''ਕਿੱਥੇ ਕੀ'' ਸਭ ਤੋਂ ਚੰਗਾ! ਦੱਸੇਗਾ ਗੂਗਲ ਦਾ ''ਨੇਬਰਲੀ'' ਐਪ

08/27/2018 10:53:05 AM

ਜਲੰਧਰ— ਜ਼ਿਆਦਾਤਰ ਅਜਿਹਾ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਨਵੇਂ ਇਲਾਕੇ ਵਿਚ ਜਾਂਦੇ ਹਾਂ ਤਾਂ ਉਸ ਥਾਂ ਦੀਆਂ ਵਧੀਆ ਖਾਣ-ਪੀਣ ਦੀਆਂ ਦੁਕਾਨਾਂ, ਟਿਊਸ਼ਨ ਸੈਂਟਰ ਅਤੇ ਆਮ ਜ਼ਿੰਦਗੀ ਨਾਲ ਜੁੜੀਆਂ ਕਈ ਸਾਰੀਆਂ ਸੇਵਾਵਾਂ ਦੀ ਜਾਣਕਾਰੀ ਨਹੀਂ ਹੁੰਦੀ। ਬਿਹਤਰ ਸਹੂਲਤਾਂ ਨੂੰ ਲੱਭਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਹੁਣ ਗੂਗਲ ਨੇ ਇਸਦਾ ਡਿਜੀਟਲ ਹੱਲ 'ਨੇਬਰਲੀ' ਐਪ ਦੇ ਰੂਪ ਵਿਚ ਪੇਸ਼ ਕੀਤਾ ਹੈ। ਇਸ 'ਤੇ ਲੋਕ ਆਂਢ-ਗੁਆਂਢ ਦੀ ਹਰ ਜਾਣਕਾਰੀ ਆਪਸ ਵਿਚ ਸਾਂਝੀ ਕਰ ਸਕਦੇ ਹਨ। ਹਿੰਦੀ, ਅੰਗਰੇਜ਼ੀ ਸਮੇਤ ਅੱਧਾ ਦਰਜਨ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਮੁਹੱਈਆ ਇਸ ਐਪ 'ਤੇ ਟਾਈਪ ਕਰਨ ਦੀ ਲੋੜ ਨਹੀਂ ਹੈ, ਬੋਲ ਕੇ ਵੀ ਸਵਾਲ ਪੁੱਛ ਸਕਦੇ ਹੋ। ਗੂਗਲ ਦੀ ਨੈਕਸਟ ਬਿਲੀਅਨ ਯੂਜ਼ਰ ਸ਼ਾਖਾ ਦੇ ਉਤਪਾਦ ਪ੍ਰਬੰਧਕ ਬੇਨ ਫੋਹਨਰ ਨੇ ਦੱਸਿਆ ਕਿ ਨੇਬਰਲੀ ਕਿਸੇ ਨੂੰ ਉਸਦੇ ਆਂਢ-ਗੁਆਂਢ ਤੋਂ ਡਿਜੀਟਲੀ ਤੌਰ 'ਤੇ ਜੋੜਨ ਦਾ ਕੰਮ ਕਰਦਾ ਹੈ। ਇਸ 'ਤੇ ਉਹ ਸਵਾਲ-ਜਵਾਬ ਕਰ ਕੇ ਸਥਾਨਕ ਜਾਣਕਾਰੀ ਨੂੰ ਹਾਸਲ ਕਰ ਸਕਦਾ ਹੈ। ਵਰਤੋਂ ਕਰਨ ਵਾਲੇ ਇਕ-ਦੂਸਰੇ ਨੂੰ ਜਾਣਕਾਰੀ ਪ੍ਰਦਾਨ ਕਰਦੇ ਹਨ। ਇਕ ਤਰ੍ਹਾਂ ਨਾਲ ਇਹ ਐਪ ਸੂਚਨਾ ਦਾ ਲੋਕਤੰਤਰੀਕਰਨ ਕਰਦਾ ਹੈ।

ਗੂਗਲ ਦੇ ਇਕ ਉਤਪਾਦ ਨੂੰ ਵਿਕਸਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਫੋਹਨਰ ਨੇ ਦੱਸਿਆ ਕਿ ਅਜੇ ਇਸ ਸੇਵਾ ਨੂੰ ਮੰੁੰਬਈ ਅਤੇ ਜੈਪੁਰ ਵਿਚ ਸ਼ੁਰੂ ਕੀਤਾ ਗਿਆ ਹੈ। ਹੋਰ ਸ਼ਹਿਰਾਂ ਲਈ ਕੰਪਨੀ ਨੇ ਇਕ ਵੇਟਿੰਗ ਲਿਸਟ ਬਣਾਈ ਹੈ। ਇਕ ਯਕੀਨੀ ਹੱਦ ਵਿਚ ਐਪ ਡਾਊਨਲੋਡ ਹੋਣ ਅਤੇ ਉਸ 'ਤੇ ਲੋਕਾਂ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਇਸਨੂੰ ਹੋਰਨਾਂ ਸ਼ਹਿਰਾਂ ਵਿਚ ਸ਼ੁਰੂ ਕੀਤਾ ਜਾਏਗਾ। ਡਾਟਾ ਸੁਰੱਖਿਆ ਸਬੰਧੀ ਵਧਦੀਆਂ ਚਿੰਤਾਵਾਂ ਬਾਰੇ ਫੋਹਨਰ ਨੇ ਕਿਹਾ ਕਿ ਇਸ ਐਪ ਨੂੰ ਵਰਤਣ ਲਈ ਲੋਕਾਂ ਨੂੰ ਆਪਣਾ ਫੋਨ ਨੰਬਰ ਸਾਂਝਾ ਨਹੀਂ ਕਰਨਾ ਪੈਂਦਾ।


Related News