ਦਸੰਬਰ ਤੋਂ ਇਨ੍ਹਾਂ ਡਿਵਾਈਸਿਜ਼ ’ਤੇ ਨਹੀਂ ਚੱਲੇਗਾ Netflix, ਜਾਣੋ ਕਾਰਨ

11/07/2019 2:17:27 PM

ਗੈਜੇਟ ਡੈਸਕ– ਦੁਨੀਆ ਦੀ ਸਭ ਤੋਂ ਲੋਕਪ੍ਰਸਿੱਧ ਵੀਡੀਓ ਸਟਰੀਮਿੰਗ ਸੇਵਾ Netflix ਦਸੰਬਰ ਤੋਂ ਕੁਝ ਡਿਵਾਈਸਿਜ਼ ’ਤੇ ਨਹੀਂ ਚੇਲੱਗੀ। ਜਿਨ੍ਹਾਂ ਡਿਵਾਈਸਿਜ਼ ’ਚ Netflix ਦੀ ਸੇਵਾ ਬੰਦ ਹੋਣ ਵਾਲੀ ਹੈ ਉਨ੍ਹਾਂ ’ਚ ਅਜਿਹਾ ਉਨ੍ਹਾਂ ਦੀਆਂ ਤਕਨੀਕੀ ਸੀਮਾਵਾਂ ਕਾਰਨ ਹੋਵੇਗਾ। ਕੰਪਨੀ ਵਲੋਂ ਕਿਹਾ ਗਿਆ ਹੈ ਕਿ 2010 ਅਤੇ 2011 ਦੇ ਕੁਝ ਸੈਮਸੰਗ ਟੀ-ਵੀਜ਼ ’ਚ ਪੁਰਾਣੇ ਸਾਫਟਵੇਅਰ ਹੋਣ ਕਾਰਨ 1 ਦਸੰਬਰ ਤੋਂ ਬਾਅਦ Netflix ਨਹੀਂ ਚਲਾ ਸਕੋਗੇ। ਨੈੱਟਫਲਿਕਸ ਨੇ ਇਹ ਵੀ ਕਿਹਾ ਹੈ ਕਿ ਪੁਰਾਣੇ ਰੋਕੁ ਪਲੇਅਰਸ ’ਤੇ ਦਸੰਬਰ ਤੋਂ ਨੈੱਟਫਲਿਕਸ ਨਹੀਂ ਚੱਲੇਗਾ। ਜੇਕਰ ਯੂਜ਼ਰ ਦਾ ਨੈੱਟਫਲਿਕਸ ਐਪ ਆਟੋ ਪਲੇਅ ਨੈਕਸਟ ਨਹੀਂ ਕਰ ਰਿਹਾ ਤਾਂ ਇਸ ਦਾ ਮਤਲਬ ਹੈ ਕਿ ਯੂਜ਼ਰਜ਼ ਰੋਕੁ ਨੈੱਟਫਲਿਕਸ ਦਾ ਪੁਰਾਣਾ ਵਰਜ਼ਨ ਇਸਤੇਮਾਲ ਕਰ ਰਹੇ ਹਨ ਅਤੇ ਜਲਦੀ ਹੀ ਨੈੱਟਫਲਿਕਸ ਦਾ ਐਕਸੈਸ ਉਹ ਗੁਆ ਦੇਵੇਗਾ। 

ਇਸ ਨੂੰ ਲੈ ਕੇ ਇਨ੍ਹਾਂ ਡਿਵਾਈਸਿਜ਼ ’ਤੇ ‘ਅੱਗੇ ਨੈੱਟਫਲਿਕਸ ਉਪਲੱਬਧ ਨਹੀਂ ਹੋਵੇਗਾ’ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਸ਼ਾਇਦ ਹੋਣਾ ਹੀ ਸੀ ਕਿਉਂਕਿ ਮੀਡੀਆ ਪਲੇਅਰਸ ਬਣਾਉਣ ਵਾਲੀ ਰੋਕੁ ਨੇ 2015 ’ਚ ਹੀ ਅਲਰਟ ਕਰਦੇ ਹੋਏ ਕਿਹਾ ਸੀ ਕਿ ਉਹ ਮਈ 2011 ਅਤੇ ਉਸ ਤੋਂ ਪਹਿਲਾਂ ਦੇ ਬਣੇ ਪਲੇਅਰਸ ਲਈ ਅਪਡੇਟ ਕਰਨਾ ਬੰਦ ਕਰ ਰਹੀ ਹੈ। ਹੁਣ ਅਪਡੇਟ ਨਾ ਹੋਣ ਕਾਰਨ ਯੂਜ਼ਰਜ਼ ਨੈੱਟਫਲਿਕਸ ਦਾ ਇਸਤੇਮਾਲ ਨਹੀਂ ਕਰ ਸਕਣਗੇ।