MWC 2017: ਅੱਜ ਤੋਂ ਸ਼ੁਰੂ ਹੋਇਆ Tech ਜਗਤ ਦਾ ਸਭ ਵੱਡਾ ਈਵੈਂਟ

02/26/2017 2:22:06 PM

ਜਲੰਧਰ- ਅੱਜ ਦਾ ਦਿਨ ਮੋਬਾਇਲ ਜਗਤ ਲਈ ਕਾਫੀ ਅਹਿਮ ਹੈ। ਕਿਊਂਕਿ ਅੱਜ ਬਾਰਸਿਲੋਨਾ ਫਰਾਂਸ ''ਚ ਮੋਬਾਇਲ ਵਰਲਡ ਕਾਂਗਰਸ (MWC 2017) ਸ਼ੁਰੂ ਹੋ ਗਿਆ ਹੈ। ਇਸ ''ਚ ਕੋਈ ਦੋ ਰਾਏ ਨਹੀਂ ਹੈ ਕਿ ਇਹ Tech ਜਗਤ ਦਾ ਸਭ ਤੋਂ ਵੱਡਾ ਈਵੈਂਟ ਹੈ, ਜਿੱਥੇ ਵੱਡੀ ਤੋ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਆਪਣੇ ਪ੍ਰੋਡਕਟਸ ਨੂੰ ਪ੍ਰਦਰਸ਼ਿਤ ਕਰਦੀਆਂ ਹਨ ਅਤੇ ਇਸ ਸਾਲ ਵੀ ਕੁੱਝ ਅਜਿਹਾ ਹੀ ਹੋਣ ਜਾ ਰਿਹਾ ਹੈ। ਹਾਲਾਂਕਿ ਇਸ ਸਾਲ ਦੇ ਈਵੇਂਟ ''ਚ LG, Nokia, Blackberry , Motorola ਅਤੇ Huawei ਦੇ ਸਮਾਰਟਫੋਨਸ ''ਤੇ ਸਭ ਦੀ ਨਜ਼ਰ ਰਹੇਗੀ ਹੈ।


LG G6 : ਤੁਹਾਨੂੰ ਦੱਸ ਦਈਏ ਕਿ LG ਅੱਜ 26 ਫਰਵਰੀ ਨੂੰ ਇਕ ਈਵੈਂਟ ਦਾ ਪ੍ਰਬੰਧ ਕਰਨ ਜਾ ਰਹੀ ਜਿੱਥੇ LG G6 ਸਮਾਰਟਫੋਨ ਨੂੰ ਲਾਂਚ ਕਰੇਗੀ।  ਸਮਾਰਟਫੋਨ ਦੇ ਲਾਂਚ ਤੋਂ ਪਹਿਲਾਂ ਇਸ ਨੂੰ ਲੈ ਕੇ ਕਈ ਅਫਵਾਹਾਂ ਸਾਹਮਣੇ ਆ ਚੁੱਕੀਆਂ ਹਨ, ਇਸ ਸਮਾਰਟਫੋਨ ਦੇ ਫੀਚਰਸ ਦੇ ਬਾਰੇ ''ਚ ਹੁੱਣ ਤੱਕ ਲਗਭਗ ਸਾਰਿਆਂ ਨੂੰ ਇਕ ਅੰਦਾਜਾ ਲਗ ਗਿਆ ਹੈ। ਇਕ ਵੀਡੀਓ ਟੀਜ਼ਰ ਦੇ ਰਾਹੀਂ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ। ਵੀਡੀਓ ''ਚ ਇਸ ਸਮਾਰਟਫੋਨ ਦੀ ਇਕ ਆਉਟ ਲਾਈਨ ਵੀ ਇੱਥੇ ਵਿੱਖ ਰਹੀ ਹੈ ਇਸ ਆਉਟਲਾਈਨ ''ਤੇ ਤੁਹਾਨੂੰ LG G6 ਦਾ ਲੋਗੋ ਵਿਖ ਰਿਹਾ ਹੈ। ਇਸ ਗਲ ਤੋਂ ਇਹ ਸਪਸ਼ਟ ਹੁੰਦਾ ਹੈ ਕਿ LG G6 ਇਕ ਵਾਟਰ ਰੇਸਿਸਟੇਂਟ ਸਮਾਰਟਫੋਨ ਹੋਵੇਗਾ।

ਨੋਕੀਆ 8 : ਨੋਕੀਆ 8 ਦੇ ਲਾਂਚ ਲਈ ਕੰਪਨੀ ਅੱਜ 26 ਫਰਵਰੀ  ਨੂੰ ਹੀ ਇਕ ਈਵੈਂਟ ਦਾ ਪ੍ਰਬੰਧ ਕਰ ਰਹੀ ਹੈ। ਇਸ ਨੂੰ ਲਾਇਵ ਸਟਰੀਮ ਕੀਤਾ ਜਾਵੇਗਾ। ਗਿਜਮੋਚਾਈਨਾ ਦੀ ਰਿਪੋਰਟ ਦੇ ਮੁਤਾਬਕ ਨੋਕੀਆ 8 JD.com ''ਤੇ ਲਿਸਟ ਹੋਇਆ ਹੈ ਜਿੱਥੇ ਇਸ ਦੀ ਕੀਮਤ ਅਤੇ ਸਪੈਸੀਫਿਕੇਸ਼ਨ ਦੀ ਜਾਣਕਾਰੀ ਦਿੱਤੀ ਗਈ ਹੈ। ਸਾਈਟ ''ਤੇ ਨੋਕੀਆ 8 ਦੀ ਕੀਮਤ ਦੇ ਨਾਲ ਇਸ ਦੀ ਇਮੇਜ ਵੀ ਦਿੱਤੀ ਗਈ ਹੈ ਜੋ ਕਿ ਹਾਲ ਹੀ ''ਚ ਸਾਹਮਣੇ ਆਈ ਨੋਕਿਆ ਪੀ1 ਦੀ ਕਾਂਸੈਪਟ ਇਮੇਜ਼ ਨਾਲ ਮਿਲਦੀ -ਜੁਲਦੀ ਹੈ। ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਦਿੱਤੀ ਗਈ ਇਮੇਜ ਅਸਲੀ ਹੈ ਜਾਂ ਨਹੀਂ।

ਨੋਕਿਆ 3310 (ਰਿਫਰੇਸ਼) : ਨੋਕੀਆ ਵਲੋਂ ਇਹ ਇੱਕ ਸਦਾਬਹਾਰ ਫੋਨ ਦੇ ਰੂਪ ''ਚ ਵੇਖਿਆ ਜਾਂਦਾ ਹੈ ਅਤੇ HMD ਗਲੋਬਲ ਇਸ ਨੂੰ ਇਕ ਵਾਰ ਫਿਰ ਤੋਂ ਕੁੱਝ ਬਦਲਾਵਾਂ ਦੇ ਨਾਲ ਬਾਜ਼ਾਰ ''ਚ ਉਤਾਰਨ ਦੀ ਤਿਆਰੀ ''ਚ ਹੈ।

ਮੋਟੋ G5 ਪਲਸ : ਲੇਨੋਵੋ ਆਪਣੇ ਦੋ ਨਵੇਂ ਸਮਾਰਟਫੋਨ ਲਾਂਚ ਕਰੇਗਾ  Moto G5 ਅਤੇ MotoG5 ਪਲਸ ਅੱਜ 26 ਫਰਵਰੀ ਨੂੰ ਹੋਣ ਵਾਲੇ ਇਕ ਇਵੇਂਟ ''ਚ ਪੇਸ਼ ਕੀਤੇ ਜਾਣਗੇ। ਇਸ ਸਮਾਰਟਫੋਨ ਦੇ ਬਾਰੇ ''ਚ ਪਹਿਲਾਂ ਵੀ ਬਹੁਤ ਸੀ ਜਾਣਕਾਰੀ ਸਾਹਮਣੇ ਆ ਚੁੱਕੀਆਂ ਹਨ। ਅਤੇ ਹੁੱਣ ਟੈੱਕ ਟਿਪ  ਦੀ ਜਾਣਕਾਰੀ ਮੁਤਾਬਕ ਸਮਾਰਟਫੋਨ ਨੂੰ EUR 189 ਯਾਨੀ ਲਗਭਗ 13,500 ਰੁਪਏ ਦੀ ਸ਼ੁਰੂਆਤੀ ਕੀਮਤ ''ਚ ਪੇਸ਼ ਕੀਤਾ ਜਾਵੇਗਾ। ਇਸ ਬਲਾਗ ''ਚ ਕਿਹਾ ਗਿਆ ਹੈ ਕਿ ਇਸ ਸਮਾਰਟਫੋਨ ਦੇ 2GB ਰੈਮ ਅਤੇ 16GB ਸਟੋਰੇਜ਼ ਵੇਰੀਅੰਟ ਦੀ ਕੀਮਤ ''ਤੇ ਤੁਹਾਨੂੰ ਦੱਸ ਦਿੱਤੀ ਗਈ ਹੈ ਅਤੇ ਇਸਦੇ 3GB ਰੈਮ ਅਤੇ 16GB ਸਟੋਰੇਜ ਵਰਜਨ ਦੀ ਕੀਮਤ EUR 209 ਯਾਨੀ ਲਗਭਗ 15,000 ਰੁਪਏ ਦੇ ਕਰੀਬ ਕਰੀਬ ਹੋਣ ਵਾਲੀ ਹੈ।

Huawei P10 :
ਇਸ ਚੀਨੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਨੇ ਪਹਿਲਾਂ ਹੀ ਇਸ ਗੱਲ ਦੀ ਘੋਸ਼ਣਾ ਕਰ ਦਿੱਤੀ ਹੈ ਕਿ ਉਹ ਆਪਣਾ ਹੁਵਾਵੇ P10 ਸਮਾਰਟਫੋਨ ਲਾਂਚ ਕਰਣ ਵਾਲੀ ਹੈ। ਇਸ ਸਮਾਰਟਫੋਨ ਦੇ ਲਾਂਚ ਲਈ ਵੀ ਈਵੇਂਟ ਅੱਜ 26 ਫਰਵਰੀ ਨੂੰ ਹੀ ਹੋਣ ਵਾਲਾ ਹੈ। ਸਮਾਰਟਫੋਨ ''ਚ 5.5-ਇੰਚ ਦੀ ਡਿਊਲ-ਕਰਵਡ ਐੱਜ਼ ਡਿਸਪਲੇ QHD ਰੈਜ਼ੋਲਿਊਸ਼ਨ ਦੇ ਨਾਲ ਹੋਵੇਗੀ, ਨਾਲ ਹੀ ਇਸ ''ਚ ਕਿਰਨ 960 ਚਿਪਸੈੱਟ ਅਤੇ 4GB /6GB ਦੀ ਰੈਮ ਵੀ ਵੇਖੀ ਜਾ ਸਕਦੀ ਹੈ।