ਮੁਸ਼ਕਿਲ ’ਚ ਪਾ ਸਕਦੈ ਪੋਰਨ ਦੇਖਣਾ, ਈਮੇਲ ਰਾਹੀਂ ਮੰਗੀ ਜਾ ਰਹੀ ਫਿਰੌਤੀ : ਰਿਪੋਰਟ

10/18/2019 1:38:00 PM

ਗੈਜੇਟ ਡੈਸਕ– ਹੁਣ ਪੋਰਨ ਯਾਨੀ ਸੈਕਸ ਵੀਡੀਓ ਦੇਖਣਾ ਕਿਸੇ ਨੂੰ ਵੀ ਮੁਸ਼ਕਿਲ ’ਚ ਪਾ ਸਕਦਾ ਹੈ। ਵੀਰਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਮੁਤਾਬਕ, ਫੋਰਪਿਐਕਸ (Phorpiex) ਨਾਂ ਦੇ ਇਕ ਬੋਟਨੈੱਟ ਦਾ ਪਤਾ ਲੱਗਾ ਹੈ ਜੋ ਕਿ ਲੋਕਾਂ ਨੂੰ ਹਰ ਘੰਟੇ 30 ਹਜ਼ਾਰ ਈਮੇਲ ਭੇਜਦਾ ਹੈ। ਇਸ ਈਮੇਲ ਰਾਹੀਂ ਉਨ੍ਹਾਂ ਦੇ ਸੈਕਸ ਕੰਟੈਂਟ ਨੂੰ ਲੀਕ ਕਰਨ ਦੀ ਧਮਕੀ ਦੇ ਕੇ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ। ਈਮੇਲ ’ਚ ਧਮਕੀ ਦਿੱਤੀ ਜਾਂਦੀ ਹੈ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਨ੍ਹਾਂ ਦੇ ਵੈੱਬਕੈਮ ਤੋਂ ਕੈਪਚਰ ਕੀਤੇ ਗਏ ਸੈਕਸ਼ੁਅਲ ਕੰਟੈਂਟ ਨੂੰ ਲੀਕ ਕਰ ਦਿੱਤਾ ਜਾਵੇਗਾ। ਹਿੰਦੁਸਤਾਨ ਟਾਈਮਸ ਮੁਤਾਬਕ, ਇਹ ਰਿਪੋਰਟ ਗਲੋਬਲ ਸਾਈਬਰ ਸਕਿਓਰਿਟੀ ਕੰਪਨੀ ਚੈੱਕ ਪੁਆਇੰਟ ਦੁਆਰਾ ਜਾਰੀ ਕੀਤੀ ਗਈ ਹੈ। 

ਖਬਰ ਮੁਤਾਬਕ ਫੋਰਪਿਐਕਸ (Phorpiex) ਜਾਂ ਟ੍ਰਿਕ (Trik) ਨਾਂ ਦਾ ਇਹ ਮਾਲਵੇਅਰ ਹਰ ਘੰਟੇ 30 ਹਜ਼ਾਰ ਸੈਕਸਟਾਰਸ਼ਨ (Sextortion) ਦਾ ਮੈਸੇਜ ਭੇਜ ਰਿਹਾ ਹੈ। ਖਬਰ ਲਿਖੇ ਜਾਣ ਤਕ ਇਸ ਤਰ੍ਹਾਂ ਦੇ ਲਗਭਗ 2.7 ਕਰੋੜ ਈਮੇਲ ਭੇਜੇ ਜਾ ਚੁੱਕੇ ਹਨ। 

threatpost ਮੁਤਾਬਕ, ਰਿਸਰਚਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪੰਜ ਮਹੀਨਿਆਂ ਦੌਰਾਨ ਫੋਰਪਿਐਕਸ ਕੈਂਪੇਨ ਦੇ ਵਾਲੇਟ ’ਚ ਲਗਭਗ 14 ਬਿਟਕੁਆਇਨ ਟ੍ਰਾਂਸਫਰ ਹੋਏ ਹਨ ਜੋ ਕਿ ਲਗਭਗ 110,000 ਡਾਲਰ ਯਾਨੀ ਲਗਭਗ 78 ਲੱਖ ਰੁਪਏ ਦੇ ਬਰਾਬਰ ਹੈ। ਇਹ ਬੋਟਨੈੱਟ ਇਸ ਲਈ ਵੀ ਕਾਫੀ ਖਤਰਨਾਕ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨੂੰ ਯੂਜ਼ਰ ਦਾ ਪਾਸਵਰਡ ਵੀ ਪਤਾ ਹੁੰਦਾ ਹੈ। ਇਸ ਲਈ ਇਹ ਯੂਜ਼ਰ ਨੂੰ ਉਸ ਦਾ ਪਾਸਵਰਡ ਦੱਸ ਦੇ ਦਰਾ ਦਿੰਦਾ ਹੈ। 

ਇੰਝ ਕਰਦਾ ਹੈ ਕੰਮ 
ਬੋਟਨੈੱਟ ਹਜ਼ਾਰਾਂ ਇੰਫੈਕਟਿਡ ਹੋਸਟ ਨੂੰ ਇਸਤੇਮਾਲ ਕਰਦਾ ਹੈ। ਜਿਸ ਨਾਲ ਇਹ ਬੜੀ ਆਸਾਨੀ ਨਾਲ ਕਮਾਂਡ ਅਤੇ ਕੰਟਰੋਲ ਸਰਵਰ ਤੋਂ ਈਮੇਲ ਐਡਰੈੱਸ ਦੇ ਡਾਟਾਬੇਸ ਨੂੰ ਕਲੈਕਟ ਕਰ ਲੈਂਦਾ ਹੈ। ਬਾਅਦ ’ਚ ਇਨ੍ਹਾਂ ’ਚੋਂ ਕਿਸੇ ਈਮੇਲ ਨੂੰ ਚੁਣ ਲਿਆ ਜਾਂਦਾ ਹੈ ਅਤੇ ਉਸ ਨੂੰ ਧਮਕੀ ਭਰੇ ਈਮੇਲ ਭੇਜੇ ਜਾਂਦੇ ਹਨ। ਅਜਿਹੇ ’ਚ ਇਕ ਸਪੈਮ ਨਾਲ ਇਕ ਇਕ ਵਾਰ ’ਚ 2 ਕਰੋੜ 70 ਲੱਖ ਤੋਂ ਜ਼ਿਆਦਾ ਯੂਜ਼ਰਜ਼ ਨੂੰ ਆਪਣਾ ਸ਼ਿਕਾਰ ਬਣਾ ਸਕਦਾ ਹੈ। ਰਿਸਰਚਰਾਂ ਦਾ ਕਹਿਣਾ ਹੈ ਕਿ ਫੋਰਪਿਐਕਸ ਹੈਕਰਾਂ ਕੋਲ ਯੂਜ਼ਰਜ਼ ਦੇ ਈਮੇਲ ਪਾਸਵਰਡ ਪਿਛਲੇ ਕਈ ਸਾਲਾਂ ’ਚ ਹੋਏ ਡਾਟਾ ਲੀਕ ਦੇ ਕਾਰਨ ਮਿਲੇ ਹਨ। 

ਲੱਖਾਂ ਹੋਸਟ ਨੂੰ ਕਰਦਾ ਹੈ ਆਪਰੇਟ
ਦੱਸਿਆ ਜਾ ਰਿਹਾ ਹੈ ਕਿ ਇਹ ਬੋਟਨੈੱਟ ਪਿਛਲੇ 10 ਸਾਲਾਂ ਤੋਂ ਐਕਟਿਵ ਹੈ। ਇਹ ਇਸ ਸਮੇਂ 4 ਲੱਖ ਤੋਂ ਜ਼ਿਆਦਾ ਇੰਫੈਕਟਿਡ ਹੋਸਟ ਨੂੰ ਆਪਰੇਟ ਕਰਦਾ ਹੈ। ਕੁਝ ਸਾਲ ਪਹਿਲਾਂ ਤਕ ਫੋਰਪਿਐਕਸ ਵੱਖ-ਵੱਖ ਮਾਲਵੇਅਰ ਜ਼ਰੀਏ ਕ੍ਰਿਪਟੋਕਰੰਸੀ ਕਮਾਉਂਦਾ ਸੀ। ਰਿਸਰਚਰ ਇਸ ਨੂੰ ਇਕ ਖਤਰਨਾਕ ਸਪੈਮ ਬੋਟ ਦੱਸ ਰਹੇ ਹਨ ਜੋ ਵੱਡੇ ਪੱਧਰ ’ਤੇ ਸੈਕਸਟ੍ਰਾਸ਼ਨ ਕੈਂਪੇਨ ਚਲਾ ਰਿਹਾ ਹੈ।