ਭਾਰਤ ''ਚ ਲਾਂਚ ਹੋਈ ਫਿਏਟ ਦੀ ਨਵੀ ਹੈੱਚਬੈਕ ਕਾਰ Punto Evo Pure

04/22/2017 6:10:49 PM

ਜਲੰਧਰ- ਛੋਟੀ ਕਾਰ ਲਈ ਮਸ਼ਹੂਰ ਕੰਪਨੀ ਫ਼ਿਏਟ ਨੇ ਆਪਣੀ ਪੁੰਟੋ ਫੈਮਿਲੀ ''ਚ ਇਕ ਅਤੇ ਕਾਰ ਨੂੰ ਸ਼ਾਮਿਲ ਕੀਤਾ ਹੈ। ਇਸ ਕਾਰ ਨੇ ਪੁੰਟੋ ਪਿਓਰ ਨੂੰ ਰਿਪਲੇਸ ਕੀਤਾ ਹੈ ਅਤੇ ਇਸਦੀ ਜਗ੍ਹਾ ਹੁਣ ਪੇਸ਼ ਕੀਤੀ ਗਈ ਹੈ ਨਵੀਂ ਪੁੰਟੋ ਈਵੋ ਪਯੋਰ। ਇਸ ਕਾਰ ਦੇ ਬਾਰੇ ''ਚ ਤੁਹਾਨੂੰ ਦੱਸ ਦਈਏ ਕਿ ਇਹ ਕਾਰ ਨਵੀਂ ਐਂਟਰੀ ਲੈਵਲ ਹੈਚਬੈਕ ਹੋਵੇਗੀ। ਫਿਏਟ ਪੁੰਟੋ ਈਵੋ ਪਿਓਰ ਦੀ ਕੀਮਤ 4.92 ਲੱਖ ਰੁਪਏ (ਐਕਸ-ਸ਼ੋਰੂਮ ਦਿੱਲੀ) ਰੱਖੀ ਗਈ ਹੈ। ਫਿਏਟ ਦੀਆਂ ਕਾਰਾਂ ''ਚ ਨਵੀਂ ਪੁੰਟੋ ਈਵੋ ਪਿਓਰ ਸਭ ਤੋਂ ਸਸਤੀ ਕਾਰ ਹੈ।

ਪੁੰਟੋ ਈਵੋ ਪਿਓਰ ''ਚ ਕੇਵਲ 1.2 ਲਿਟਰ ਦਾ ਪੈਟਰੋਲ ਇੰਜਣ ਮਿਲੇਗਾ। ਫਿਏਟ ਪੁੰਟੋ ਇਵੋ ਪਿਓਰ ਫਿਏਟ ਦੇ ਸਿਗਨੇਚਰ ਰੇਨਡਿਅਰ ਹੈੱਡਲੈਂਪ ਦੇ ਨਾਲ ਆਈ ਹੈ। ਇਹ ਕਾਰ 1.2 ਲਿਟਰ ਫਾਇਰ ਪੈਟਰੋਲ ਇੰਜਣ ''ਚ ਉਪਲੱਬ‍ਧ ਹੋਵੇਗੀ ਜੋ ਕਿ 67 bhp ਦੀ ਸ਼ਕਤੀ 6000 ਆਰ. ਪੀ. ਐੱਮ ''ਤੇ ਅਤੇ 96 ਐੱਨ. ਐੱਮ ਦਾ ਟਾਰਕ 2500 ਆਰ. ਪੀ. ਐੱਮ ''ਤੇ ਪ੍ਰਦਾਨ ਕਰਦਾ ਹੈ। ਫਿਏਟ ਕੀ ਦੀ ਇਹ ਕਾਰ 5 ਸ‍ਪੀਡ ਮੈਨੂਅਲ ਟਰਾਂਸਮਿਸ਼ਨ ਦੇ ਨਾਲ ਉਤਾਰੀ ਹੈ।

ਫਿਏਟ ਪੁੰਟੋ ਈਵੋ ਪਿਓਰ ''ਤੇ 3 ਸਾਲ ਦੀਆਂ ਵਾਰੰਟੀ
ਗਾਹਕਾਂ ਨੂੰ ਲੁਭਾਉਣ ਲਈ ਫਿਏਟ ਇਸ ਕਾਰ ''ਤੇ 3 ਸਾਲ ਦੀ ਵਾਰੰਟੀ ਸਰਵਿਸ ਇੰਟਰਵਲ ਦੇ ਨਾਲ 15,0000 ਕਿਲੋਮੀਟਰ ਤੱਕ ਦੇ ਰਹੀ ਹੈ। ਇਸ ''ਚ ਫਿਏਟ ਦੇ ਨਵੇਂ ਡਿਜ਼ਾਇਨ ਵਾਲੇ ਹੈਡਲੈਂਪਸ ਅਤੇ ਮਸਕੁਲਰ ਬਾਡੀ ਡਿਜ਼ਾਇਨ ਦਾ ਇਸਤੇਮਾਲ ਹੋਇਆ ਹੈ। ਇਸ ਵਜ੍ਹਾ ਕਰਕੇ ਇਹ ਸੜਕ ਦੇ ਛੋਟੇ-ਮੋਟੇ ਖੱਡਿਆਂ ਅਤੇ ਬਰੇਕਰਾਂ ਨੂੰ ਅਸਾਨੀ ਨਾਲ ਪਾਰ ਕਰ ਸਕਦੀ ਹੈ।