Truecaller ਐਂਡਰਾਇਡ ਐਪ ''ਚ ਉਪਲੱਬਧ ਹੋਇਆ ਨਵਾਂ ਫੀਚਰ

01/16/2018 11:43:14 AM

ਜਲੰਧਰ-ਵਿਸ਼ਵ ਦੀ ਮਸ਼ਹੂਰ ਕਾਲਰ ਆਈ ਡੀ ਸਰਵਿਸ ਟਰੂਕਾਲਰ ਨੇ ਆਪਣੇ ਯੂਜ਼ਰਸ ਲਈ ਇਕ ਨਵਾਂ ਫੀਚਰ ''ਬੈਕਅਪ ਫਾਰ ਐਂਡਰਾਇਡ'' ਦੇ ਨਾਂ ਨਾਲ ਲਾਂਚ ਕੀਤਾ ਹੈ, ਜੋ ਯੂਜ਼ਰਸ ਨੂੰ ਆਪਣੇ ਕੰਟੈਕਟ, ਕਾਲ ਹਿਸਟਰੀ , ਬਲਾਕ ਲਿਸਟ ਅਤੇ ਸੈਟਿੰਗਸ ਨੂੰ ਗੂਗਲ ਡਰਾਇਵ 'ਚ ਬੈਕਅਪ ਅਤੇ ਰੀਸਟੋਰ ਕਰਨ ਦੀ ਸਹੂਲਤ ਦੇਵੇਗਾ।

ਸਮਾਰਟਫੋਨ ਚੇਂਜ ਕਰਨ ਵਾਲਿਆਂ ਲਈ Truecaller ਦਾ ਇਹ ਫੀਚਰ ਕਾਫੀ ਫਾਇਦੇਮੰਦ ਹੋਵੇਗਾ। Truecaller ਦਾ ਇਹ ਬੈਕਅਪ ਫੀਚਰ ਜਲਦ ਹੀ ਐਂਡਰਾਇਡ ਯੂਜ਼ਰਸ ਲਈ ਉਪਲੱਬਧ ਹੋ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ , '' ਸਿਰਫ ਇਕ ਬਟਨ 'ਤੇ ਕਲਿੱਕ ਕਰਨ ਨਾਲ ਟਰੂਕਾਲਰ ਤੁਹਾਡੇ ਸਾਰੇ ਕੰਟੈਕਟ, ਕਾਲ ਹਿਸਟਰੀ, ਕਾਲ ਲਾਗ, ਬਲਾਕ ਲਿਸਟ ਨੂੰ ਕਿਸੇ ਫਾਇਲ ਦੀ ਸੈਟਿੰਗ Preference 'ਚ ਜਾ ਕੇ ਗੂਗਲ ਡਰਾਇਵ 'ਤੇ ਸਟੋਰ ਕੀਤਾ ਜਾ ਸਕੇਗਾ।'' ਜਿਨ੍ਹਾਂ ਯੂਜ਼ਰ ਕੋਲ ਗੂਗਲ ਡਰਾਇਵ ਅਕਾਊਟ ਨਹੀਂ ਹੈ , ਉਨ੍ਹਾਂ ਨੂੰ ਅਗਲੀ ਵਾਰ ਐਪ ਅਪਡੇਟ ਕਰਨ 'ਤੇ ਡਰਾਇਵ ਅਕਾਊਟ ਕ੍ਰੀਏਟ ਕਰਨ ਨੂੰ ਕਿਹਾ ਜਾਵੇਗਾ।

ਇਸ ਤੋਂ ਇਲਾਵਾ ਕੰਪਨੀ ਨੇ ਟਰੂਕਾਲਰ ਕੰਟੈਕਟ ਨਾਂ ਦਾ ਵੀ ਇਕ ਫੀਚਰ ਰੀਲੀਜ਼ ਕੀਤਾ ਹੈ। ਇਸ ਫੀਚਰ ਦੀ ਸਹਾਇਤਾ ਨਾਲ ਯੂਜ਼ਰ ਕਈ ਮਹੀਨੇ ਪੁਰਾਣੇ ਉਨ੍ਹਾਂ ਨੰਬਰਾਂ ਨੂੰ ਵੀ ਐਕਸੈਸ ਕਰ ਸਕਦਾ ਹੈ, ਜਿਨ੍ਹਾਂ ਨੂੰ ਸੇਵ ਨਹੀਂ ਕੀਤਾ ਸੀ।