Bajaj Dominar 250 ਜਲਦ ਹੋਵੇਗੀ ਲਾਂਚ, ਦੇਖੋ ਟੀਜ਼ਰ ਵੀਡੀਓ

03/09/2020 2:34:18 PM

ਗੈਜੇਟ ਡੈਸਕ– ਬਜਾਜ ਆਟੋ ਨੇ ਆਪਣੇ ਆਉਣ ਵਾਲੇ ਡੋਮਿਨਾਰ 250 ਬਾਈਕ ਦੀ ਪਹਿਲੀ ਟੀਜ਼ਰ ਵੀਡੀਓ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ, ਇਸ ਨੂੰ 20 ਮਾਰਚ ਨੂੰ ਲਾਂਚ ਕੀਤਾ ਜਾਵੇਗਾ ਅਤੇ ਨਾਲ ਹੀ ਇਸ ਦੀ ਪ੍ਰੀ-ਬੁਕਿੰਗਸ ਵੀ ਸ਼ੁਰੂ ਕਰ ਦਿੱਤੀ ਜਾਵੇਗੀ। 

ਇਸ ਬਾਈਕ ਦੇ ਡਿਜ਼ਾਈਨ ਨੂੰ ਡੋਮਿਨਾਰ 400 ਵਰਗਾ ਹੀ ਰੱਖਿਆ ਗਿਆ ਹੈ ਪਰ ਇਸ ਵਿਚ ਨਵੇਂ ਅਲੌਏ ਵ੍ਹੀਲ ਅਤੇ ਦੋਵਾਂ ਪਹੀਆਂ ’ਤੇ ਛੋਟੇ ਟਾਇਰ ਲਗਾਏ ਗਏ ਹਨ। ਲਾਗਤ ’ਚ ਕਮੀ ਦੇ ਟੀਚੋ ਨੂ ਲੈ ਕੇ ਅਜਿਹਾ ਕੰਪਨੀ ਨੇ ਕੀਤਾ ਹੈ ਪਰ ਇਸ ਦੇ ਐੱਲ.ਈ.ਡੀ. ਹੈੱਡਲੈਂਪ, ਡਿਜੀਟਲ ਇੰਸਟਰੂਮੈਂਟ ਕੰਸੋਲ, ਸਸਪੈਂਸ਼ਨ ਨੂੰ ਉਸੇ ਤਰ੍ਹਾਂ ਰੱਖਿਆ ਗਿਆਹੈ। 

 

ਇੰਜਣ
ਬਜਾਜ ਡੋਮਿਨਾਰ 250 ’ਚ 250 ਸੀਸੀ ਦਾ ਇੰਜਣ ਲੱਗਾ ਹੋਵੇਗਾ ਜੋ ਜ਼ਿਆਦਾ ਮਾਈਲੇਜ ਦੇਵੇਗਾ। ਟੂਅਰਿੰਗ ਲਈ ਇਸ ਨੂੰ ਇਕ ਬਿਹਤਰ ਬਾਈਕ ਕਿਹਾ ਜਾ ਸਕੇਗਾ। ਇਸ ਵਿਚ 6 ਸਪੀਡ ਗਿਅਰਬਾਕਸ ਲੱਗਾ ਹੋਵੇਗਾ ਅਤੇ ਚਾਲਕ ਦੀ ਸੁਵਿਧਾ ਲਈ ਦੋਵਾਂ ਪਹੀਆਂ ’ਚ ਡਿਸਕ ਬ੍ਰੇਕ ਦਿੱਤੀ ਜਾਵੇਗੀ। ਫਿਲਹਾਲ ਬਜਾਜ ਡੋਮਿਨਾਰ 250 ਦੀ ਕੀਮਤ ਦਾ ਕੰਪਨੀ ਨੇ ਖੁਲਾਸਾ ਨਹੀਂ ਕੀਤਾ।