ਟਿੱਕ ਸਕਦਾ ਹੈ।
zbook x2 ਸਪੈਸੀਫਿਕੇਸ਼ਨਸ
ਇਸ 'ਚ 14 ਇੰਚ ਦੀ LED ਬੈਕਲਿਟ ਐਂਟੀ-ਗਲੇਅਰ ਟੱਚ-ਸਕਰੀਨ ਡਿਸਪਲੇ ਦਿੱਤੀ ਗਈ ਹੈ
ਸਕ੍ਰੀਨ ਰੈਜ਼ੋਲਿਊਸ਼ਨ 3840x2160 ਪਿਕਸਲਸ ਹੈ।
8th ਜਨਰੇਸ਼ਨ ਇੰਟੈੱਲ ਕੋਰ i7 ਅਤੇ ਕੋਰ i5 ਪ੍ਰੋਸੈਸਰ ਦੇ ਨਾਲ NVIDIA ਕਵਾਡਰੋ ਗਰਾਫਿਕਸ ਕਾਰਡ ਹੈ।
ਇਸ 'ਚ 32GB ਰੈਮ ਅਤੇ 2TB HP Z ਟਰਬੋ ਡਰਾਇਵ SSD ਸਟੋਰੇਜ ਹੈ।
ਇਹ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ
ਇਸ 'ਚ 10 ਘੰਟੇ ਦਾ ਬੈਟਰੀ ਬੈਕਅਪ ਦਿੱਤਾ ਗਿਆ ਹੈ। ਕੰਪਨੀ ਮੁਤਾਬਕ ਇਸ 'ਚ ਅਲਟਰਾ-ਫਾਸਟ ਚਾਰਜਿੰਗ ਦਿੱਤੀ ਗਈ ਹੈ
ਇਸ 'ਚ ਦੋ USB ਟਾਈਪ-3 ਪੋਰਟਸ ਥੰਡਰਬੋਲਡ ਸਪੋਰਟ, ਇਕ HDMI ਪੋਰਟ, ਇਕ USB 3.0 ਪੋਰਟ, ਇਕ SD ਕਾਰਡ ਰੀਡਰ, ਵਾਈ-ਫਾਈ, ਬਲੂਟੁੱਥ 4.0 ਅਤੇ 720p ਵੈੱਬਕੈਮ ਆਦਿ ਹਨ।