Honda 27 ਅਗਸਤ ਨੂੰ ਭਾਰਤ 'ਚ ਲਾਂਚ ਕਰੇਗੀ ਨਵੀਂ 200cc ਦੀ ਬਾਈਕ

08/22/2020 2:25:35 AM

ਗੈਜੇਟ ਡੈਸਕ—ਹੌਂਡਾ ਮੋਟਰਸਾਈਕਲ ਇੰਡੀਆ ਆਪਣੀ ਨਵੀਂ 200ਸੀ.ਸੀ. ਦੀ ਬਾਈਕ ਨੂੰ ਭਾਰਤ 'ਚ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ ਕੰਪਨੀ 27 ਅਗਸਤ ਨੂੰ ਭਾਰਤ 'ਚ ਹੌਂਡਾ ਸੀ.ਬੀ. ਹਾਰਨੇਟ 200ਆਰ ਨੂੰ ਲਾਂਚ ਕਰੇਗੀ। ਇਹ ਬਾਈਕ ਹੌਂਡਾ ਸੀ.ਬੀ. ਹਾਰਨੇਟ 160ਆਰ ਦਾ ਵੱਡਾ ਵੇਰੀਐਂਟ ਹੋਵੇਗੀ। ਇਸ ਤੋਂ ਇਲਾਵਾ ਕੰਪਨੀ ਨੇ ਹਾਰਨੇਟ 200ਆਰ ਨੂੰ ਇਕ ਪ੍ਰੀਮੀਅਮ ਕੰਪਿਊਟਰ ਬਾਈਕ ਦੱਸਿਆ ਹੈ ਜੋ ਕੰਫਰਟੇਬਲ ਹੋਣ ਦੇ ਨਾਲ ਸਟਾਈਲਿਸ਼ ਵੀ ਹੋਵੇਗੀ।

ਇੰਜਣ ਅਤੇ ਅਨੁਮਾਨਿਤ ਕੀਮਤ
ਇਸ ਬਾਈਕ ਨਾਲ ਕੰਪਨੀ 200ਸੀ.ਸੀ. ਬਾਈਕ ਸੈਗਮੈਂਟ 'ਚ ਕਦਮ ਰੱਖਣ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਬਾਈਕ 1.40 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਹੋਵੇਗੀ।

PunjabKesari

ਇਨ੍ਹਾਂ ਬਾਈਕਸ ਨੂੰ ਮਿਲੇਗੀ ਸਖਤ ਟੱਕਰ
ਹੌਂਡਾ ਸੀ.ਬੀ. ਹਾਰਨੇਟ 200ਆਰ ਇਸ ਸੈਗਮੈਂਟ 'ਚ ਪਹਿਲਾਂ ਤੋਂ ਮੌਜੂਦ ਕੇ.ਟੀ.ਐੱਮ. 200 ਡਿਊਕ ਅਤੇ ਟੀ.ਵੀ.ਐੱਸ. ਅਪਾਚੇ ਆਰ.ਟੀ.ਆਰ. 200 4ਵੀ ਨਾਲ ਮੁਕਾਬਲਾ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਹੌਂਡਾ ਨੇ ਕੁਝ ਦਿਨ ਪਹਿਲਾਂ ਹੀ ਇਕ ਰੇਟਰੋ ਸਕੂਟਰ ਦੇ ਵੀ ਡਿਜ਼ਾਈਨ ਦਾ ਪੇਟੈਂਟ ਕਰਵਾਇਆ ਹੈ। ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਕੰਪਨੀ ਇਕ ਨਵਾਂ ਸਕੂਟਰ ਵੀ ਭਾਰਤ 'ਚ ਲਿਆਉਣ ਵਾਲੀ ਹੈ।


Karan Kumar

Content Editor

Related News