Ducati ਨੇ ਆਪਣੀ ਨਵੀਂ Diavel 1260 ਤੇ 1260 S ਵੇਰੀਐਂਟ ਤੋਂ ਚੁੱਕਿਆ ਪਰਦਾ, ਜਾਣੋ ਖੂਬੀਆਂ

11/10/2018 11:57:33 AM

ਆਟੋ ਡੈਸਕ- ਪਾਵਰਫੁਲ ਤੇ ਐਕਸਪੈਂਸਿਵ ਸੁਪਰਾਬਾਈਕ ਬਣਾਉਣ ਵਾਲੀ ਕੰਪਨੀ ਡੁਕਾਟੀ ਨੇ ਮਿਲਾਨ 'ਚ ਚੱਲ ਰਹੇ EICMA ਮੋਟਰ ਸ਼ੋਅ 2018 'ਚ ਆਪਣੇ ਨਵੇਂ Diavel 1260 ਤੇ 1260 S ਵੈਰੀਐਂਟ ਨੂੰ ਪੇਸ਼ ਕਰ ਦਿੱਤਾ ਹੈ। ਇਹ ਬਾਈਕ XDiavel ਦੇ ਫੇਸਲਿਫਟ ਵਰਜਨ ਦੇ ਤੌਰ 'ਤੇ ਡਿਜ਼ਾਈਨ ਕੀਤੀ ਗਈ ਹੈ ਜਿਸ 'ਚ ਕਈ ਸਾਰੇ ਅਪਡੇਟਸ ਕੀਤੇ ਗਏ ਹਨ। ਇਸ ਪਾਵਰਫੁੱਲ ਬਾਈਕ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ 'ਚ ਸਟ੍ਰੀਟ ਫਾਈਟਰ ਤੇ ਕਰੂਜ਼ਰ ਦੋਵਾਂ ਬਾਈਕਸ ਦਾ ਮਜ਼ਾ ਇਕੋ 'ਚ ਲਿਆ ਜਾ ਸਕੇ।
ਇੰਜਨ ਪਾਵਰ
ਇਸ ਦਾ ਸਭ ਤੋਂ ਵੱਡਾ ਬਦਲਾਅ ਇਸ ਦੇ ਇੰਜਣ 'ਚ ਕੀਤਾ ਗਿਆ ਹੈ, ਇਸ 'ਚ 1,262 ਸੀ. ਸੀ ਦਾ Testastretta DVT ਇੰਜਣ ਲਗਾਇਆ ਗਿਆ ਹੈ ਜਿਸ ਨੂੰ XDiavel ਤੋਂ ਲਿਆ ਗਿਆ ਹੈ। ਇਸ ਨਵੀਂ Diavel 1260 'ਚ 157PS ਦੀ ਪਾਵਰ ਤੇ 129Nm ਦਾ ਟਾਰਕ ਪ੍ਰੋਡਿਊਸ ਕਰਨ ਦੀ ਸਮਰੱਥਾ ਹੈ। ਇਸ ਤੋ ਇਲਾਵਾ ਇਸ 'ਚ ਨਵਾਂ ਚੇਨ ਡਰਾਈਵ ਦਿੱਤਾ ਗਿਆ ਹੈ ਜਦ ਕਿ ਪੁਰਾਣੀ XDiavel 'ਚ ਬੈਲਟ ਡਰਾਈਵ ਦਿੱਤਾ ਗਿਆ ਸੀ।
ਲੁਕਸ 'ਚ ਵੀ ਕੀਤਾ ਗਏ ਹਨ ਕਈ ਵੱਡੇ ਬਦਲਾਅ
ਇਸ ਮੋਟਰਸਾਈਕਲ ਨੂੰ ਨਿਊ ਸ਼ਾਰਟ ਟ੍ਰੇਲਿਸ ਫ੍ਰੇਮ 'ਤੇ ਡਿਜ਼ਾਈਨ ਕੀਤਾ ਗਿਆ ਹੈ ਜੋ ਪਹਿਲਾਂ ਤੋਂ ਵੱਖ ਤਰ੍ਹਾਂ ਤੋਂ ਡਿਜ਼ਾਈਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਨਿਊ ਐਲਮੀਨੀਅਮ ਸਵਿੰਗ ਆਰਮ ਦਿੱਤੇ ਗਏ ਹਨ। Diavel 1260 S 'ਚ ਫੁੱਲੀ ਐਡਜਸਟੇਬਲ Ohlins ਇੰਵਰਟਿਡ ਟੈਲੀਸਕੋਪਿਕ ਫਰੰਟ ਫੋਰਕ ਦਿੱਤੇ ਗਏ ਹਨ। 1260 S ਵੇਰੀਐਂਟ 'ਚ ਅਪਗ੍ਰੇੇਡਿਡ Brembo ਬ੍ਰੇਕਸ, M50 ਕੈਲੀਪਰਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ਵੇਰੀਐਂਟ 'ਚ ਡੁਕਾਟੀ ਕਵਿੱਕ ਸ਼ਿਫਟ (DQS) ਸਿਸਟਮ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 1260 S ਵੇਰੀਐਂਟ 'ਚ LED ਹੈੱਡਲਾਈਟਸ ਤੇ DRL, ਡੁਕਾਟੀ ਮਲਟੀਮੀਡੀਆ ਸਿਸਟਮ, ਮਸ਼ੀਨ ਫਿਨਿਸ਼ਡ ਵ੍ਹੀਲਸ ਤੇ ਸਪੈਸ਼ਲ ਸੀਟ ਦਿੱਤੀ ਗਈ ਹੈ।
ਐਪ ਤੋ ਕਰ ਸਕਦੇ ਹੈ ਬਾਈਕ ਨੂੰ ਲਿੰਕ
ਡੁਕਾਟੀ ਦੀ ਇਹ ਨਵੀਂ ਬਾਈਕ ਨੂੰ ਸਟੈਂਡਰਡ ਡੁਕਾਟੀ ਲਿੰਕ ਐਪ ਤੋਂ ਕੁਨੈੱਕਟ ਕਰ ਸਮਾਰਟਫੋਨਸ ਤੋਂ ਹੀ ਇਸ ਦੀ ਸੈਟਿੰਗਸ ਨੂੰ ਐਡਜਸਟ ਕਰ ਸਕਦੇ ਹਨ। ਇਸ ਐਪ ਤੋਂ ABS, ਟੈਕਸ਼ਨ ਕੰਟਰੋਲ, ਰਾਈਡ ਮੋਡਸ ਸੈਟਿੰਗ ਤੇ ਰਾਈਡਿੰਗ ਰੂਟ ਤੇ ਸਪੀਡ ਡਾਟਾ ਨੂੰ ਰਿਕਾਰਡ ਕਰਨ ਜਿਹੀਆਂ ਕੰਮ ਕਰ ਸਕਦੇ ਹਨ। 2019 ਤੱਕ ਭਾਰਤ 'ਚ ਕਰੇਗੀ ਐਂਟਰੀ
ਡੁਕਾਟੀ ਆਪਣੀ ਨਵੀਂ 4iavel 1260 ਤੇ 1260 S ਨੂੰ 2019 ਤੱਕ ਭਾਰਤ 'ਚ ਲਾਂਚ ਕਰੇਗਾ। ਹਾਲਾਂਕਿ ਕੰਪਨੀ ਨੇ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।