ਦੋ ਨਵੇਂ ਸ਼ਾਨਦਾਰ ਫੀਚਰਸ ਨਾਲ ਗਲੈਕਸੀ ਨੋਟ 8 'ਚ ਆਈ ਨਵੀਂ ਅਪਡੇਟ

Thursday, Sep 13, 2018 - 07:24 PM (IST)

ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਗਲੈਕਸੀ ਨੋਟ 8 ਲਈ ਸਤੰਬਰ ਮਹੀਨੇ ਲਈ ਸਕਿਓਰਟੀ ਪੈਚ ਨੂੰ ਰੋਲਆਊਟ ਕਰ ਦਿੱਤਾ ਹੈ। ਇਸ ਅਪਡੇਟ 'ਚ ਯੂਜ਼ਰਸ ਨੂੰ ਦੋ ਨਵੇਂ ਕੈਮਰੇ ਫੀਚਰਸ ਮਿਲਣਗੇ ਜਿਸ 'ਚ ਏ.ਆਰ. ਇਮੋਜੀ ਅਤੇ ਸੁਪਰ ਸਲੋ ਮੋਸ਼ਨ ਵੀਡੀਓ ਸ਼ਾਮਲ ਹੈ। ਉੱਥੇ ਇਸ ਤੋਂ ਪਹਿਲੇ ਦੱਸਿਆ ਗਿਆ ਸੀ ਕਿ ਕੰਪਨੀ ਨੋਟ 8 ਲਈ ਏ.ਆਰ. ਇਮੋਜੀ ਫੀਚਰ ਨੂੰ ਰੋਲਆਊਟ ਕਰੇਗੀ। ਪਹਿਲੀ ਵਾਰ ਸੁਪਰ ਸਲੋ-ਮੋਸ਼ਨ ਵੀਡੀਓ ਨੂੰ ਇਸ ਅਪਡੇਟ ਨਾਲ ਦੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਅਪਡੇਟ ਦੇ ਮਿਲਣ ਦੀ ਜਾਣਕਾਰੀ ਯੂਜ਼ਰਸ ਦੁਆਰਾ ਦਿੱਤੀ ਗਈ ਹੈ।

PunjabKesari
ਉੱਥੇ ਇਹ ਦੋਵੇਂ ਫੀਚਰਸ ਪਹਿਲੇ ਤੋਂ ਹੀ ਗਲੈਕਸੀ ਐੱਸ9 ਅਤੇ ਨੋਟ 'ਚ ਮੌਜੂਦ ਹਨ ਜਿਸ 'ਚ ਏ.ਐਰ. ਇਮੋਜੀ ਫੀਚਰ 'ਚ ਯੂਜ਼ਰਸ ਐਨੀਮੇਟੇਡ ਇਮੋਜੀ ਨੂੰ ਬਣਾ ਸਕਦੇ ਹਨ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਇਸਤੇਮਾਲ ਕਰ ਸਕਦੇ ਹਨ। ਇਸ ਦੇ ਨਾਲ ਹੀ ਸੁਪਰ ਸਲੋ-ਮੋਸ਼ਨ ਵੀਡੀਓ 'ਚ ਗਲੈਕਸੀ ਐੱਸ9 ਅਤੇ ਨੋਟ 960 ਐੱਫ.ਪੀ.ਐੱਸ. 'ਤੇ 720ਪੀ 'ਤੇ ਵੀਡੀਓ ਬਣਾ ਸਕਦੇ ਹਨ। ਉੱਥੇ ਇਕ ਯੂਜ਼ਰ ਨੇ ਦੱਸਿਆ ਕਿ ਸੁਪਰ ਸਲੋ-ਮੋਸ਼ਨ ਫੀਚਰ ਗਲੈਕਸੀ ਐੱਸ9 ਦੀ ਤਰ੍ਹਾਂ ਹੀ ਨੋਟ 8 'ਚ ਕੰਮ ਕਰਦਾ ਹੈ।

PunjabKesari


ਤੁਹਾਨੂੰ ਦੱਸ ਦਈਏ ਕਿ ਗਲੈਕਸੀ ਨੋਟ 8 ਦੇ ਸਾਰੇ ਯੂਜ਼ਰਸ ਨੂੰ ਸਤੰਬਰ ਮਹੀਨੇ ਦੀ ਇਹ ਅਪਡੇਟ ਇਕ ਨਾਲ ਨਹੀਂ ਮਿਲ ਰਹੀ ਹੈ। ਕੁਝ ਫਰਾਂਸ ਦੇ ਯੂਜ਼ਰਸ ਨੂੰ ਇਹ ਅਪਡੇਟ ਅਜੇ ਪ੍ਰਾਪਤ ਹੋਈ ਹੈ, ਉੱਥੇ ਯੂ.ਕੇ. ਅਤੇ ਯੂਰਪ ਦੇ ਯੂਜ਼ਰਸ ਨੂੰ ਇਹ ਅਪਡੇਟ ਅਜੇ ਨਹੀਂ ਮਿਲੀ ਹੈ। ਯੂਜ਼ਰਸ ਨੇ ਇਸ ਗੱਲ ਦੀ ਜਾਣਕਾਰੀ ਰੇਡਿਟ 'ਤੇ ਪੋਸਟ ਕੀਤੀ ਹੈ।

 


Related News