BMW ਨੇ ਭਾਰਤ ''ਚ ਲਾਂਚ ਕੀਤੀ ਨਵੀਂ ਸੇਡਾਨ ਕਾਰ 330i

05/19/2017 5:29:20 PM

ਜਲੰਧਰ- BMW ਨੇ ਭਾਰਤ ''ਚ ਆਪਣੀ ਨਵੀਂ ਸਪੋਰਟਸ ਕਾਰ 330i ਨੂੰ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਖਾਸਿਅਤ ਇਸਦਾ ਡਿਜ਼ਾਇਨ ਹੈ। ਨਵੀਂ 330i ਦੋ ਵੇਰਿਅੰਟਸ ਸਪੋਰਟ ਲਾਈਨ ਅਤੇ ਐੱਮ ਸਪੋਰਟ ਐਡੀਸ਼ਨ ''ਚ ਮਿਲੇਗੀ। BMW ਦੀ 330i ਕੰਪਨੀ ਦੇ ਚੇਂਨਈ ਪਲਾਂਟ ''ਚ ਹੀ ਬਣੇਗੀ। ਇਹ ਕਾਰ ਹੁਣ ਵਿਕਰੀ ਲਈ ਉਪਲੱਬਧ ਹੋ ਗਈ ਹੈ। ਲੁਕਸ ਅਤੇ ਪਰਫਾਰਮੇਨਸ ਤੋਂ ਇਲਾਵਾ ਇਸ ਕਾਰ ''ਚ ਕੰਫਰਟ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਹੈ।

ਕੀਮਤ

ਕੀਮਤ ਦੀ ਗੱਲ ਕਰੀਏ ਤਾਂ 330i ''ਚ 2 ਵੇਰਿਅੰਟਸ ਮਿਲਣਗੇ ਜਿਸ ''ਚ ਸਪੋਰਟ ਲਾਈਨ ਦੀ ਦਿੱਲੀ ''ਚ ਐਕਸ ਸ਼ੋਅ ਰੂਮ ਕੀਮਤ 42.40 ਲੱਖ ਰੁਪਏ ਅਤੇ ਐੱਮ ਸਪੋਰਟ ਐਡੀਸ਼ਨ ਦੀ ਦਿਲੀ ''ਚ ਐਕਸ ਸ਼ੋਅ ਰੂਮ ਕੀਮਤ 44.90 ਲੱਖ ਰੁਪਏ ਹੈ।

ਇੰਜਣ
ਨਵੀਂ BMW 330i ''ਚ ਦੋ ਇੰਜਨ ਆਪਸ਼ਨ ਮਿਲਣਗੇ ਜਿਸ ''ਚ 2.0L ਦਾ ਪੈਟਰੋਲ ਅਤੇ 2.0L ਦਾ ਡੀਜ਼ਲ ਇੰਜਣ ਸ਼ਾਮਿਲ ਹੈ। ਇਸ ਦਾ ਪੈਟਰੋਲ ਇੰਜਣ 1998cc ਦਾ ਹੈ ਜੋ 252hp ਦੀ ਪਾਵਰ ਅਤੇ 350Nm ਦਾ ਟਾਰਕ ਦਿੰਦਾ ਹੈ। ਇਸ ਤੋਂ ਇਲਾਵਾ ਕਾਰ ਇਕ ਲਿਟਰ ''ਚ 16 ਕਿਲੋਮੀਟਰ ਦੀ ਮਾਇਲੇਜ ਵੀ ਦਿੰਦੀ ਹੈ ਉਥੇ ਹੀ ਇਸ ਦਾ ਡੀਜਲ ਇੰਜਣ ਵੀ 1998cc ਦਾ ਹੈ ਜੋ 252hp ਦੀ ਪਾਵਰ ਅਤੇ 350Nm ਦਾ ਟਾਰਕ ਦਿੰਦਾ ਹੈ ਅਤੇ ਕਾਰ ਦੀ ਮਾਇਲੇਜ 16kmpl ਹੈ। ਕਾਰ ਦੇ ਦੋਨਾਂ ਹੀ ਮਾਡਲ 100 ਕਿਲੋਮੀਟਰ ਦੀ ਪ੍ਰਤੀ ਘੰਟੇ ਦੀ ਰਫਤਾਰ ਕੇਵਲ 5.8 ਸੈਕਿੰਡਸ ''ਚ ਫੜ ਲੈਂਦੇ ਹੈ ਨਵੀਂ 330i ਦੀ ਟਾਪ ਸਪੀਡ 250 ਕਿਲੋਮੀਟਰ/ਘੰਟਾ ਹੈ।

ਲੁਕਸ ਅਤੇ ਸੈਫਟੀ ਫੀਚਰਸ

ਨਵੀਂ 330i ਦੀ ਲੁਕਸ ਬੇਹੱਦ ਸਪੋਰਟੀ ਹੈ ਅਤੇ ਇਸ ''ਚ ਕਈ ਚੰਗੇ ਫੀਚਰਸ ਨੂੰ ਸ਼ਾਮਿਲ ਕੀਤੇ ਗਏ ਹੈ। ਸੈਫਟੀ ਲਈ ਕਾਰ ''ਚ ਐਂਟੀ ਲਾਕ ਬ੍ਰੇਕਿੰਗ ਸਿਸਟਮ (ABS), ਬ੍ਰੇਕ ਅਸਿਸਟ, ਡਾਇਨਾਮਿਕ ਟਰੈਕਿੰਗ ਕੰਟਰੋਲ (DTC) ਅਤੇ ਡਾਇਨਾਮਿਕ ਸਟੇਬੀਲਿਟੀ ਕੰਟਰੋਲ (DSC) , ਸਾਈਡ ਇੰਪੈਕਟ ਪ੍ਰੋਟੈਕਸ਼ਨ ਅਤੇ ਰਨਫਲੈਟ ਟਾਇਰਸ ਜਿਹੇ ਕਈ ਚੰਗੇ ਫੀਚਰਸ ਨੂੰ ਸ਼ਾਮਿਲ ਹਨ।