ਅੱਜ ਰਾਤ 12 ਵਜੇ ਤੋਂ Netflix ਹੋਵੇਗਾ ਸਾਰਿਆਂ ਲਈ ਮੁਫ਼ਤ, ਇੰਝ ਚੁੱਕੋ ਫਾਇਦਾ

12/04/2020 6:35:06 PM

ਗੈਜੇਟ ਡੈਸਕ– ਨੈੱਟਫਲਿਕਸ ਅੱਜ ਰਾਤ 12 ਵਜੇ ਤੋਂ ਮੁਫ਼ਤ ਹੈ, ਹਮੇਸ਼ਾ ਲਈ ਨਹੀਂ ਸਿਰਫ ਦੋ ਦਿਨਾਂ ਲਈ। 5 ਅਤੇ 6 ਦਸੰਬਰ ਨੂੰ ਤੁਸੀਂ ਬਿਨਾਂ ਨੈੱਟਫਲਿਕਸ ਦਾ ਸਬਸਕ੍ਰਿਪਸ਼ਨ ਲਏ ਵੀ ਨੈੱਟਫਲਿਕਸ ’ਤੇ ਫਿਲਮਾਂ ਅਤੇ ਵੈੱਬ ਸੀਰੀਜ਼ ਵੇਖ ਸਕੋਗੇ। ਨੈੱਟਫਲਿਕਸ ਦੀ ਇਹ ਸਵਿਧਾ ਅੱਜ ਰਾਤ 12 ਵਜੇ ਤੋਂ ਸ਼ੁਰੂ ਹੋਣ ਵਾਲੀ ਹੈ। ਨੈੱਟਫਲਿਕਸ ਨੇ ਕੁਝ ਦਿਨ ਪਹਿਲਾਂ ਹੀ ਇਹ ਐਲਾਨ ਕੀਤਾ ਸੀ ਕਿ ਸਟ੍ਰੀਮ ਫੈਸਟ (StreamFest) ਤਹਿਤ ਲੋਕ ਦੋ ਦਿਨ ਨੈੱਟਫਲਿਕਸ ਨੂੰ ਮੁਫ਼ਤ ’ਚ ਐਕਸੈਸ ਕਰ ਸਕਦੇ ਹਨ। 

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਬੁਰੀ ਖ਼ਬਰ! ਮੰਨਣੀਆਂ ਪੈਣਗੀਆਂ ਨਵੀਆਂ ਸ਼ਰਤਾਂ ਜਾਂ ਡਿਲੀਟ ਕਰੋ ਅਕਾਊਂਟ

ਇੰਝ ਕਰੋ ਨੈੱਟਫਲਿਕਸ ਨੂੰ ਮੁਫ਼ਤ ’ਚ ਐਕਸੈਸ
ਨੈੱਟਫਲਿਕਸ ਦੁਆਰਾ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਮੁਤਾਬਕ, ਇਸ ਆਫਰ ’ਚ ਯੂਜ਼ਰਸ ਨੈੱਟਫਲਿਕਸ ’ਤੇ ਉਪਲੱਬਧ ਸਾਰੇ ਕੰਟੈਂਟ ਨੂੰ ਐਕਸੈ ਕਰ ਸਕਣਗੇ। ਇਸ ਦਾ ਮਤਲਬ ਹੈ ਕਿ ਨੈੱਟਫਲਿਕਸ ਦੇ ਪ੍ਰੀਮੀਅਮ ਫੀਚਰਜ਼ ਨੂੰ ਵੀ ਯੂਜ਼ਰਸ ਦੋ ਦਿਨਾਂ ਤਕ ਮੁਫ਼ਤ ’ਚ ਵੇਖ ਸਕਣਗੇ। 

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਸਟ੍ਰੀਮ ਫੈਸਟ ਸਿਰਫ ਉਨ੍ਹਾਂ ਲੋਕਾਂ ਲਈ ਹੋਵੇਗਾ ਜੋ ਨੈੱਟਫਲਿਕਸ ਦੇ ਸਬਸਕ੍ਰਾਈਬਰ ਨਹੀਂ ਹਨ। ਯਾਨੀ ਜਿਨ੍ਹਾਂ ਲੋਕਾਂ ਨੇ ਨੈੱਟਫਲਿਕਸ ’ਤੇ ਪਹਿਲਾਂ ਤੋਂ ਅਕਾਊਂਟ ਬਣਾਇਆ ਹੈ ਉਹ ਨੈੱਟਫਲਿਕਸ ਦੇ ਕੰਟੈਂਟ ਨੂੰ ਮੁਫ਼ਤ ’ਚ ਨਹੀਂ ਵੇਖ ਸਕਣਗੇ। 

ਮੁਫ਼ਤ ’ਚ ਆਫਰ ਦਾ ਲਾਭ ਲੈਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਨੈੱਟਫਲਿਕਸ ’ਤੇ ਅਕਾਊਂਟ ਬਣਾਉਣਾ ਪਵੇਗਾ। ਇਸ ਲਈ ਜਾਂ ਤਾਂ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ Netflix.com/streamfest ਦੀ ਵੈੱਬਸਾਈਟ ’ਤੇ ਜਾ ਸਕਦੇ ਹੋ। 

ਇਹ ਵੀ ਪੜ੍ਹੋ– ਅਗਲੇ ਸਾਲ ਤੋਂ ਨਹੀਂ ਖ਼ਰੀਦ ਸਕੋਗੇ ਸੈਮਸੰਗ ਦਾ ਇਹ ਸਮਾਰਟਫੋਨ! ਜਾਣੋ ਕਾਰਨ

- ਜਦੋਂ ਤੁਸੀਂ ਐਪ ਡਾਊਨਲੋਡ ਕਰ ਲਵੋਗੇ ਤਾਂ ਤੁਹਾਨੂੰ ਸਾਈਨ-ਅਪ ਕਰਨਾ ਹੋਵੇਗਾ। ਸਾਈਨ-ਅਪ ਦੌਰਾਨ ਫੋਨ ਨੰਬਰ, ਈ-ਮੇਲ ਆਈ.ਡੀ. ਅਤੇ ਪਾਸਵਰਡ ਐਂਟਰ ਕਰਨਾ ਹੋਵੇਗਾ। 

- ਅਕਾਊਂਟ ਬਣ ਜਾਣਤੋਂ ਬਾਅਦ ਤੁਸੀਂ ਵੈੱਬਸਾਈਟ ਜਾਂ ਐਪ ’ਤੇ ਜਾ ਕੇ ਦੋ ਦਿਨ, ਯਾਨੀ 5 ਅਤੇ 6 ਦਸੰਬਰ 2020 ਨੂੰ ਮੁਫ਼ਤ ’ਚ ਨੈੱਟਫਲਿਕਸ ਵੇਖ ਸਕਦੇ ਹੋ।

- ਇਸ ਫੈਸਟ ਦੀ ਖ਼ਾਸ ਗੱਲ ਇਹ ਹੈ ਕਿ ਨੈੱਟਫਲਿਕਸ ਨੂੰ ਟੀ.ਵੀ., ਪੀਸੀ, ਲੈਪਟਾਪ ਜਾਂ ਮੋਬਾਇਲ, ਕਿਤੋਂ ਵੀ ਐਕਸੈਸ ਕਰ ਸਕਦੇ ਹੋ। 

- ਧਿਆਨ ਰਹੇ ਕਿ ਤੁਹਾਨੂੰ ਇਸ ਫੈਸਟ ਦੌਰਾਨ ਸਿਰਫ ਐੱਸ.ਡੀ. ਕੰਟੈਂਟ ਹੀ ਵੇਖਣ ਨੂੰ ਮਿਲੇਗਾ ਯਾਨੀ ਤੁਸੀਂ ਐੱਚ.ਡੀ. ਜਾਂ ਫੁਲ ਐੱਚ.ਡੀ. ਕੰਟੈਂਟ ਨਹੀਂ ਵੇਖ ਸਕੋਗੇ। 

ਇਹ ਵੀ ਪੜ੍ਹੋ– Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ

ਇਸ ਵਿਚਕਾਰ ਜੋ ਚੰਗੀ ਖ਼ਬਰ ਹੈ, ਉਹ ਇਹ ਹੈ ਕਿ ਤੁਸੀਂ ਜੇਕਰ ਮੁਫ਼ਤ ’ਚ ਨੈੱਟਫਲਿਕਸ ਐਕਸੈਸ ਕਰਨਾ ਹੈ ਤਾਂ ਤੁਹਾਨੂੰ ਅਕਾਊਂਟ ਬਣਾਉਣ ਦੌਰਾਨ ਆਪਣੀ ਬੈਂਕ ਡੀਟੇਲਸ ਐਂਟ ਕਰਨ ਦੀ ਕੋਈ ਲੋੜ ਨਹੀਂ ਹੈ। 

ਦੱਸ ਦੇਈਏ ਕਿ ਨੈੱਟਫਲਿਕਸ ਨੇ ਇਕ ਮਹੀਨੇ ਦੇ ਮੁਫ਼ਤ ਟ੍ਰਾਇਲ ਨੂੰ ਖ਼ਤਮ ਕਰ ਦਿੱਤਾ ਹੈ। ਪਹਿਲਾਂ ਦੀ ਗੱਲ ਕਰੀਏ ਤਾਂ ਨਵੇਂ ਯੂਜ਼ਰਸ ਨੂੰ ਇਕ ਮਹੀਨਾ ਮੁਫ਼ਤ ’ਚ ਨੈੱਟਫਲਿਕਸ ਵੇਖਣ ਦਾ ਮੌਕਾ ਮਿਲਦਾ ਸੀ ਪਰ ਇਸ ਦੋ ਦਿਨਾਂ ਦੇ ਫੈਸਟ ਤੋਂਪਹਿਲਾਂ ਹੀ ਨੈੱਟਫਲਿਕਸ ਨੇ ਟ੍ਰਾਇਲ ਆਫਰ ਨੂੰ ਖ਼ਤਮ ਕਰ ਦਿੱਤਾ ਹੈ। 

Rakesh

This news is Content Editor Rakesh