WhatsApp ’ਚ ਜਲਦ ਆ ਸਕਦੇ ਹਨ ਇਹ ਕਮਾਲ ਦੇ ਫੀਚਰ, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

10/13/2021 2:11:13 PM

ਗੈਜੇਟ ਡੈਸਕ– ਵਟਸਐਪ ਨੇ ਹਾਲ ਹੀ ’ਚ ਐਂਡ-ਟੂ-ਐਂਡ ਐਨਕ੍ਰਿਪਟਿਡ ਚੈੱਟ ਬੈਕਅਪ ਦਾ ਆਪਸ਼ਨ ਆਪਣੇ ਐਂਡਰਾਇਡ ਬੀਟਾ ਵਰਜ਼ਨ ਲਈ ਜਾਰੀ ਕੀਤਾ ਸੀ। ਰਿਪੋਰਟ ਮੁਤਾਬਕ, ਆਉਣ ਵਾਲੇ ਸਮੇਂ ’ਚ ਵਟਸਐਪ ਵਿਚ ਕਈ ਹੋਰ ਨਵੇਂ ਫੀਚਰਜ਼ ਵੇਖਣ ਨੂੰ ਮਿਲ ਸਕਦੇ ਹਨ। ਇਥੇ ਅਸੀਂ ਤੁਹਾਨੂੰ ਵਟਸਐਪ ਦੇ ਅਪਕਮਿੰਗ ਫੀਚਰਜ਼ ਬਾਰੇ ਦੱਸ ਰਹੇ ਹਾਂ।

ਚੈਟ ਬੈਕਅਪ ਨੂੰ ਮੈਨੇਜ ਕਰਨਾ
WABetaInfo ਮੁਤਾਬਕ, ਵਟਸਐਪ ਦੇ ਇਸ ਫੀਚਰ ਨਾਲ ਕਲਾਊਡ ’ਤੇ ਸੇਵ ਚੈਟ ਬੈਕਅਪ ਦੇ ਸਾਈਜ਼ ਨੂੰ ਮੈਨੇਜ ਕੀਤਾ ਜਾ ਸਕਦਾ ਹੈ। ਇਸ ਨਾਲ ਯੂਜ਼ਰਸ ਕਲਾਊਡ ’ਤੇ ਸੇਵ ਹੋਣ ਵਾਲੇ ਡਾਟਾ ਨੂੰ ਕੰਟਰੋਲ ਕਰ ਸਕੋਗੇ। ਇਹ ਅਪਡੇਟ ਵਟਸਐਪ ਐਂਡਰਾਇਡ ਬੀਟਾ ਵਰਜ਼ਨ 2.21.21.7 ’ਚ ਉਪਲੱਬਧ ਹੈ। ਇਸ ਲਈ ਯੂਜ਼ਰਸ ਨੂੰ ਟੋਟਲ 5 ਕੰਟਰੋਲ ਦਿੱਤੇ ਜਾਣਗੇ। ਇਸ ਨਾਲ ਉਹ ਚੈਟ ਬੈਕਅਪ ਸਾਈਜ਼ ਨੂੰ ਮੈਨੇਜ ਕਰ ਸਕਦੇ ਹਨ। ਇਸ ਵਿਚ ਫੋਟੋ, ਵੀਡੀਓ, ਆਡੀਓ ਫਾਈਲਾਂ, ਡਾਕਿਊਮੈਂਟਸ ਅਤੇ ਦੂਜੀਆਂ ਮੀਡੀਆਫਾਈਲਾਂ ਸ਼ਾਮਲ ਹੋਣਗੀਆਂ। ਯੂਜ਼ਰਸ ਇਨ੍ਹਾਂ ਆਪਸ਼ਨ ਲਈ ਟਾਗਲ ਆਨ ਜਾਂ ਆਫ ਕਰ ਸਕਦੇ ਹਨ। 

ਇਹ ਵੀ ਪੜ੍ਹੋ– WhatsApp ’ਚ ਮੌਜੂਦ ਹੈ ਗਜ਼ਬ ਦਾ ਫੀਚਰ, ਪਰਮਾਨੈਂਟਲੀ ਹਾਈਡ ਕਰ ਸਕਦੇ ਹੋ ਕਿਸੇ ਦੀ ਵੀ ਚੈਟ

ਵੌਇਸ ਰਿਕਾਰਡਿੰਗ ਨੂੰ ਪੌਜ਼ ਕਰਨਾ
ਚੈਟ ਬੈਕਅਪ ਮੈਨੇਜ ਤੋਂ ਇਲਾਵਾ ਵੌਇਸ ਰਿਕਾਰਡਿੰਗ ਲਈ ਵੀ ਵਟਸਐਪ ਨਵੇਂ ਫੀਚਰ ’ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਨਾਲ ਯੂਜ਼ਰਸ ਵੌਇਸ ਰਿਕਾਰਡ ਕਰਨ ਦੌਰਾਨ ਉਸ ਨੂੰ ਰੋਕ ਵੀ ਸਕਣਗੇ। ਹੁਣ ਤਕ ਯੂਜ਼ਰਸ ਨੂੰ ਵੌਇਸ ਮੈਨੇਜ ਸਟਾਪ ਕਰਨ ’ਤੇ ਉਸ ਨੂੰ ਦੁਬਾਰਾ ਸ਼ੁਰੂ ਤੋਂ ਰਿਕਾਰਡ ਕਰਨ ਦਾ ਆਪਸ਼ਨ ਮਿਲਦਾ ਹੈ।

ਨਵਾਂ ਕਾਨਟੈਕਟ ਇੰਫੋ ਡਿਜ਼ਾਇਨ
ਵਟਸਐਪ ਇਕ ਨਵੇਂ ਕਾਨਟੈਕਟ ਇੰਫੋ ਡਿਜ਼ਾਇਨ ’ਤੇ ਕੰਮ ਕਰ ਰਿਹਾ ਹੈ। ਇਹ ਨਵਾਂ ਡਿਜ਼ਾਇਨ ਵਟਸਐਪ ਬਿਜ਼ਨੈੱਸ ਐਪ ਦੇ ਰੀਡਿਜ਼ਾਇਨ ਕਾਨਟੈਕਟ ਇੰਫੋ ਸੈਕਸ਼ਨ ਵਰਗਾ ਹੀ ਹੈ। ਨਵੇਂ ਡਿਜ਼ਾਇਨ ਤੋਂ ਬਾਅਦ ਯੂਜ਼ਰਸ ਜਦੋਂ ਕਿਸੇ ਕਾਨਟੈਕਟ ਪ੍ਰੋਫਾਈਲ ’ਤੇ ਕਲਿੱਕ ਕਰਨਗੇ ਤਾਂ ਉਨ੍ਹਾਂ ਨੂੰ ਤਿੰਨ ਆਪਸ਼ਨ ਦਿੱਤੇ ਜਾਣਗੇ। ਇਸ ਵਿਚ ਯੂਜ਼ਰਸ ਨੂੰ ਚੈਟ, ਆਡੀਓ ਕਾਲ ਅਤੇ ਵੀਡੀਓ ਕਾਲ ਦਾ ਆਪਸ਼ਨ ਦਿੱਤਾ ਜਾਵੇਗਾ। ਇਸ ਵਿਚ ਯੂਜ਼ਰਸ ਨੂੰ ਕਾਨਟੈਕਟ ਦਾ ਡਿਸਕ੍ਰਿਪਸ਼ਨ ਵੀ ਵਿਖਾਇਆ ਜਾਵੇਗਾ।

ਇਹ ਵੀ ਪੜ੍ਹੋ– WhatsApp ’ਤੇ ਕਿਸ ਨਾਲ ਕਰਦੇ ਹੋ ਸਭ ਤੋਂ ਜ਼ਿਆਦਾ ਗੱਲਾਂ, ਸਕਿੰਟਾਂ ’ਚ ਕਰੋ ਪਤਾ

 

Rakesh

This news is Content Editor Rakesh