2017 Hero ਨੇ ਲਾਂਚ ਕੀਤਾ BS-4 ਇੰਜਣ ਨਾਲ Glamour ਦਾ ਨਵਾਂ ਅਵਤਾਰ, ਜਾਣੋ ਕੀਮਤ ਅਤੇ ਖੂਬੀਆਂ

04/14/2017 6:59:21 PM

ਜਲੰਧਰ- ਦੋਪਹਿਆ ਵਾਹਨ ਲਈ ਮਸ਼ਹੂਰ ਭਾਰਤੀ ਕੰਪਨੀ ਹੀਰੋ ਨੇ ਆਪਣੀ ਨਵੀਂ ਗਲੈਮਰ ਲਾਂਚ ਕਰ ਦਿੱਤੀ ਹੈ। ਕੰਪਨੀ ਨੇ 2017 ਹੀਰੋ ਗਲੈਮਰ ਦੀ ਸ਼ੁਰੂਆਤੀ ਕੀਮਤ 57,755 ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਹੈ। ਉਥੇ ਹੀ ਇਸ ਦੇ ਡਿਸਕ ਬ੍ਰੇਕ ਵੇਰਿਅੰਟ ਦੀ ਸ਼ੁਰੂਆਤੀ ਕੀਮਤ 59,755 ਰੁਪਏ (ਐਕਸ ਸ਼ੋਰੂਮ ਦਿੱਲੀ) ਤੈਅ ਕੀਤੀ ਗਈ ਹੈ। ਕੰਪਨੀ ਨੇ ਫਿਊਲ ਇੰਜੈਕਟੇਡ ਵਰਜਨ ਵੀ ਇੰਟਰੋਡਿਊਸ ਕੀਤਾ ਹੈ ਜਿਸਦੀ ਕੀਮਤ 66,580 (ਐਕਸ ਸ਼ੋਰੂਮ ਦਿੱਲੀ) ਰੱਖੀ ਗਈ ਹੈ। ਕਾਰਬਿਊਰੇਟੇਡ ਮੋਟਰਸਾਈਕਲ ਫ੍ਰੰਟ ਡਿਸਕ ਬਰੇਕ ਅਤੇ ਡਰਮ ਬਰੈਕ ''ਚ ਉਪਲੱਬਧ ਹੈ। ਉਥੇ ਹੀ, ਫਿਊਲ ਇੰਜੈਕਟੇਡ ਵਰਜਨ ਸਿਰਫ ਡਿਸਕ ਬਰੇਕ ਆਪਸ਼ਨ ''ਚ ਉਪਲੱਬਧ ਹੈ। ਨਵੀਂ ਹੀਰੋ ਗਲੈਮਰ ਨੂੰ ਬੁੱਕ ਕਰਾ ਸਕਦੇ ਹੋ ਅਤੇ 15 ਤੋਂ 25 ਦਿਨ ਦੇ ਅੰਦਰ ਇਸ ਦੀ ਪੂਰੀ ਪੇਮੈਂਟ ਕਰਕੇ ਘਰ ਵੀ ਲੈ ਜਾ ਸਕਦੇ ਹਨ।

 

ਨਵੀਂ ਹੀਰੋ ਗਲੈਮਰ ਦੇ ਦੋਨੋਂ ਵੇਰਿਅੰਟ ''ਚ BS-IV ਵਾਲਾ 12533 ਇੰਜਣ ਲਗਾ ਹੈ ਜੋ ਸਿੰਗਲ ਸਿਲੰਡਰ ਦੇ ਨਾਲ 4 ਸਪੀਡ ਗਿਅਰਬਾਕਸ ਨਾਲ ਲੈਸ ਹੈ। ਇਸ ਬਾਇਕ ਦੇ ਇੰਜਣ ''ਚ ਸਟਾਪ-ਸਟਾਰਟ ਵਾਲੀ i3S ਟੈਕਨਾਲੋਜੀ ਦਿੱਤੀ ਹੈ। ਇਹ 11.5 bhp ਪਾਵਰ ਵਾਲੇ ਆਉਟਗੋਇੰਗ ਮਾਡਲ ਤੋਂ 27 ਫੀਸਦੀ ਜ਼ਿਆਦਾ ਪਾਵਰ ਦਿੰਦਾ ਹੈ। ਕਾਰਬਿਊਰੇਟਡ ਵਰਜ਼ਨ ਮਾਰਡਨ 3V carburettor  ਦੇ ਨਾਲ ਹੈ ਤਾਂ ਉਥੇ ਹੀ ਫਿਊਲ ਇੰਜੇਕਟੇਡ ਵਰਜਨ ਲੇਟੈਸਟ ਇਲੈਕਟ੍ਰਾਨਿਕ ਫਿਊਲ ਇੰਜੈਕਸ਼ਨ ਟੈਕਨਾਲੋਜੀ ਨਾਲ ਲੈਸ ਹੈ। ਕੰਪਨੀ ਮੁਤਾਬਕ ਹੀਰੋ ਗਲੈਮਰ ਦੀ ਕਾਰਬਿਊਰੇਟਡ ਵਰਜ਼ਨ 60km/l ਤੱਕ ਮਾਇਲਜ ਦਿੰਦੀ ਹੈ ਅਤੇ ਫਿਊਲ ਇੰਜੈਕਟੇਡ ਵਰਜ਼ਨ 62kmpl ਤੱਕ ਮਾਈਲੇਜ ਦਿੰਦੀ ਹੈ। ਇਸ ਦੇ ਨਾਲ ਹੀ ਇਸ ''ਚ ਸੈਮੀ- ਡਬਲ ਕਰੈਡਲ-ਟਾਈਪ ਚੈਸੀ ਦਿੱਤੀ ਗਈ ਹੈ। ਹੀਰੋ ਨੇ ਆਪਣੀ ਗਲੈਮਰ ''ਚ ਫੋਰ ਡਿਊਲ-ਟੋਨ ਕਲਰ ਆਪਸ਼ਨ ਦਿੱਤੇ ਹਨ।

ਨਵੀਂ ਗਲੈਮਰ 2016 ਐਕਸਟ੍ਰੀਮ ਦੀ ਤਰ੍ਹਾਂ ਥੋੜ੍ਹਾ ਲੁੱਕ ਦਿੰਦੀ ਹੈ। ਇਸ ''ਚ ਸੈਮੀ-ਡਿਜ਼ੀਟਲ ਲੇਆਉਟ ਵਾਲਾ ਇੰਸਟਰੂਮੇਂਟ ਕਲਸਟਰ ਦਿੱਤਾ ਹੋਇਆ ਹੈ ਅਤੇ ਬਾਕੀ ਦੇ ਸਾਈਕਲ ਪਾਰਟਸ ਬਲੈਕ ਕਲਰ ''ਚ ਦਿੱਤੇ ਗਏ ਹਨ। ਪੁਰਾਣੇ ਮਾਡਲ ਦੇ ਮੁਕਾਬਲੇ ਇਸਨੂੰ 3kg ਹਲਕਾ ਰੱਖਿਆ ਹੈ।