Netflix ਯੂਜ਼ਰਜ਼ ਨੂੰ ਝਟਕਾ! ਬੰਦ ਹੋ ਜਾਵੇਗਾ ਕੰਪਨੀ ਦਾ ਸਭ ਤੋਂ ਸਸਤਾ ਸਬਸਕ੍ਰਿਪਸ਼ਨ ਪਲਾਨ

01/27/2024 8:50:00 PM

ਗੈਜੇਟ ਡੈਸਕ- ਨੈੱਟਫਲਿਕਸ ਜਲਦੀ ਹੀ ਆਪਣਾ ਬੇਸਿਕ ਪਲਾਨ ਹਟਾਉਣ ਜਾ ਰਿਹਾ ਹੈ, ਜਿਸਦੀ ਕੀਮਤ ਭਾਰਤ 'ਚ 199 ਰੁਪਏ ਹੈ। ਦਰਅਸਲ, ਇਸ ਫੈਸਲੇ ਦੀ ਮਦਦ ਨਾਲ ਕੰਪਨੀ ਆਪਣੇ ਰੈਵੇਨਿਊ ਨੂੰ ਵਧਾਉਣਾ ਚਾਹੁੰਦੀ ਹੈ। ਨੈੱਟਫਲਿਕਸ ਇਕ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਹੈ, ਜੋ ਦੁਨੀਆ ਭਰ 'ਚ ਪ੍ਰਸਿੱਧ ਹੈ। ਦੱਸ ਦੇਈਏ ਕਿ ਕੰਪਨੀ ਨੂੰ ਬੀਤੇ 2-3 ਸਾਲਾਂ ਤੋਂ ਰੈਵੇਨਿਊ ਨੂੰ ਲੈ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸ ਦੇਈਏ ਕਿ ਨੈੱਟਫਲਿਕਸ ਫਿਲਹਾਲ ਆਪਣੇ ਬੇਸਿਕ ਪਲਾਨ ਨੂੰ ਕੈਨੇਡਾ ਅਤੇ ਬ੍ਰਿਟੇਨ 'ਚੋਂ ਹਟਾਏਗਾ। ਦਰਅਸਲ, ਸਟ੍ਰੀਮਿੰਗ ਪਲੇਟਫਾਰਮ ਨੇ ਆਪਣੀ ਲੇਟੈਸਟ ਅਰਨਿੰਗ ਰਿਪੋਰਟ ਪੇਸ਼ ਕੀਤੀ, ਜੋ 2024 ਦੀ ਚੌਥੀ ਤਿਮਾਹੀ ਦੀ ਹੈ। ਇਸ ਰਿਪੋਰਟ ਦੇ ਆਧਾਰ 'ਤੇ ਕੰਪਨੀ ਇਹ ਵੱਡਾ ਫੈਸਲਾ ਲੈਣ ਜਾ ਰਹੀ ਹੈ।

ਇੰਨੇ ਲੋਕ ਚਲਾਉਂਦੇ ਹਨ ਸਸਤਾ ਪਲਾਨ

ਸਾਲ 2023 ਦੀ ਚੌਥੀ ਤਿਮਾਹੀ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਨੈੱਟਫਲਿਕਸ ਦੇ ਕੁਲ ਸਾਈਨਅਪ ਅਕਾਊਂਟਸ 'ਚ 40 ਫੀਸਦੀ ਬੇਸਿਕ ਅਕਾਊਂਟ ਹਨ, ਜੋ ਐਡ ਸਪੋਰਟਿਡ ਹਨ। ਰੈਵੇਨਿਊ ਵਧਾਉਣ ਲਈ ਕੰਪਨੀ ਇਨ੍ਹਾਂ ਬੇਸਿਕ ਪਲਾਨ ਨੂੰ ਹਟਾਉਣ ਜਾ ਰਹੀ ਹੈ ਅਤੇ ਕੁਝ ਦੇਸ਼ਾਂ 'ਚ 2024 ਦੀ ਦੂਜੀ ਤਿਮਾਹੀ ਤਕ ਇਹ ਪਲਾਨ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣਗੇ।

ਕਈ ਦੇਸ਼ਾਂ 'ਚ ਵਧਾਈ ਸੀ ਬੇਸਿਕ ਪਲਾਨ ਦੀ ਕੀਮਤ

ਨੈੱਟਫਲਿਕਸ ਨੇ ਬੀਤੇ ਸਾਲ ਅਕਤੂਬਰ 'ਚ ਕੁਝ ਦੇਸ਼ਾਂ 'ਚ ਬੇਸਿਕ ਪਲਾਨ ਦੀ ਕੀਮਤ 'ਚ ਵਾਧਾ ਕੀਤਾ ਸੀ। ਪਹਿਲਾਂ ਬੇਸਿਕ ਪਲਾਨ ਦੀ ਕੀਮਤ 10 ਅਮਰੀਕੀ ਡਾਲਰ ਅਤੇ 7 ਯੂਰੋ ਸੀ। ਇਸਤੋਂ ਬਾਅਦ ਅਕਤੂਬਰ 'ਚ ਇਸ ਪਲਾਨ ਦੀ ਕੀਮਤ 12 ਅਮਰੀਕੀ ਡਾਲਰ ਅਤੇ 8 ਯੂਰੋ ਕਰ ਦਿੱਤੀ ਗਈ। ਇਸਤੋਂ ਇਲਾਵਾ ਬੀਤੇ ਸਾਲ ਜੁਲਾਈ 'ਚ ਕਈ ਨਵੇਂ ਸਬਸਕ੍ਰਾਈਬਰਾਂ ਲਈ ਬੇਸਿਕ ਪਲਾਨ ਨੂੰ ਹਟਾ ਦਿੱਤਾ ਸੀ।

ਕੀ ਭਾਰਤ 'ਚ ਵੀ ਹਟ ਜਾਵੇਗਾ ਬੇਸਿਕ ਪਲਾਨ?

ਨੈੱਟਫਲਿਕਸ ਭਾਰਤ 'ਚੋਂ ਬੇਸਿਕ ਪਲਾਨ ਨੂੰ ਹਾਏਗਾ ਜਾਂ ਨਹੀਂ, ਉਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਭਾਰਤ 'ਚ ਬੇਸਿਕ ਪਲਾਨ ਨਜ਼ਰ ਆ ਰਿਹਾ ਹੈ, ਜਿਸਦੀ ਕੀਮਤ 199 ਰੁਪਏ ਹੈ। ਇਸ ਪਲਾਨ 'ਚ ਐੱਚ.ਡੀ. ਵੀਡੀਓ ਕੁਆਲਿਟੀ ਮਿਲਦੀ ਹੈ। ਇਸ ਵਿਚ ਇਕ ਡਿਵਾਈਸ ਦਾ ਸਪੋਰਟ ਮਿਲਦਾ ਹੈ। ਕਈ ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਕੈਨੇਡਾ ਅਤੇ ਬ੍ਰਿਟੇਨ 'ਚੋਂ ਬੇਸਿਕ ਪਲਾਨ ਨੂੰ ਹਟਾਉਣ ਦਾ ਕੰਮ ਸ਼ੁਰੂ ਹੋਵੇਗਾ।

Rakesh

This news is Content Editor Rakesh